ਗੁਰਦੀਪ ਸਿੰਘ ਲਾਲੀ, ਨੂਰਮਹਿਲ : ਪਿੰਡ ਕੋਟ ਬਾਦਲ ਖਾਂ 'ਚ ਬਿਨਾਂ ਸਰਕਾਰੀ ਮਨਜ਼ੂਰੀ ਤੇ ਕੋਰੋਨਾ ਮਹਾਮਾਰੀ ਦੇ ਚੱਲਦਿਆਂ ਸਰਕਾਰ ਵੱਲੋਂ ਲਾਈਆਂ ਗਈਆਂ ਪਾਬੰਦੀਆਂ ਕਰਕੇ ਿਛੰਝ ਮੇਲਾ ਕਰਵਾਉਣ ਕਰਕੇ ਨੂਰਮਹਿਲ ਪੁਲਿਸ ਨੇ 16 ਵਿਅਕਤੀਆਂ ਖ਼ਿਲਾਫ਼ ਪਰਚਾ ਦਰਜ ਕੀਤਾ ਹੈ। ਥਾਣਾ ਮੁਖੀ ਨੂਰਮਹਿਲ ਸਿਕੰਦਰ ਸਿੰਘ ਵਿਰਕ ਨੇ ਦੱਸਿਆ ਕਿ ਪੁਲਿਸ ਨੇ ਪਿੰਡ ਕੋਟ ਬਾਦਲ ਖਾਂ ਤੇ ਸ਼ਮਸ਼ਾਬਾਦ ਸੜਕ ਦੇ ਟੀ-ਪੁਆਇੰਟ 'ਤੇ ਚੈਕਿੰਗ ਲਈ ਨਾਕਾ ਲਗਾਇਆ ਹੋਇਆ ਸੀ ਕਿ ਮੁਖਬਰ ਨੇ ਸੂਚਨਾ ਦਿੱਤੀ ਕਿ ਗੁਰਮੀਤ ਸਿੰਘ ਦੀ ਅਗਵਾਈ 'ਚ ਅਮਰੀਕ ਸਿੰਘ, ਰਜਿੰਦਰ ਕੁਮਾਰ, ਸੁਭਾਸ਼ ਰਾਏ, ਰਾਮ ਲੁਭਾਇਆ, ਜੋਗਾ ਸਿੰਘ, ਸੋਨੂੰ ਟੁੱਟ ਸਾਰੇ ਵਾਸੀ ਪਿੰਡ ਕੋਟ ਬਾਦਲ ਖਾਂ ਨੇ 50-60 ਬੰਦਿਆਂ ਨੂੰ ਇਕੱਠੇ ਕੀਤਾ ਹੋਇਆ ਹੈ। ਸੋਨੂੰ ਟੁੱਟ ਨੇ ਆਪਣੀ ਮਾਸੀ ਦੇ ਲੜਕੇ ਤੇਜਿੰਦਰ ਸਿੰਘ ਵਾਸੀ ਸ਼ਾਹਕੋਟ ਨੂੰ ਬੁਲਾਇਆ ਹੋਇਆ ਹੈ ਅਤੇ ਉਸ ਨਾਲ 7-8 ਅਣਪਛਾਤੇ ਨੌਜਵਾਨ ਵੀ ਹਨ ਜੋ ਬਾਬਾ ਪੀਰ ਮੁਹੰਮਦ ਸ਼ਾਹ ਜਨਤਾ ਨਗਰ ਸੜਕ 'ਤੇ ਸੋਨੂੰ ਟੁੱਟ ਦੇ ਖੇਤਾਂ 'ਚ ਬਿਨਾਂ ਸਰਕਾਰੀ ਆਗਿਆ ਦੇ ਕੁਸ਼ਤੀਆਂ ਕਰਵਾ ਰਹੇ ਹਨ। ਨੂਰਮਹਿਲ ਪੁਲਿਸ ਨੇ ਇਨ੍ਹਾਂ ਵਿਆਕਤੀਆਂ ਖਿਲਾਫ ਮੁਕੱਦਮਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।