ਮਦਨ ਭਾਰਦਵਾਜ, ਜਲੰਧਰ : ਸ਼ਹਿਰ 'ਚ ਡੇਂਗੂ ਨਾਲ ਹੋਈ ਦੋ ਬੱਚਿਆਂ ਦੀ ਮੌਤ ਤੋਂ ਬਾਅਦ ਨਿਗਮ ਦੀ ਜਾਗ ਖੁੱਲ੍ਹ ਗਈ ਹੈ ਤੇ ਉਸ ਨੇ ਡੇਂਗੂ ਤੋਂ ਬਚਾਅ ਲਈ 18 ਤੋਂ 27 ਅਕਤੂਬਰ ਤਕ 80 ਵਾਰਡਾਂ 'ਚ ਫੌਗਿੰਗ ਕਰਨ ਦਾ ਪੋ੍ਗਰਾਮ ਜਾਰੀ ਕੀਤਾ ਹੈ ਤੇ ਜਿਨ੍ਹਾਂ ਵਾਰਡਾਂ 'ਚ ਫੌਗਿੰਗ ਕੀਤੀ ਜਾਵੇਗੀ ਤਾਂ ਸਬੰਧਿਤ ਨਿਗਮ ਦੇ ਵਾਹਨ ਚਾਲਕ ਨੂੰ ਇਲਾਕਾ ਕੌਂਸਲਰ ਤੋਂ ਪ੍ਰਮਾਣ ਪੱਤਰ ਲੈਣਾ ਹੋਵੇਗਾ। ਇਸ ਸਬੰਧੀ ਮੇਅਰ ਦਫਤਰ ਵੱਲੋਂ ਜਾਰੀ ਕੀਤੇ ਗਏ ਉਕਤ ਪੋ੍ਗਰਾਮ ਅਨੁਸਾਰ 18 ਅਕਤੂਬਰ ਤੋਂ ਉਕਤ ਕੰਮ ਸ਼ੁਰੂ ਕੀਤਾ ਗਿਆ ਹੈ।

ਮੰਗਲਵਾਰ ਨੂੰ ਵਾਰਡ ਨੰ. 42,75,31, 26,11,12, ਤੇ 53 ਤੇ 54 'ਚ ਫਾਗਿੰਗ ਹੋਈ। 20 ਅਕਤੂਬਰ ਨੂੰ ਵਾਰਡ 74 ਤੇ 78, 25 ਤੇ 27, 13 ਤੇ 14 , 61 ਤੇ 63 'ਚ, 21 ਅਕਤੂਬਰ ਨੂੰ ਵਾਰਡ 34 ਤੇ 35, 21 ਤੇ 22, 15 ਤੇ 16 ਅਤੇ 64 ਤੇ 60, 22 ਅਕਤੂਬਰ ਨੂੰ ਵਾਰਡ 36,37, 23,24,17,18, ਅਤੇ 55 ਤੇ 2 'ਚ, 23 ਅਕਤੂਬਰ ਨੂੰ ਵਾਰਡ 38,40,28,41,20,52 ਅਤੇ 4 ਤੇ 5 'ਚ, 24 ਅਕਤੂਬਰ ਨੂੰ ਵਾਰਡ 43,44,76,77, 56,50,1 ਤੇ 80 'ਚ, 25 ਅਕਤੂਬਰ ਨੂੰ 47,72,73,75, 7,51 ਤੇ 62 ਤੇ 79 'ਚ, 26 ਅਕਤੂਬਰ ਨੂੰ ਵਾਰਡ 45,46,57,58,9,10 ਤੇ 65 ਤੇ 66 'ਚ, 27 ਅਕਤੂਬਰ ਨੂੰ ਵਾਰਡ 3,6, 59,70, 48,49 ਤੇ 67,69 'ਚ ਫੌਗਿੰਗ ਕੀਤੀ ਜਾਵੇਗੀ। ਉਕਤ ਵਾਰਡਾਂ 'ਚ ਪਹਿਲੇ ਪੜਾਅ 'ਚ ਸਾਢੇ 3 ਵਜੇ ਤੇ ਦੂਜੇ ਪੜਾਅ 'ਚ ਸਾਢੇ 5 ਵਜੇ ਫੌਗਿੰਗ ਕੀਤੀ ਜਾਵੇਗੀ। ਜਾਰੀ ਪ੍ਰਰੋਗਰਾਮ ਅਨੁਸਾਰ ਜੇ ਕੋਈ ਫੌਗਿੰਗ ਮਸ਼ੀਨ ਖਰਾਬ ਹੋ ਜਾਂਦੀ ਹੈ ਤਾਂ ਇਸ ਦੀ ਸੂਚਨਾ ਸੈਨੇਟਰੀ ਇੰਸਪੈਕਟਰ ਅਸ਼ੋਕ ਭੀਲ ਨੂੰ 96460-21972 ਤੇ ਰਿੰਪੀ ਨੂੰ ਮੋਬਾਈਲ ਨੰਬਰ 99880-49663 'ਤੇ ਸੂਚਿਤ ਕੀਤਾ ਜਾਵੇ ਤਾਂ ਜੋ ਬਦਲਵਾਂ ਪ੍ਰਬੰਧ ਕੀਤਾ ਜਾ ਸਕੇ।