Jalandhar Adampur Airport : ਏਅਰਲਾਈਨ ਦੇ ਬਿਜ਼ਨੈਸ 'ਤੇ ਭਾਰੀ ਪਈ ਧੁੰਦ, ਲਗਾਤਾਰ ਰੱਦ ਹੋ ਰਹੀਆਂ ਉਡਾਣਾਂ ਕਾਰਨ ਦੇਣਾ ਪੈ ਰਿਹਾ ਰਿਫੰਡ
Publish Date:Sat, 23 Jan 2021 10:33 AM (IST)
ਜੇਐੱਨਐੱਨ, ਜਲੰਧਰ : Jalandhar Adampur Airport ਦੁਆਬਾ ਖੇਤਰ 'ਚ ਪੈ ਰਹੀ ਧੁੰਦ ਹੁਣ ਏਅਰਲਾਈਨ ਦੇ ਬਿਜਨੈਸ ਨੂੰ ਵੀ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ ਕਰਨ ਲੱਗੀ ਹੈ। ਬੀਤੇ ਦੋ ਮਹੀਨਿਆਂ ਤੋਂ ਕਹਿਰ ਬਣ ਕੇ ਟੁੱਟ ਰਹੀ ਧੁੰਦ ਕਾਰਨ ਆਦਮਪੁਰ-ਮੁੰਬਈ ਵਰਗੇ ਮਹੱਤਵਪੂਰਨ ਸੈਕਟਰ ਨੂੰ ਅਣਮਿੱਥੇ ਸਮੇਂ ਲਈ ਬੰਦ ਕਰ ਦੇਣਾ ਪਿਆ ਹੈ ਤਾਂ ਆਦਮਪੁਰ-ਦਿੱਲੀ ਫਲਾਈਟ ਦਾ ਸੰਚਾਲਨ ਵੀ ਭਾਰੀ ਦੇਰੀ ਤੇ ਕੈਂਸਿਲੇਸ਼ਨ ਨਾਲ ਜੁਝ ਰਿਹਾ ਹੈ। ਧੁੰਦ ਕਾਰਨ ਹੋ ਰਹੀ ਦੇਰੀ ਤੇ ਕੈਂਸਿਲੇਸ਼ਨ ਏਅਰਲਾਈਨ ਨੂੰ ਇਸ ਲਈ ਵੀ ਨੁਕਸਾਨ ਦੇ ਰਹੀ ਹੈ ਕਿਉਂਕਿ ਜੇ ਫਲਾਈਟ ਕੈਂਸਿੰਲ ਕੀਤੀ ਜਾਂਦੀ ਹੈ ਤਾਂ ਉਸ ਦਾ ਰਿਫੰਡ ਯਾਤਰੀਆਂ ਨੂੰ ਦੇਣਾ ਪਿਆ ਹੈ। ਜੇ ਫਲਾਈਟ ਲੰਬੇ ਸਮੇਂ ਲਈ ਲੇਟ ਹੋ ਜਾਂਦੀ ਹੈ ਤਾਂ ਉਸ ਦਾ ਰਿਫੰਡ ਯਾਤਰੀਆਂ ਨੂੰ ਦੇਣਾ ਪਿਆ ਹੈ। ਜੇ ਫਲਾਈਨ ਲੰਬੇ ਸਮੇਂ ਲਈ ਲੇਟ ਹੋ ਜਾਂਦੀ ਹੈ ਤਾਂ ਯਾਤਰੀਆਂ ਨੂੰ ਏਅਰਪੋਰਟ 'ਤੇ ਹੀ ਏਅਰਲਾਈਨ ਨੂੰ ਆਪਣੇ ਖਰਚੇ 'ਤੇ ਜਲਪਾਨ ਮੁੱਹਈਆ ਕਰਵਾਉਣਾ ਪੈਂਦਾ ਹੈ। ਦੇਰੀ ਤੇ ਕੈਂਸਿਲੇਸ਼ਨ ਕਾਰਨ ਵੀ ਏਅਰਲਾਈਨ ਨੂੰ ਆਰਥਿਕ ਨੁਕਸਾਨ ਦੇ ਰਹੀ ਹੈ।
ਆਪਣਾ ਨਾਂ ਪ੍ਰਕਾਸ਼ਿਤ ਨਾ ਕਰਨ ਦੀ ਸ਼ਰਤ 'ਤੇ ਏਅਰਲਾਈਨ ਨਾਲ ਜੁੜੇ ਅਧਿਕਾਰੀਆਂ ਨਾਲ ਮੁਤਾਬਿਕ ਹਾਲਾਂਕਿ ਆਦਮਪੁਰ-ਦਿੱਲੀ ਸੈਕਟਰ ਦੀ ਫਲਾਈਟ ਨੂੰ ਲੈ ਕੇ ਦੁਆਬਾ ਦੇ ਯਾਤਰੀਆਂ ਨੇ ਬੀਤੇ ਲਗਪਗ ਪੌਣੇ ਤਿੰਨ ਸਾਲ ਦੀ ਮਿਆਦ 'ਚ ਖ਼ਾਸਾ ਜੋਸ਼ ਦਿਖਾਇਆ ਹੈ ਪਰ ਲਗਾਤਾਰ ਹੋ ਰਹੀ ਦੇਰੀ ਤੇ ਕੈਂਸਿਲੇਸ਼ਨ ਕਾਰਨ ਯਾਤਰੀਆਂ ਦਾ ਫਲਾਈਟ 'ਚ ਵਿਸ਼ਵਾਸ ਘੱਟ ਹੋ ਰਿਹਾ ਹੈ। ਇਸ ਕਾਰਨ ਤੋਂ ਯਾਤਰੀ ਟਿਕਟ ਬੁੱਕ ਕਰਵਾਉਣ ਤੋਂ ਪਹਿਲਾਂ ਭੁਲੇਖੇ 'ਚ ਹੀ ਘਿਰੇ ਰਹਿੰਦੇ ਹਨ ਕਿ ਫਲਾਈਟ ਸਮੇਂ ਤੇ ਸੰਚਾਲਿਤ ਹੋ ਪਾਵੇਗੀ ਜਾਂ ਕੈਂਸਿੰਲ ਹੀ ਕਰ ਦਿੱਤੀ ਜਾਵੇਗੀ। ਹਾਲਾਂਕਿ ਏਅਰਲਾਈਨ ਵੱਲੋਂ ਫਲਾਈਟ ਸੰਚਾਲਿਤ ਕਰਨ ਦੀ ਪੂਰੀ ਕੋਸ਼ਿਸ਼ ਰਹਿੰਦੀ ਹੈ ਤੇ ਸਟਾਫ ਵੀ ਸਮੇਂ 'ਤੇ ਮੌਜੂਦ ਰਹਿੰਦਾ ਹੈ।
ਆਦਮਪੁਰ ਦਿੱਲੀ ਸੈਕਟਰ ਦੀ ਫਲਾਈਟ 'ਚ ਕਈ ਵਾਰ ਯਾਤਰਾ ਕਰ ਚੁੱਕੇ ਅਮਨ ਸ਼ਰਮਾ ਨੇ ਕਿਹਾ ਕਿ ਧੁੰਦ ਕਾਰਨ ਬੇਹੱਦ ਭੁਲੇਖੇ ਦੀ ਸਥਿਤੀ ਪੈਦਾ ਹੋ ਗਈ ਹੈ। ਫਲਾਈਟ ਦੇ ਲੇਟ ਹੋ ਜਾਣ ਤੇ ਕੈਂਸਿੰਲ ਹੋ ਜਾਣ ਕਾਰਨ ਦਿੱਲੀ ਤੋਂ ਅੱਗੇ ਦੀ ਕਨੈਕਟਿੰਗ ਫਲਾਈਟ ਨਹੀਂ ਮਿਲ ਰਹੀ ਹੈ।
Posted By: Amita Verma