ਜਲੰਧਰ : ਪ੍ਰਸਿੱਧ ਸੰਗੀਤਕਾਰ ਬੀਐੱਸ ਨਾਰੰਗ ਦਾ ਮੰਗਲਵਾਰ ਨੂੰ ਦਿਲ ਦਾ ਦੌਰਾ ਪੈਣ ਕਾਰਨ ਦੇਹਾਂਤ ਹੋ ਗਿਆ। ਉਨ੍ਹਾਂ ਦੇ ਅਚਾਨਕ ਦੇਹਾਂਤ ਕਾਰਨ ਸੰਗੀਤ ਜਗਤ ਵਿਚ ਸੋਗ ਦੀ ਲਹਿਰ ਦੌੜ ਗਈ। ਕਈ ਪ੍ਰਸਿੱਧ ਸੰਗੀਤਕਾਰਾਂ ਨੇ ਉਨ੍ਹਾਂ ਤੋਂ ਸੰਗੀਤ ਦੀ ਸਿੱਖਿਆ ਗ੍ਰਹਿਣ ਕੀਤੀ।

ਸ਼ਾਮ ਚੌਰਾਸੀ ਘਰਾਣੇ ਦੀ ਲੜੀ ਨਾਲ ਜੁੜੇ ਪ੍ਰਸਿੱਧ ਸੰਗੀਤਕਾਰ ਬਲਦੇਵ ਸ਼ਰਨ ਨਾਰੰਗ ਸੰਗੀਤ ਜਗਤ ਦਾ ਬੇਜੋੜ ਨਾਂ ਹਨ। ਡੀਏਵੀ ਕਾਲਜ ਜਲੰਧਰ ਵਿਚ ਸੰਗੀਤ ਦੇ ਪ੍ਰੋਫੈਸਰ ਰਹਿ ਚੁੱਕੇ ਨਾਰੰਗ ਸਾਹਿਬ ਨੇ ਦੇਸ਼ ਵਿਦੇਸ਼ ਵਿਚ ਆਪਣੀ ਕਲਾ ਦਾ ਲੋਹਾ ਮੰਨਵਾਇਆ। ਉਨ੍ਹਾਂ ਦੇ ਕਈ ਸ਼ਾਗਿਰਦਾਂ ਨੇ ਪੰਜਾਬੀ ਸੰਗੀਤ ਜਗਤ ਵਿਚ ਨਾਂ ਰੌਸ਼ਨ ਕੀਤਾ। ਜਲੰਧਰ ਦੇ ਪ੍ਰਸਿੱਧ ਹਰਿਵੱਲਭ ਸੰਗੀਤ ਸੰਮੇਲਨ ਵਿਚ ਬੀਐੱਸ ਨਾਰੰਗ ਦੇ ਗਾਇਨ ਨੂੰ ਸੁਣਨ ਲਈ ਦੂਰ-ਦੂਰ ਤੋਂ ਲੋਕ ਪੁੱਜਦੇ ਸਨ।

Posted By: Jagjit Singh