ਪੰਜਾਬੀ ਜਾਗਰਣ ਪ੍ਰਤੀਨਿਧ, ਜਲੰਧਰ : ਨਗਰ ਨਿਗਮ ਵਲੋਂ ਸ਼ਹਿਰ 'ਚ ਫਾਗਿੰਗ ਕਰਵਾਉਣ ਦਾ ਕੰਮ ਸ਼ੁੱਕਰਵਾਰ ਤੋਂ ਸ਼ੁਰੂ ਕੀਤਾ ਜਾਵੇਗਾ ਜਿਹੜਾ ਕਿ 31 ਅਗਸਤ ਤਕ ਚੱਲੇਗਾ। ਫਾਗਿੰਗ ਲਈ ਹੈਲਥ ਬ੍ਾਂਚ ਵਲੋਂ ਚੀਫ ਸੈਨੇਟਰੀ ਇੰਸਪੈਕਟਰ ਸੋਨੀ ਗਿੱਲ ਨੂੰ ਨੋਡਲ ਅਫਸਰ ਨਿਯੁਕਤ ਕੀਤਾ ਹੈ ਜੋ ਸਾਰਾ ਪ੍ਰਬੰਧ ਕਰਨਗੇ। ਇਸ ਸਬੰਧੀ ਮੇਅਰ ਜਗਦੀਸ਼ ਰਾਜਾ ਵਲੋਂ ਕੌਂਸਲਰਾਂ ਦੀ ਮੰਗ ਨੂੰ ਦੇਖਦਿਆਂ ਵਾਰਡ ਅਨੁਸਾਰ ਪ੍ਰਬੰਧ ਕੀਤਾ ਗਿਆ ਹੈ। ਉਨ੍ਹਾਂ ਨੇ ਕਿਹਾ ਏਰੀਆ ਸੈਨੇਟਰੀ ਇੰਸਪੈਕਟਰ ਜਿਸ ਵਾਰਡ 'ਚ ਫਾਗਿੰਗ ਕਰਨਗੇ, ਉਸ ਵਾਰਡ ਦੇ ਕੌਂਸਲਰ ਨੂੰ ਪਹਿਲਾਂ ਜਾਣਕਾਰੀ ਦੇਣੀ ਹੋਵੇਗੀ ਤੇ ਕੌਂਸਲਰ ਵਲੋਂ ਫਾਗਿੰਗ ਹੋਣ ਦਾ ਪ੍ਰਮਾਣ ਪੱਤਰ ਵੀ ਲੈਣਾ ਹੋਵੇਗਾ। ਇਸ ਲਈ ਇਕ ਵ੍ਹਾਟਸਐਪ ਗਰੁੱਪ ਵੀ ਬਣਾਇਆ ਗਿਆ ਹੈ ਜਿਸ 'ਚ ਫਾਗਿੰਗ ਟੀਮ ਨੂੰ ਫੋਟੋ ਅਪਲੋਡ ਕਰਨੀ ਪਵੇਗੀ।

---

ਫਾਗਿੰਗ ਪਰੋਗ੍ਰਾਮ ਇਸ ਤਰਾਂ੍ਹ ਹੋਵੇਗਾ

19 ਅਗਸਤ ਨੂੰ ਵਾਰਡ ਨੰ. 1,2,7,8,21,22,32,33

20 ਅਗਸਤ ਨੂੰ ਵਾਰਡ ਨੰ. 3,4,5।9।0,23,24,34,35,

22 ਅਗਸਤ ਨੂੰ ਵਾਰਡ ਨੰ. 6,7,11,12,25,26,36,37

23 ਅਗਸਤ ਨੂੰ ਵਾਰਡ ਨੰ. 13,14,27,28,38,39,52,53

24 ਅਗਸਤ ਨੂੰ ਵਾਰਡ ਨੰ. 15,16,29,30,31,40,41,54,55,

25ਅਗਸਤ ਨੂੰ ਵਾਰਡ ਨੰ. 17,18,31,42,43,57,58,71

26 ਅਗਸਤ ਨੂੰ ਵਾਰਡ ਨੰ. 19,44,45,48,56,59,60,75

27 ਅਗਸਤ ਨੂੰ ਵਾਰਡ ਨੰ. 46,47,49,50,61,62,65,76,

29 ਅਗਸਤ ਨੂੰ ਵਾਰਡ ਨੰ. 20,51,63,64,72,73,77,78

30 ਅਗਸਤ ਨੂੰ ਵਾਰਡ ਨੰ. 52,65,66,67,74,75,

31 ਅਗਸਤ ਨੂੰ ਵਾਰਡ ਨੰ. 68,69,70,76,77

...