ਸੀਨੀਅਰ ਸਟਾਫ ਰਿਪੋਰਟਰ, ਜਲੰਧਰ

ਪੇ੍ਮਚੰਦ ਮਾਰਕੰਡਾ ਐੱਸਡੀ ਕਾਲਜ ਫ਼ਾਰ ਵਿਮਨ ਨੇ ਆਖ਼ਰੀ ਸਾਲ ਦੀਆਂ ਵਿਦਿਆਰਥਣਾਂ ਨੂੰ 'ਜਸ਼ਨ-ਏ-ਰੁਕਸਤ' ਵਿਦਾਇਗੀ ਪਾਰਟੀ ਰਾਹੀਂ ਨਿੱਘੀ ਵਿਦਾਇਗੀ ਦਿੱਤੀ ਗਈ। ਇਸ ਦਿਨ ਦੇ ਮੁੱਖ ਮਹਿਮਾਨ ਕਾਲਜ ਦੇ ਪਿੰ੍ਸੀਪਲ ਡਾ. ਪੂਜਾ ਪਰਾਸ਼ਰ ਸਨ। ਸਮਾਗਮ ਦੇ ਇੰਚਾਰਜ ਡਾ: ਨੀਨਾ ਮਿੱਤਲ ਅਤੇ ਪਿ੍ਰਆ ਮਹਾਜਨ ਨੇ ਉਨ੍ਹਾਂ ਦਾ ਫੁੱਲਾਂ ਨਾਲ ਸਵਾਗਤ ਕੀਤਾ। ਇਹ ਸਮਾਗਮ ਇਕ ਪੂਰਾ ਜਸ਼ਨ ਸੀ ਜੋ ਦੋਸਤਾਂ ਅਤੇ ਅਧਿਆਪਕਾਂ ਨਾਲ ਖੁਸ਼ੀ ਭਰੇ ਪਲਾਂ ਨੂੰ ਯਾਦ ਕਰਨ ਲਈ ਬਿਤਾਏ ਸਮੇਂ ਨੂੰ ਸਮਰਪਿਤ ਸੀ। ਪੋ੍ਗਰਾਮ ਦੀ ਸ਼ੁਰੂਆਤ ਫਿਊਜ਼ਨ ਡਾਂਸ ਨਾਲ ਹੋਈ। ਇਸ ਤੋਂ ਬਾਅਦ ਸੰਗੀਤ ਵਿਭਾਗ ਦੇ ਵਿਦਿਆਰਥੀਆਂ ਨੇ ਸੂਫੀ ਗੀਤ ਅਤੇ ਫਿਰ ਲੋਕ ਗੀਤ ਗਾਏ। ਪਿੰ੍ਸੀਪਲ ਡਾ. ਪੂਜਾ ਪਰਾਸ਼ਰ ਨੇ ਅੰਤਿਮ ਸਾਲ ਦੇ ਵਿਦਿਆਰਥੀਆਂ ਨੂੰ ਸੰਬੋਧਨ ਕੀਤਾ ਤੇ ਉਨ੍ਹਾਂ ਨੂੰ ਆਪਣੇ ਦਿਲ ਵਿਚ ਟੀਚੇ ਅਤੇ ਹੌਂਸਲੇ ਨਾਲ ਅੱਗੇ ਵਧਣ ਲਈ ਪੇ੍ਰਿਤ ਕੀਤਾ। ਉਨ੍ਹਾਂ ਕਾਲਜ ਦੀਆਂ ਵੱਖ-ਵੱਖ ਗਤੀਵਿਧੀਆਂ ਵਿਚ ਉਤਸ਼ਾਹ ਨਾਲ ਭਾਗ ਲੈਣ ਲਈ ਵਿਦਿਆਰਥੀਆਂ ਦੇ ਯਤਨਾਂ ਦੀ ਵੀ ਸ਼ਲਾਘਾ ਕੀਤੀ। ਉਨਾਂ੍ਹ ਨੇ ਕਾਲਜ ਦੇ 'ਡੂ ਯੂਅਰ ਜੌਬ ਵੈਲ' ਦੇ ਮਾਟੋ ਤੋਂ ਜਾਣੂ ਕਰਵਾਇਆ ਤੇ ਉਨ੍ਹਾਂ ਨੂੰ ਬਾਹਰੀ ਦੁਨੀਆ ਵਿੱਚ ਆਪਣੀ ਪਛਾਣ ਬਣਾਉਣ ਲਈ ਸ਼ੁੱਭਕਾਮਨਾਵਾਂ ਦਿੱਤੀਆਂ। ਬੀ.ਕਾਮ ਸਮੈਸਟਰ ਛੇਵੇਂ ਦੀ ਵਿਸ਼ਾਲੀ ਨੇ ਆਪਣੇ ਕਾਲਜ ਦੇ ਸਫ਼ਰ ਨੂੰ ਯਾਦਗਾਰੀ ਬਣਾਉਣ ਵਿਚ ਆਪਣੇ ਅਧਿਆਪਕਾਂ ਦੇ ਵਡਮੁੱਲੇ ਯੋਗਦਾਨ ਲਈ ਆਪਣੇ ਸ਼ਬਦਾਂ ਵਿਚ ਧੰਨਵਾਦ ਪ੍ਰਗਟ ਕੀਤਾ। ਇਸ ਸਮਾਗਮ ਦੀ ਖਾਸ ਗੱਲ ਵਿਦਿਆਰਥੀਆਂ ਵੱਲੋਂ ਪੇਸ਼ ਕੀਤੀ ਗਈ ਸੱਭਿਆਚਾਰਕ ਪੇਸ਼ਕਾਰੀਆਂ ਸਨ। ਵਿਦਿਆਰਥੀਆਂ ਨੇ ਰੌਚਕ ਡਾਂਸ ਪ੍ਰਦਰਸ਼ਨ, ਮਨੋਰੰਜਕ ਥੀਏਟਰ, ਸੁਰੀਲੇ ਸੰਗੀਤ ਦਾ ਮਿਸ਼ਰਣ ਪੇਸ਼ ਕੀਤਾ। ਗੀਤਾਂ ਤੇ ਦਿਲ ਨੂੰ ਛੂਹ ਲੈਣ ਵਾਲੇ ਸੰਗੀਤ ਨੇ ਸਾਰਿਆਂ ਨੂੰ ਮੋਹ ਲਿਆ।

ਵਿਦਿਆਰਥੀਆਂ ਲਈ ਵੱਖ-ਵੱਖ ਖੇਡਾਂ ਵੀ ਕਰਵਾਈਆਂ ਗਈਆਂ। ਮਾਡਿਲੰਗ ਮੁਕਾਬਲੇ ਵਿਚ ਐੱਮਐੱਸਸੀ (ਐੱਫਡੀ) ਸਮੈਸਟਰ ਚੌਥੇ ਦੀ ਸ਼ੀਬਾ ਸੈਕਿੰਡ ਰਨਰ ਅੱਪ ਅਤੇ ਐੱਮਬੀਈਆਈਟੀ ਸਮੈਸਟਰ ਚੌਥਾ ਦੀ ਕਮਲਦੀਪ ਫਸਟ ਰਨਰ ਅੱਪ ਰਹੀ। ਰੁਚਿਕਾ ਨੂੰ ਮਿਸ ਐੱਸ.ਡੀ. ਇਸ ਤੋਂ ਇਲਾਵਾ ਐੱਮ.ਕਾਮ ਸਮੈਸਟਰ ਚੌਥੇ ਦੀ ਗਰਿਮਾ ਨੂੰ ਹਾਈ ਫਾਈ ਹੇਅਰ ਸਟਾਈਲ, ਬੀਬੀਐੱਫ ਸਮੈਸਟਰ ਦੂਜੇ ਦੀ ਸੁਨੈਨਾ ਨੂੰ ਸਮੈਸ਼ਿੰਗ ਸਮਾਈਲ, ਬੀਬੀਐੱਫ ਸਮੈਸਟਰ ਦੂਜੇ ਦੀ ਪਿ੍ਰਅੰਕਾ ਨੂੰ ਡੈਸ਼ਿੰਗ ਡਰੈੱਸ ਦਾ ਖ਼ਿਤਾਬ ਦਿੱਤਾ ਗਿਆ। ਪੋ੍ਗਰਾਮ ਦੀ ਸਮਾਪਤੀ ਡਾ: ਨੀਨਾ ਮਿੱਤਲ ਦੇ ਧੰਨਵਾਦ ਨਾਲ ਹੋਈ। ਇਸ ਮੌਕੇ ਕਾਲਜ ਦੀ ਪ੍ਰਬੰਧਕੀ ਕਮੇਟੀ ਦੇ ਪਤਵੰਤੇ ਮੈਂਬਰਾਂ ਤੇ ਕਾਲਜ ਪਿੰ੍ਸੀਪਲ ਨੇ ਵਿਦਿਆਰਥੀਆਂ ਨੂੰ ਸ਼ੁੱਭ ਕਾਮਨਾਵਾਂ ਦਿੱਤੀਆਂ। ਸਟੇਜ ਦਾ ਸੰਚਾਲਨ ਦਿਵਿਆ ਬੁਧੀਆ ਗੁਪਤਾ, ਦੀਪਾਲੀ ਤੇ ਸ਼ੇ੍ਆ ਨੇ ਕੀਤਾ।