ਅਵਤਾਰ ਰਾਣਾ, ਮੱਲ੍ਹੀਆ ਕਲਾਂ : ਐੱਨਆਰਆਈ ਮਨਜੀਤ ਸਿੰਘ ਗਿੱਲ ਨਿਊਜ਼ੀਲੈਂਡ ਨੇ ਸਰਕਾਰੀ ਪ੍ਰਰਾਇਮਰੀ ਸਕੂਲ ਖਾਨਪੁਰ ਢੱਡਾ ਨੂੰ 5 ਹਜ਼ਾਰ ਦੀ ਰਾਸ਼ੀ ਦਾਨ ਕੀਤੀ ਗਈ ਹੈ। ਸਕੂਲ ਮੁਖੀ ਲਖਵਿੰਦਰ ਸਿੰਘ ਹੁੰਦਲ ਸਟੇਟ ਅਵਾਰਡੀ ਤੇ ਸਕੂਲ ਸਟਾਫ ਵੱਲੋਂ ਐੱਨਆਰਆਈ ਮਨਜੀਤ ਸਿੰਘ ਦਾ ਵਿਸ਼ੇਸ਼ ਧੰਨਵਾਦ ਕੀਤਾ ਗਿਆ ਤੇ ਸਕੂਲ ਸਟਾਫ ਵੱਲੋਂ ਉਨ੍ਹਾਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਲਖਵਿੰਦਰ ਸਿੰਘ ਹੁੰਦਲ ਨਾਲ ਪਰਮਿੰਦਰ. ਬਲਜੀਤ ਕੌਰ, ਗੁਰਦੀਪ ਸਿੰਘ ਤੇ ਸਕੂਲ ਕਮੇਟੀ ਦੇ ਚੇਅਰਮੈਨ ਨਿਰਮਲ ਸਿੰਘ ਵੀ ਹਾਜ਼ਰ ਸਨ।