ਪਿ੍ਰਤਪਾਲ ਸਿੰਘ ਸ਼ਾਹਕੋਟ/ਮਲਸੀਆਂ : ਪਿੰਡ ਚੱਕ ਬਾਹਮਣੀਆਂ ਵਿਖੇ ਪੰਚਾਇਤੀ ਜ਼ਮੀਨ ਤੋਂ ਕਬਜ਼ਾ ਛੁਡਵਾਉਣ ਗਏ ਸਿਵਲ ਤੇ ਪੁਲਿਸ ਪ੍ਰਸਾਸ਼ਨਿਕ ਅਧਿਕਾਰੀਆਂ ਨੂੰ ਕਿਸਾਨ-ਮਜ਼ਦੂਰ ਜਥੇਬੰਦੀਆਂ ਦੇ ਵਿਰੋਧ ਕਾਰਨ ਵੀਰਵਾਰ ਫਿਰ ਬੇਰੰਗ ਪਰਤਣਾ ਪਿਆ। ਇਸ ਤੋਂ ਪਹਿਲਾਂ ਬੁੱਧਵਾਰ ਨੂੰ ਵੀ ਪਿੰਡ ਥੰਮੂਵਾਲ ਵਿਖੇ 97 ਏਕੜ, 1 ਕਨਾਲ 4 ਮਰਲੇ ਜ਼ਮੀਨ ਦਾ ਕਬਜ਼ਾ ਲੈਣ ਗਏ ਅਧਿਕਾਰੀਆਂ ਨੂੰ ਜਥੇਬੰਦੀਆਂ ਦੇ ਜਬਰਦਸਤ ਵਿਰੋਧ ਕਾਰਨ ਵਾਪਸ ਮੁੜਨਾ ਪਿਆ ਸੀ। ਵੀਰਵਾਰ ਨੂੰ ਡੀਡੀਪੀੳ ਜਲੰਧਰ ਗੁਰਪ੍ਰਰੀਤ ਸਿੰਘ ਗਿੱਲ, ਪਿਆਰ ਸਿੰਘ ਬੀਡੀਪੀੳ ਸ਼ਾਹਕੋਟ, ਨਾਇਬ ਤਹਿਸੀਲਦਾਰ ਲੋਹੀਆਂ ਗੁਰਪ੍ਰਰੀਤ ਸਿੰਘ, ਇੰਸਪੈਕਟਰ ਗੁਰਿੰਦਰਜੀਤ ਸਿੰਘ ਨਾਗਰਾ ਐੱਸਐੱਚਓ, ਰਾਮ ਪ੍ਰਕਾਸ਼ ਪੰਚਾਇਤ ਅਫ਼ਸਰ, ਗੁਰਦਿਆਲ ਸਿੰਘ ਪੰਚਾਇਤ ਸਕੱਤਰ, ਰਵਿੰਦਰਪਾਲ ਕਾਨੂੰਗੋ, ਗੁਰਮੇਲ ਸਿੰਘ ਪਟਵਾਰੀ ਤੇ ਹੋਰ ਅਧਿਕਾਰੀ ਪਿੰਡ ਚੱਕ ਬਾਹਮਣੀਆਂ ਵਿਖੇ 164 ਏਕੜ ਜ਼ਮੀਨ ਵਿੱਚ ਦਖ਼ਲ ਪਾਉਣ ਲਈ ਜਾ ਰਹੇ ਸਨ ਤਾਂ ਆਬਾਦਕਾਰਾਂ ਨੇ ਪ੍ਰਸਾਸ਼ਨਿਕ ਅਧਿਕਾਰੀਆਂ ਨੂੰ ਪਿੰਡ ਵਿੱਚ ਹੀ ਵੜਨ ਤੋਂ ਰੋਕ ਦਿੱਤਾ ਤੇ ਸਤਲੁਜ ਦਰਿਆ ਦੇ ਨਜ਼ਦੀਕ ਮੁੱਖ ਮਾਰਗ 'ਤੇ ਧਰਨਾ ਲਗਾ ਦਿੱਤਾ। ਇਸ ਮੌਕੇ ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਦੇ ਜ਼ਿਲ੍ਹਾ ਪ੍ਰਧਾਨ ਸਲਵਿੰਦਰ ਸਿੰਘ ਜਾਣੀਆਂ ਨੇ ਵੱਡੀ ਗਿਣਤੀ 'ਚ ਆਪਣੇ ਸਾਥੀਆਂ ਸਮੇਤ ਪੰਜਾਬ ਸਰਕਾਰ ਖਿਲਾਫ਼ ਰੱਜ ਕੇ ਨਾਅਰੇਬਾਜ਼ੀ ਕੀਤੀ। ਪੰਜਾਬ ਸਰਕਾਰ ਆਬਾਦਕਾਰਾਂ ਨੂੰ ਉਜਾੜਨ ਦੇ ਰਾਹ ਤੁਰੀ ਹੋਈ ਹੈ। ਉਨ੍ਹਾਂ ਕਿਹਾ ਕਿ ਆਬਾਦਕਾਰਾਂ ਨੇ ਬੜੀ ਹੀ ਮਿਹਨਤ ਨਾਲ ਬੰਜਰ ਜ਼ਮੀਨਾਂ ਨੂੰ ਆਬਾਦ ਕਰ ਕੇ ਵਾਹੀਯੋਗ ਬਣਾਇਆ ਹੈ ਤੇ ਹੁਣ ਉਨ੍ਹਾਂ ਪਾਸੋਂ ਜ਼ਮੀਨਾਂ ਖੋਹ ਕੇ ਉਨ੍ਹਾਂ ਦਾ ਉਜਾੜਾ ਕੀਤਾ ਜਾ ਰਿਹਾ ਹੈ ਜਿਸ ਨੂੰ ਕਿਸੇ ਵੀ ਹਾਲਤ ਵਿੱਚ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜੇ ਪ੍ਰਸਾਸ਼ਨ ਨੇ ਆਬਾਦਕਾਰਾਂ ਕੋਲੋਂ ਜ਼ਮੀਨ ਖੋਹਣ ਦੀ ਕੋਸ਼ਿਸ਼ ਕੀਤੀ ਤਾਂ ਉਹ ਸਰਕਾਰ ਤੇ ਪ੍ਰਸਾਸ਼ਨ ਨਾਲ ਆਰ-ਪਾਰ ਦੀ ਲੜਾਈ ਲੜਨਗੇ। ਉਨ੍ਹਾਂ ਕਿਹਾ ਕਿ ਆਬਾਦਕਾਰਾਂ ਦੀਆਂ ਜ਼ਮੀਨਾਂ 'ਚੋਂ ਇੱਕ ਇੰਚ ਵੀ ਜ਼ਮੀਨ ਸਰਕਾਰ ਨੂੰ ਨਹੀਂ ਦਿੱਤੀ ਜਾਵੇਗੀ। ਇਸ ਮੌਕੇ ਪੰਚਾਇਤ ਅਫ਼ਸਰ ਸ਼ਾਹਕੋਟ ਰਾਮ ਪ੍ਰਕਾਸ਼ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਮਾਲ ਵਿਭਾਗ ਵੱਲੋਂ ਪਿੰਡ ਚੱਕ ਬਾਹਮਣੀਆਂ ਵਿਖੇ ਵੀਰਵਾਰ ਪੰਚਾਇਤੀ ਜ਼ਮੀਨ ਦਾ ਕਬਜ਼ਾ ਲਿਆ ਜਾਣਾ ਸੀ ਪਰ ਉਸ ਤੋਂ ਪਹਿਲਾ ਹੀ ਕਬਜ਼ਾ ਧਾਰਕਾਂ ਤੇ ਕਿਸਾਨ ਤੇ ਮਜ਼ਦੂਰ ਜਥੇਬੰਦੀਆਂ ਵੱਲੋਂ ਧਰਨਾ ਲਾ ਦਿੱਤਾ ਗਿਆ। ਮਾਹੌਲ ਨੂੰ ਸ਼ਾਂਤ ਰੱਖਣ ਲਈ ਵੀਰਵਾਰ ਕੋਈ ਕਾਰਵਾਈ ਨਹੀਂ ਕੀਤੀ ਗਈ ਤੇ ਅਗਲੀ ਤਰੀਕ ਮਿਲਣ 'ਤੇ ਕਾਰਵਾਈ ਅਮਲ ਵਿੱਚ ਲਿਆਦੀ ਜਾਵੇਗੀ। ਉਨ੍ਹਾਂ ਕਿਹਾ ਕਿ ਇਸ ਸਬੰਧੀ ਮਾਮਲਾ ਉੱਚ ਅਧਿਕਾਰੀਆਂ ਦੇ ਧਿਆਨ 'ਚ ਲਿਆਂਦਾ ਗਿਆ ਹੈ। ਇਸ ਮੌਕੇ ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਜ਼ਿਲ੍ਹਾ ਸਕੱਤਰ ਜਰਨੈਲ ਸਿੰਘ ਰਾਮੇ, ਪ੍ਰਰੈੱਸ ਸਕੱਤਰ ਹਰਪ੍ਰਰੀਤ ਸਿੰਘ ਕੋਟਲੀ ਗਾਜਰਾਂ, ਖਜ਼ਾਨਚੀ ਜਗਦੀਸ਼ ਪਾਲ ਸਿੰਘ ਚੱਕ ਬਾਹਮਣੀਆਂ, ਮਨਦੀਪ ਸਿੰਘ, ਤੇਜਾ ਸਿੰਘ ਰਾਮੇ, ਲਵਪ੍ਰਰੀਤ ਸਿੰਘ ਕੋਟਲੀ, ਹਰਪ੍ਰਰੀਤ ਸਿੰਘ ਭੋਏਪੁਰ, ਗੁਰਜਿੰਦਰ ਸਿੰਘ, ਬਲਦੇਵ ਸਿੰਘ ਕੁਹਾੜ, ਬਲਜਿੰਦਰ ਸਿੰਘ ਰਾਜੇਵਾਲ, ਸ਼ੇਰ ਸਿੰਘ ਰਾਮੇ ਤੇ ਨਜ਼ਦੀਕੀ ਪਿੰਡ ਬਾਹਮਣੀਆਂ, ਥੰਮੂਵਾਲ ਤੋਂ ਕਿਸਾਨ-ਮਜ਼ਦੂਰ ਤੇ ਬੀਬੀਆਂ ਹਾਜ਼ਰ ਸਨ।