ਜੇਐੱਨਐੱਨ, ਕਰਤਾਰਪੁਰ : ਉੱਤਰੀ ਇਟਲੀ 'ਚ ਪਾਵੀਆ ਨੇੜੇ ਸਥਿਤ ਕਰਤਾਰਪੁਰ ਦੇ ਪਿੰਡ ਚੀਮਾ ਦੇ ਦੋ ਭਰਾ ਜੋ ਡੇਅਰੀ ਫਾਰਮ ਚਲਾ ਰਹੇ ਸਨ ਅਤੇ ਗੋਬਰ ਦੇ ਟੈਂਕ 'ਚ ਡਿੱਗਣ ਕਾਰਨ ਦੋ ਭਰਾਵਾਂ ਸਮੇਤ ਚਾਰ ਲੋਕਾਂ ਦੀ ਮੌਤ ਹੋ ਗਈ ਸੀ। ਬਾਕੀ 2 ਮ੍ਰਿਤਕ ਵੀ ਪੰਜਾਬ ਦੇ ਰਹਿਣ ਵਾਲੇ ਸਨ। ਕਰਤਾਰਪੁਰ ਦੇ ਪਿੰਡ ਚੀਮਾ 'ਚ ਇਟਲੀ ਵਿੱਚ ਦੋਵੇਂ ਭਰਾ ਤਰਸੇਮ ਸਿੰਘ ਅਤੇ ਪ੍ਰੇਮ ਸਿੰਘ ਦੀ ਗੋਬਰ ਦੇ ਟੈਂਕ 'ਚ ਡਿੱਗਣ ਕਾਰਨ ਮੌਤ ਦੀ ਖ਼ਬਰ ਪਹੁੰਚਣ 'ਤੇ ਪਿੰਡ 'ਚ ਸੰਨਾਟਾ ਛਾ ਗਿਆ। ਹਰ ਪਾਸੇ ਇਸ ਘਟਨਾ ਪ੍ਰਤੀ ਹਮਦਰਦੀ ਪ੍ਰਗਟਾਈ ਜਾ ਰਹੀ ਸੀ। ਅੱਜ ਜਦ ਦੈਨਿਕ ਜਾਗਰਣ ਟੀਮ ਨੇ ਕਰਤਾਰਪੁਰ ਨੇੜੇ ਪੈਂਦੇ ਪਿੰਡ ਚੀਮਾ 'ਚ ਜਾ ਕੇ ਦੇਖਿਆ ਤਾਂ ਉਥੇ ਸੰਨਾਟਾ ਪਸਰਿਆ ਸੀ। ਉਥੇ ਮੌਜੂਦ ਕੁਝ ਪਿੰਡ ਵਾਸੀਆਂ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਇਸ ਘਟਨਾ ਪ੍ਰਤੀ ਦੁੱਖ ਜ਼ਾਹਿਰ ਕੀਤਾ। ਮ੍ਰਿਤਕ ਦੋਵੇਂ ਭਰਾਵਾਂ ਦੇ ਘਰ ਪਹੁੰਚਣ 'ਤੇ ਦੇਖਿਆ ਕਿ ਉਥੇ ਤਾਲਾ ਲੱਗਿਆ ਸੀ ਅਤੇ ਨਾਲ ਸਥਿਤ ਆਪਣੇ ਘਰ ਦੇ ਬਾਹਰ ਉਨ੍ਹਾਂ ਦੀ ਮਾਸੀ ਸਲਿੰਦਰ ਕੌਰ ਆਪਣੇ ਪੁੱਤਰ ਕਸ਼ਮੀਰ ਸਿੰਘ ਦੇ ਨਾਲ ਖੜੀ ਸੀ ਅਤੇ ਗੱਲਾਂ-ਗੱਲਾਂ 'ਚ ਅੱਖਾਂ ਵਿਚੋਂ ਹੰਝੂ ਆ ਗਏ। ਜਦ ਉਨ੍ਹਾਂ ਨਾਲ ਇਟਲੀ 'ਚ ਹੋਈ ਉਨ੍ਹਾਂ ਦੇ ਦੋ ਭਾਣਜਿਆਂ ਦੀ ਮੌਤ ਦੇ ਬਾਰੇ 'ਚ ਪੁੱਛਿਆ ਤਾਂ ਸਲਿੰਦਰ ਕੌਰ ਕੁਝ ਵੀ ਨਹੀਂ ਦੱਸ ਸਕੀ। ਉਨ੍ਹਾਂ ਕਿਹਾ ਕਿ ਇਟਲੀ 'ਚ ਕੀ ਹੋਇਆ, ਸਾਨੂੰ ਕੁਝ ਵੀ ਨਹੀਂ ਪਤਾ ਪਰ ਜਿਹੜੀ ਖ਼ਬਰ ਮਿਲੀ ਹੈ ਉਹ ਬੇਹੱਦ ਦੁਖਦਾਈ ਹੈ।

ਤਿੰਨ ਦਹਾਕਿਆਂ ਤੋਂ ਪਿੰਡ ਚੀਮਾ ਛੱਡ ਇਟਲੀ 'ਚ ਵਸਿਆ ਸੀ ਪਰਿਵਾਰ

ਇਸ ਸਬੰਧੀ ਮ੍ਰਿਤਕ ਪ੍ਰੇਮ ਸਿੰਘ ਅਤੇ ਤਰਸੇਮ ਸਿੰਘ ਦੇ ਬਾਰੇ ਉਨ੍ਹਾਂ ਦੀ ਮਾਸੀ ਸਲਿੰਦਰ ਕੌਰ ਨੇ ਦੱਸਿਆ ਕਿ ਕਰੀਬ ਤਿੰਨ ਦਹਾਕਿਆਂ ਤੋਂ ਪੂਰਾ ਪਰਿਵਾਰ ਪਿੰਡ ਚੀਮਾ ਨੂੰ ਛੱਡ ਕੇ ਇਟਲੀ 'ਚ ਵਸਿਆ ਹੈ। ਇਸ ਪਰਿਵਾਰ 'ਚ ਪਿਤਾ ਪ੍ਰੀਤਮ ਸਿੰਘ, ਮਾਤਾ ਜੀਤ ਕੌਰ, ਉਨ੍ਹਾਂ ਦੀਆਂ ਤਿੰਨ ਬੇਟੀਆਂ ਅਤੇ ਦੋ ਭਰਾ ਸਨ। ਸਾਰੇ ਲੋਕ ਇਟਲੀ 'ਚ ਵਸੇ ਹਨ। ਉਹ ਉਥੇ ਕੀ ਕਰਦੇ ਹਨ, ਇਸ ਬਾਰੇ ਸਾਨੂੰ ਕੁਝ ਨਹੀਂ ਪਤਾ।

ਮਾਸੀ ਸਲਿੰਦਰ ਕੌਰ ਕਰਦੀ ਘਰ ਦੀ ਦੇਖ-ਭਾਲ

ਮ੍ਰਿਤਕ ਭਰਾਵਾਂ ਦੀ ਮਾਸੀ ਸਲਿੰਦਰ ਕੌਰ ਨੇ ਇਹ ਵੀ ਦੱਸਿਆ ਕਿ ਪ੍ਰੀਤਮ ਸਿੰਘ ਦਾ ਪਰਿਵਾਰ ਜਦੋਂ ਪਿੰਡ ਛੱਡ ਕੇ ਇਟਲੀ ਗਿਆ ਹੈ ਉਦੋਂ ਤੋਂ ਉਨ੍ਹਾਂ ਦੇ ਘਰ ਦੀ ਦੇਖ-ਭਾਲ ਕਰ ਰਹੀ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਮ੍ਰਿਤਕ ਦੋਵੇਂ ਭਰਾਵਾਂ ਦੇ ਪਿਤਾ ਪ੍ਰੀਤਮ ਸਿੰਘ ਦੀ ਤਬੀਅਤ ਵੀ ਠੀਕ ਨਹੀਂ ਰਹਿੰਦੀ ਹੈ।

ਘਰ 'ਚੋਂ ਨਹੀਂ ਮਿਲੀ ਪਰਿਵਾਰਕ ਤਸਵੀਰ

ਇਸ ਸਬੰਧ 'ਚ ਜਦ ਮ੍ਰਿਤਕ ਭਰਾਵਾਂ ਦੀ ਮਾਸੀ ਸਲਿੰਦਰ ਕੌਰ ਨਾਲ ਪਰਿਵਾਰ ਦੀ ਫਾਈਲ ਫੋਟੋ ਦੀ ਮੰਗ ਕੀਤੀ ਤਾਂ ਉਨ੍ਹਾਂ ਕਿਹਾ ਕਿ ਘਰ 'ਚ ਉਨ੍ਹਾਂ ਦੀ ਕੋਈ ਵੀ ਤਸਵੀਰ ਨਹੀਂ ਹੈ।

Posted By: Amita Verma