ਹੰਸ ਰਾਜ ਪ੍ਰਰੀਤ, ਜੰਡਿਆਲਾ ਮੰਜਕੀ : ਹੈੱਡਮਾਸਟਰ ਉਜਾਗਰ ਸਿੰਘ ਸਮਰਾ ਸਟੇਡੀਅਮ ਸਮਰਾਏ ਜੰਡਿਆਲਾ ਵਿਚ ਆਲ ਇੰਡੀਆ ਫੁੱਟਬਾਲ ਫੈਡਰੇਸ਼ਨ ਤੇ ਪੰਜਾਬ ਫੁੱਟਬਾਲ ਐਸੋਸੀਏਸ਼ਨ ਵੱਲੋਂ 'ਖੇਲੋ ਇੰਡੀਆ ਖੇਲੋ' ਦੇ ਤਹਿਤ ਪੰਜਾਬ ਫੁੱਟਬਾਲ ਲੀਗ ਉਮਰ ਵਰਗ 17 ਤੇ 14 ਸਾਲ ਦੇ ਫਾਈਨਲ ਮੁਕਾਬਲੇ ਕਰਵਾਏ ਗਏ। ਸਰਬਜੀਤ ਸਿੰਘ ਸਮਰਾ ਐੱਮਡੀ ਕੈਪੀਟਲ ਸਮਾਲ ਫਾਈਨਾਂਸ ਬੈਂਕ ਦੀ ਸਰਪ੍ਰਸਤੀ ਹੇਠ ਚੱਲ ਰਹੇ ਸਮਰਾਏ ਜੰਡਿਆਲਾ ਫੁਟਬਾਲ ਕਲੱਬ ਦੇ ਘਰੇਲੂ ਮੈਦਾਨ 'ਤੇ ਉਮਰ ਵਰਗ 14 ਸਾਲ ਦਾ ਫਾਈਨਲ ਮੁਕਾਬਲਾ ਸਮਰਾਏ ਜੰਡਿਆਲਾ ਤੇ ਮਜਾਰਾ ਢੀਂਗਰੀਆਂ ਦੀਆਂ ਟੀਮਾਂ ਵਿਚਕਾਰ ਖੇਡਿਆ ਗਿਆ ਜਿਸ ਵਿਚ ਮਜਾਰਾ ਢੀਂਗਰੀਆਂ ਦੀ ਟੀਮ ਜੇਤੂ ਰਹੀ ਤੇ ਸਮਰਾਏ ਜੰਡਿਆਲਾ ਫੁੱਟਬਾਲ ਕਲੱਬ ਨੇ ਦੂਜਾ ਸਥਾਨ ਪ੍ਰਰਾਪਤ ਕੀਤਾ। ਉਮਰ ਵਰਗ 17 ਸਾਲ ਦਾ ਫੁੱਟਬਾਲ ਮੁਕਾਬਲਾ ਵੀ ਇਨ੍ਹਾਂ ਕਲੱਬਾਂ ਦੀਆਂ ਟੀਮਾਂ ਵਿਚਕਾਰ ਹੀ ਹੋਇਆ। ਸਮਾਪਤੀ ਸਮਾਗਮ ਦੌਰਾਨ ਡੀਐੱਸਪੀ ਮੇਜਰ ਸਿੰਘ ਮੁੱਖ ਮਹਿਮਾਨ ਵਜੋਂ ਹਾਜ਼ਰ ਹੋਏ ਤੇ ਉਨ੍ਹਾਂ ਆਪਣੇ ਸੰਬੋਧਨ ਦੌਰਾਨ ਖਿਡਾਰੀਆਂ ਦੀ ਹੌਸਲਾ ਅਫਜ਼ਾਈ ਕੀਤੀ। ਸਮਰਾਏ ਜੰਡਿਆਲਾ ਫੁੱਟਬਾਲ ਕਲੱਬ ਦੇ ਪ੍ਰਧਾਨ ਸਰਪੰਚ ਕਾਮਰੇਡ ਮੱਖਣ ਲਾਲ ਪੱਲਣ ਨੇ ਮੁੱਖ ਮਹਿਮਾਨਾਂ, ਪਤਵੰਤਿਆਂ, ਆਲ ਇੰਡੀਆ ਫੁੱਟਬਾਲ ਫੈੱਡਰੇਸ਼ਨ ਤੇ ਪੰਜਾਬ ਫੁੱਟਬਾਲ ਐਸੋਸੀਏਸ਼ਨ ਦੇ ਅਹੁਦੇਦਾਰਾਂ ਦਾ ਧੰਨਵਾਦ ਕੀਤਾ। ਕਲੱਬ ਦੇ ਪ੍ਰਬੰਧਕਾਂ ਵੱਲੋਂ ਜੇਤੂ ਟੀਮਾਂ ਤੇ ਪਤਵੰਤਿਆਂ ਆਦਿ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਪਿੰਡ ਸਮਰਾਏ ਦੇ ਸਰਪੰਚ ਮਨਦੀਪ ਸਿੰਘ ਸਮਰਾ, ਪਿੰਡ ਪੰਡੋਰੀ ਦੇ ਸਰਪੰਚ ਕਮਲਦੀਪ ਗਿੱਲ, ਸਮਰਾਏ ਜੰਡਿਆਲਾ ਸਕੂਲ ਦੇ ਪਿ੍ਰੰਸੀਪਲ ਵੰਦਨਾ ਸਹਿਗਲ, ਕਲੱਬ ਦੇ ਸੰਸਥਾਪਕ ਅੰਤਰਰਾਸ਼ਟਰੀ ਕੋਚ ਸਟੇਟ ਐਵਾਰਡੀ ਹਰਮੇਸ਼ ਲਾਲ, ਮੀਤ ਪ੍ਰਧਾਨ ਮਾਸਟਰ ਮਦਨ ਲਾਲ, ਜਨਰਲ ਸਕੱਤਰ ਸੁਖਵੀਰ ਸਿੰਘ ਥਾਪਰ, ਹਰਭੁਪਿੰਦਰਜੀਤ ਸਿੰਘ ਪਿੰਦਾ ਸਮਰਾ ਆਦਿ ਹਾਜ਼ਰ ਸਨ।