ਤੇਜਿੰਦਰ ਕੌਰ ਥਿੰਦ, ਜਲੰਧਰ : ਸਰਕਾਰੀ ਮਾਡਲ ਸਕੂਲ਼ ਲਾਡੋਵਾਲੀ ਰੋਡ ਜਲੰਧਰ ਤੇ ਬੀਆਰਸੀ ਦਾਨਾਪੁਰ ਦੀਆਂ ਟੀਮਾਂ 15ਵੇਂ ਆਲ ਇੰਡੀਆ ਬਲਵੰਤ ਸਿੰਘ ਕਪੂਰ ਹਾਕੀ ਟੂਰਨਾਮੈਂਟ ਦੇ ਮਾਤਾ ਪ੫ਕਾਸ਼ ਕੌਰ ਕੱਪ (ਅੰਡਰ 19 ਸਕੂਲੀ ਲੜਕੇ) ਦੇ ਫਾਈਨਲ ਵਿਚ ਭਿੜਨਗੀਆਂ। ਉਲੰਪੀਅਨ ਸੁਰਜੀਤ ਹਾਕੀ ਸਟੇਡੀਅਮ ਵਿਖੇ ਜਾਰੀ ਉਕਤ ਟੂਰਨਾਮੈਂਟ ਦੇ ਸਤਵੇਂ ਦਿਨ ਦੋਵੇਂ ਸੈਮੀਫਾਈਨਲ ਖੇਡੇ ਗਏ।

ਪਹਿਲੇ ਸੈਮੀਫਾਈਨਲ 'ਚ ਸਰਕਾਰੀ ਮਾਡਲ ਸਕੂਲ਼ ਜਲੰਧਰ ਨੇ ਬਾਬਾ ਗੁਰਮੁੱਖ ਸਿੰਘ ਉਤਮ ਸਿੰਘ ਸਕੂਲ ਖਡੂਰ ਸਾਹਿਬ ਨੂੰ 6-2 ਦੇ ਫਰਕ ਨਾਲ ਹਰਾਇਆ ਜਦਕਿ ਦੂਜੇ 'ਚ ਬੀਆਰਸੀ ਦਾਨਾਪੁਰ ਨੇ ਸ਼ਹੀਦ ਬਿਸ਼ਨ ਸਿੰਘ ਸਕੂਲ ਦਿੱਲੀ ਨੂੰ 2-1 ਨਾਲ ਮਾਤ ਦਿੱਤੀ। ਫਾਈਨਲ ਮੁਕਾਬਲਾ 13 ਜਨਵਰੀ ਨੂੰ ਬਾਅਦ ਦੁਪਿਹਰ 2 ਵਜੇ ਖੇਡਿਆ ਜਾਵੇਗਾ। ਜੇਤੂ ਟੀਮ ਨੂੰ ਇਕ ਲੱਖ 25 ਹਜ਼ਾਰ ਰੁਪਏ ਨਕਦ ਤੇ ਉਪ ਜੇਤੂ ਨੂੰ 80000 ਰੁਪਏ ਨਾਲ ਸਨਮਾਨਿਤ ਕੀਤਾ ਜਾਵੇਗਾ। ਫਾਈਨਲ ਮੈਚ ਤੋਂ ਪਹਿਲਾਂ ਲਾਇਲਪੁਰ ਖਾਲਸਾ ਕਾਲਜ ਫਾਰ ਵਿਮੈਨ ਜਲੰਧਰ ਤੇ ਉਲੰਪੀਅਨ ਤੇ ਇੰਟਰਨੈਸ਼ਨਲ ਇਲੈਵਨ ਦਰਮਿਆਨ ਨੁਮਾਇਸ਼ੀ ਮੈਚ ਖੇਡਿਆ ਜਾਵੇਗਾ।

ਸ਼ਨਿਚਰਵਾਰ ਦੇ ਖੇਡੇ ਗਏ ਪਹਿਲੇ ਸੈਮੀਫਾਈਨਲ 'ਚ ਸਰਕਾਰੀ ਮਾਡਲ ਸਕੂਲ ਜਲੰਧਰ ਨੇ ਖਡੂਰ ਸਾਹਿਬ ਨੂੰ ਚਾਰੇ ਖਾਨੇ ਚਿੱਤ ਕੀਤਾ। ਅੱਧੇ ਸਮੇਂ ਤਕ ਜਲੰਧਰ 3-0 ਨਾਲ ਅੱਗੇ ਸੀ। ਸਰਕਾਰੀ ਮਾਡਲ ਸਕੂਲ਼ ਵੱਲੋਂ ਗੁਰਪਾਲ ਨੇ 16ਵੇਂ 30ਵੇਂ, ਅਮਿ੫ਤਪਾਲ ਨੇ 6ਵੇਂ ਤੇ 45ਵੇਂ ਮਿੰਟ 'ਚ, ਰਮਨ ਕੁਮਾਰ ਨੇ 44ਵੇਂ ਤੇ ਜਸਪ੫ੀਤ ਨੇ 56ਵੇਂ ਮਿੰਟ 'ਚ ਗੋਲ ਕੀਤੇ ਜਦਕਿ ਖਡੂਰ ਸਾਹਿਬ ਵੱਲੋਂ ਦੋਵੇਂ ਗੋਲ ਹਰਕਮਲਬੀਰ ਸਿੰਘ ਨੇ ਕੀਤੇ।

ਦੂਜੇ ਸੈਮੀਫਾਈਨਲ 'ਚ ਦਿੱਲੀ ਦੀ ਟੀਮ ਨੇ ਪਹਿਲੇ ਅੱਧ ਵਿਚ ਦਾਨਪੁਰ ਨੂੰ ਕੋਈ ਮੌਕਾ ਨਹੀਂ ਦਿੱਤਾ। ਅੱਧੇ ਸਮੇਂ ਤਕ ਦਿੱਲੀ ਦੀ ਟੀਮ 1-0 ਨਾਲ ਅੱਗੇ ਸੀ ਪਰ ਖੇਡ ਦੇ ਦੂਜੇ ਅੱਧ ਵਿੱਚ ਦਾਨਪੁਰ ਦੀ ਟੀਮ ਨੇ ਲਗਾਤਾਰ ਦੋ ਗੋਲ ਕਰ ਕੇ ਮੈਚ 2-1 ਨਾਲ ਜਿੱਤ ਲਿਆ। ਦਾਨਾਪੁਰ ਵੱਲੋਂ 40ਵੇਂ ਮਿੰਟ 'ਚ ਸਾਜਨ ਨੇ ਤੇ 54ਵੇਂ ਮਿੰਟ 'ਚ ਜੋਨਸਨ ਪੂਰਤੀ ਨੇ ਗੋਲ ਕੀਤੇ ਜਦਕਿ ਦਿੱਲੀ ਵੱਲੋਂ ਇਕੋ-ਇਕ ਗੋਲ ਸਾਹਿਲ ਨੇ ਕੀਤਾ।

ਮੈਚਾਂ ਦੇ ਮੁੱਖ ਮਹਿਮਾਨ ਪਰਗਟ ਸਿੰਘ ਵਿਧਾਇਕ ਜਲੰਧਰ ਛਾਉਣੀ ਤੇ ਅਭੈਜੀਤ ਚੋਪੜਾ ਨੇ ਟੀਮਾਂ ਨਾਲ ਜਾਣ-ਪਛਾਣ ਕੀਤੀ। ਇਸ ਮੌਕੇ ਤਰਨਦੀਪ ਸਿੰਘ ਕਪੂਰ, ਜਸਪਾਲ ਸਿੰਘ, ਜੈਦੀਪ ਸਿੰਘ ਕਪੂਰ, ਮਨਜੀਤ ਸਿੰਘ ਚਾਵਲਾ, ਉਲੰਪੀਅਨ ਬਲਜੀਤ ਸਿੰਘ ਿਢੱਲੋਂ, ਦਲਜੀਤ ਸਿੰਘ, ਜਗਦੀਪ ਸਿੰਘ, ਮਨੁ ਸੂਦ, ਹਰਵਿੰਦਰ ਕੌਰ, ਅਜੀਤ ਸਿੰਘ ਬਰੀ ਕੋਲਕਾਤਾ, ਪ੫ਧਾਨ ਹਰਭਜਨ ਸਿੰਘ ਕਪੂਰ, ਗੁਰਸ਼ਰਨ ਸਿੰਘ ਕਪੂਰ, ਮਨਮੋਹਨ ਸਿੰਘ ਕਪੂਰ, ਵਰਿੰਦਰ ਸਿੰਘ ਉਲੰਪੀਅਨ, ਮਨਜੀਤ ਸਿੰਘ ਕਪੂਰ, ਤੀਰਥ ਸਿੰਘ ਕਪੂਰ, ਗੁਨਦੀਪ ਸਿੰਘ ਕਪੂਰ, ਸੰਜੀਵ ਕੁਮਾਰ ਉਲੰਪੀਅਨ, ਮੁਖਬੈਨ ਸਿੰਘ ਉਲੰਪੀਅਨ, ਬਲਜੀਤ ਸਿੰਘ ਸੈਣੀ ਉਲੰਪੀਅਨ, ਰਿਪੁਦਮਨ ਕੁਮਾਰ ਸਿੰਘ ਤੇ ਸੁਰੇਸ਼ ਠਾਕੁਰ ਕੌਮਾਂਤਰੀ ਅੰਪਾਇਰ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ।

13 ਜਨਵਰੀ ਦੇ ਮੈਚ

ਤੀਜੇ ਸਥਾਨ ਲਈ-ਬਾਬਾ ਗੁਰਮੁੱਖ ਸਿੰਘ ਉਤਮ ਸਿੰਘ ਸਕੂਲ ਖਡੂਰ ਸਾਹਿਬ ਬਨਾਮ ਸ਼ਹੀਦ ਬਿਸ਼ਨ ਸਿੰਘ ਸਕੂਲ ਦਿੱਲੀ 10:30 ਵਜੇ

ਫਾਈਨਲ-ਸਰਕਾਰੀ ਮਾਡਲ ਸਕੂਲ ਜਲੰਧਰ ਬਨਾਮ ਬੀਆਰਸੀ ਦਾਨਾਪੁਰ 2 ਵਜੇ।