ਜਤਿੰਦਰ ਪੰਮੀ, ਜਲੰਧਰ

ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸੋਮਵਾਰ ਨੂੰ ਪੁਲਿਸ ਕਮਿਸ਼ਨਰੇਟ ਦੀ ਹਦੂਦ ਅੰਦਰ ਲੋਕਾਂ ਨੂੰ ਪਟਾਕੇ ਵੇਚਣ ਲਈ ਡਰਾਅ ਰਾਹੀਂ 20 ਆਰਜ਼ੀ ਲਾਇਸੈਂਸ ਜਾਰੀ ਕੀਤੇ ਗਏ। ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਅਤੇ ਪੁਲਿਸ ਕਮਿਸ਼ਨਰ ਗੁਰਪ੍ਰਰੀਤ ਸਿੰਘ ਭੁੱਲਰ ਦੀ ਹਾਜ਼ਰੀ ਵਿਚ ਰੈੱਡ ਕਰਾਸ ਭਵਨ ਵਿਖੇ ਆਰਜ਼ੀ ਪਟਾਕਿਆਂ ਦੇ ਲਾਇਸੈਂਸ ਜਾਰੀ ਕਰਨ ਲਈ ਡਰਾਅ ਕੱਢੇ ਗਏ। ਪਟਾਕਿਆਂ ਦੇ ਆਰਜ਼ੀ ਲਾਇਸੈਂਸ ਜਾਰੀ ਕਰਨ ਲਈ ਆਮ ਜਨਤਾ ਵਿਚਕਾਰ ਪੂਰੀ ਪਾਰਦਰਸ਼ਤਾ ਨਾਲ ਡਰਾਅ ਕੱਢੇ ਗਏ। ਇਸ ਮੌਕੇ ਪੁਲਿਸ ਕਮਿਸ਼ਨਰੇਟ ਹਦੂਦ ਤੋਂ ਬਾਹਰ ਦਿਹਾਤੀ ਇਲਾਕਿਆਂ 'ਚ ਪਟਾਕਿਆਂ ਨੂੰ ਵੇਚਣ ਸਬੰਧੀ ਕੋਈ ਲਾਇਸੈਂਸ ਜਾਰੀ ਨਹੀਂ ਕੀਤਾ ਗਿਆ। ਆਰਜ਼ੀ ਪਟਾਕਿਆਂ ਦੇ ਲਾਇਸੈਂਸ ਲਈ ਕੁੱਲ 310 ਅਰਜ਼ੀਆਂ ਪ੍ਰਰਾਪਤ ਹੋਈਆਂ ਸਨ ਜਿਨ੍ਹਾਂ 'ਚੋਂ ਚਾਰ ਅਰਜ਼ੀਆਂ ਨੂੰ ਰੱਦ ਕਰ ਦਿੱਤਾ ਗਿਆ ਸੀ। ਪੰਜਾਬ ਅਤੇ ਹਰਿਆਣਾ ਹਾਈਕੋਰਟ ਦੀਆਂ ਹਦਾਇਤਾਂ 'ਤੇ ਪਟਾਕਿਆਂ ਦੀ ਵਿਕਰੀ ਲਈ ਆਰਜ਼ੀ ਲਾਇਸੈਂਸ ਜਾਰੀ ਕਰਨ ਨੂੰ 20 ਫ਼ੀਸਦੀ ਤਕ ਨਿਰਧਾਰਿਤ ਕੀਤਾ ਗਿਆ ਹੈ। ਕਮਿਸ਼ਨਰੇਟ ਪੁਲਿਸ ਵੱਲੋਂ ਬਰਲਟਨ ਪਾਰਕ ਵਿਖੇ ਪਟਾਕਿਆਂ ਦੀ ਵਿਕਰੀ ਲਈ 20 ਆਰਜ਼ੀ ਲਾਇਸੈਂਸ ਜਾਰੀ ਕਰਨ ਲਈ 14 ਅਕਤੂਬਰ ਤੋਂ ਅਰਜ਼ੀਆਂ ਮੰਗੀਆਂ ਗਈਆਂ ਸਨ। ਇਸ ਮੌਕੇ ਡਿਪਟੀ ਕਮਿਸ਼ਨਰ ਪੁਲਿਸ ਬਲਕਾਰ ਸਿੰਘ ਅਤੇ ਵਧੀਕ ਡਿਪਟੀ ਕਮਿਸ਼ਨਰ ਜਸਬੀਰ ਸਿੰਘ ਵੀ ਮੌਜੂਦ ਸਨ।

ਇਨ੍ਹਾਂ ਦੇ ਨਿਕਲੇ ਡਰਾਅ

ਬਰਲਟਨ ਪਾਰਕ 'ਚ ਪਟਾਕੇ ਵੇਚਣ ਲਈ ਸੋਮਵਾਰ ਨੂੰ ਜਿਨ੍ਹਾਂ 20 ਵਿਅਕਤੀਆਂ ਦੇ ਆਰਜ਼ੀ ਲਾਇਸੈਂਸ ਜਾਰੀ ਕਰਨ ਦੇ ਡਰਾਅ ਨਿਕਲੇ, ਉਨ੍ਹਾਂ ਵਿਚ ਪਿੰਚੂ ਅਰੋੜਾ, ਸੁਰਿੰਦਰ ਕੁਮਾਰ, ਰਵਿੰਦਰ ਸਿੰਘ, ਅਭੀਜੀਤ ਜੈਨ, ਕਪਿਲ ਦੇਵ, ਭਾਵਨਾ ਚਾਵਲਾ, ਸਤਪਾਲ, ਅਦਿੱਤਿਆ ਯਾਦਵ, ਰਜਿੰਦਰ ਭੰਡਾਰੀ, ਸੁਸ਼ੀਲ ਕੁਮਾਰ, ਸੁਮਿਤ ਮਹਾਜਨ, ਚਰਨਜੀਤ ਉੱਪਲ, ਰਜਿੰਦਰ ਬੱਗਾ, ਰਜਤ, ਅਮਿਤ ਪੁਰੀ, ਪੁਨੀਤ ਕੁਮਾਰ, ਪਰਮਜੀਤ ਸਿੰਘ, ਨਰਿੰਦਰ ਵਰਮਾਨੀ, ਸਤਪਾਲ, ਰੋਹਿਤ ਬਾਹਰੀ ਸ਼ਾਮਲ ਹਨ।