ਜ.ਸ, ਜਲੰਧਰ : ਨਗਰ ਨਿਗਮ ਦੀ ਫਾਇਰ ਬਿ੍ਗੇਡ ਟੀਮ ਨੂੰ ਚਾਰ ਨਵੀਆਂ ਗੱਡੀਆਂ ਮਿਲ ਗਈਆਂ ਹਨ। ਇਹ ਹਾਈਟੈੱਕ ਗੱਡੀਆਂ ਸਮਾਰਟ ਸਿਟੀ ਕੰਪਨੀ ਦੇ ਚਾਰ ਕਰੋੜ ਰੁਪਏ ਦੇ ਬਜਟ ਨਾਲ ਮਿਲੀਆਂ ਹਨ। ਇਸ ਨਾਲ ਨਗਰ ਨਿਗਮ ਨੂੰ ਸ਼ਹਿਰ 'ਚ ਅੱਗ ਲੱਗਣ ਦੀਆਂ ਘਟਨਾਵਾਂ 'ਤੇ ਕਾਬੂ ਪਾਉਣ 'ਚ ਸੌਖ ਹੋਵੇਗੀ। ਇਨ੍ਹਾਂ ਨਵੀਆਂ ਗੱਡੀਆਂ ਨੂੰ ਤੀਜੀ ਧਿਰ ਨੇ ਚੈੱਕ ਕਰ ਲਿਆ ਹੈ ਤੇ ਹੁਣ ਇਹ ਬਿ੍ਗੇਡ ਦੇ ਦਸਤੇ ਨੂੰ ਸੌਂਪ ਦਿੱਤੀਆਂ ਗਈਆਂ ਹਨ। ਹਾਲਾਂਕਿ ਹਾਲੇ ਇਹ ਗੱਡੀਆਂ ਨਗਰ ਨਿਗਮ ਦੇ ਨਾਂ 'ਤੇ ਟਰਾਂਸਫਰ ਨਹੀਂ ਕੀਤੀਆਂ ਗਈਆਂ ਹਨ। ਇਨ੍ਹਾਂ ਗੱਡੀਆਂ 'ਚ ਮਿਨੀ ਫਾਇਰ ਟੈਂਡਰ, 12 ਹਜ਼ਾਰ ਲੀਟਰ ਵਾਲੀ ਟੈਂਕੀ ਦੇ ਦੋ ਫਾਇਰ ਟੈਂਡਰ ਸ਼ਾਮਲ ਹਨ।