ਰਾਕੇਸ਼ ਗਾਂਧੀ, ਜਲੰਧਰ : ਕਾਲਾ ਸੰਿਘਆ ਰੋਡ 'ਤੇ ਸਥਿਤ ਘਾਹ ਮੰਡੀ ਲਾਗੇ ਇਕ ਨੌਜਵਾਨ ਦੇ ਚਲਾਨ ਕੱਟਣ ਨੂੰ ਲੈ ਕੇ ਆਪਣੇ ਮੋਟਰਸਾਈਕਲ ਨੂੰ ਅੱਗ ਲਾ ਦਿੱਤੀ। ਜਿਥੇ ਨੌਜਵਾਨ ਵੱਲੋਂ ਮੋਟਰਸਾਈਕਲ ਨੂੰ ਅੱਗ ਲਾਈ ਗਈ ਇੱਥੇ ਰਿਹਾਇਸ਼ੀ ਇਲਾਕਾ ਸੀ। ਚੰਗੀ ਗੱਲ ਇਹ ਰਹੀ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਰਾਂਝਾ ਨੇ ਦੱਸਿਆ ਕਿ ਉਹ ਰਾਮਾਂ ਮੰਡੀ ਵੱਲੋਂ ਲੰਘ ਰਿਹਾ ਸੀ ਕਿ ਪੁਲਿਸ ਨੇ ਉਸ ਦੇ ਮੋਟਰਸਾਈਕਲ ਦਾ ਚਲਾਨ ਕੱਟ ਦਿੱਤਾ ਜਿਸ ਤੋਂ ਉਹ ਦੁਖੀ ਸੀ ਇਸ ਤੋਂ ਬਾਅਦ ਉਸ ਨੇ ਸ਼ਰਾਬ ਪੀਤੀ ਤੇ ਕਾਲਾ ਸੰਿਘਆ ਰੋਡ ਵੱਲ ਆ ਗਿਆ ਜਿਥੇ ਇਕ ਚਾਹ ਦੀ ਦੁਕਾਨ 'ਤੇ ਰੁਕਿਆ ਤੇ ਉਥੋਂ ਵਾਪਸ ਆ ਕੇ ਮੋਟਰਸਾਈਕਲ ਨੂੰ ਅੱਗ ਲਾ ਦਿੱਤੀ ਹੈ। ਮੌਕੇ 'ਤੇ ਹਾਜ਼ਰ ਲੋਕਾਂ 'ਚ ਦਹਿਸ਼ਤ ਫੈਲ ਗਈ। ਉਕਤ ਵਿਅਕਤੀ ਸ਼ਰਾਬ ਦੇ ਨਸ਼ੇ 'ਚ ਪੰਜਾਬ ਪੁਲਿਸ ਨੂੰ ਮੰਦਾ ਬੋਲ ਰਿਹਾ ਸੀ। ਲੋਕਾਂ ਨੇ ਉਸ ਨੂੰ ਕਾਫੀ ਸਮਝਾਇਆ ਜਿਸ ਤੋਂ ਬਾਅਦ ੳਹ ਪੁਲਿਸ 'ਤੇ ਦੋਸ਼ ਲਾਉਂਦਾ ਹੋਇਆ ਉਥੋਂ ਚਲਾ ਗਿਆ।