ਰਾਕੇਸ਼ ਗਾਂਧੀ, ਜਲੰਧਰ : ਪੰਜਾਬੀ ਜਾਗਰਣ ਅਖ਼ਬਾਰ ਵਿਚ ਪਿਛਲੇ ਦਿਨੀਂ ਸ਼ਹਿਰ ਵਿਚ ਚੱਲ ਰਹੀ ਜਾਅਲੀ ਲਾਟਰੀ ਦੀ ਆੜ ਵਿਚ ਸੱਟੇਬਾਜ਼ੀ ਦੀ ਖ਼ਬਰ ਪ੍ਰਮੁੱਖਤਾ ਨਾਲ ਛਾਪੀ ਗਈ ਸੀ। ਇਸ ਤੋਂ ਬਾਅਦ ਲਗਾਤਾਰ ਜਲੰਧਰ ਕਮਿਸ਼ਨਰੇਟ ਪੁਲਿਸ ਸੱਟੇਬਾਜ਼ਾਂ ਖ਼ਿਲਾਫ਼ ਸ਼ਿਕੰਜਾ ਕੱਸ ਰਹੀ ਹੈ ਤੇ ਰੋਜ਼ਾਨਾ ਹੀ ਇਨ੍ਹਾਂ ਦੁਕਾਨਾਂ 'ਤੇ ਛਾਪੇਮਾਰੀ ਕਰ ਕੇ ਸੱਟੇਬਾਜ਼ਾਂ ਨੂੰ ਗਿ੍ਫ਼ਤਾਰ ਕਰ ਰਹੀ ਹੈ।

ਸ਼ੁੱਕਰਵਾਰ ਜਲੰਧਰ ਕਮਿਸ਼ਨਰੇਟ ਦੇ ਥਾਣਾ ਨੰ ਇਕ ਦੀ ਪੁਲਿਸ ਨੇ ਗੁਲਾਬ ਦੇਵੀ ਰੋਡ ਨੇੜੇ ਕਨਾਲ ਬਰਿੱਜ ਲਾਗਿਓਂ ਯਸ਼ਪਾਲ ਵਾਸੀ ਸ਼ਹੀਦ ਬਾਬੂ ਲਾਭ ਸਿੰਘ ਨਗਰ ਅਤੇ ਕਰਨੈਲ ਸਿੰਘ ਉਰਫ਼ ਕਾਲਾ ਵਾਸੀ ਸ਼ਹੀਦ ਬਾਬੂ ਲਾਭ ਸਿੰਘ ਨਗਰ ਨੂੰ ਕਾਬੂ ਕਰ ਕੇ ਉਨ੍ਹਾਂ ਕੋਲੋਂ 5200 ਰੁਪਏ ਨਕਦੀ, ਕੰਪਿਊਟਰ ਅਤੇ ਪਿੰ੍ਟਰ, ਥਾਣਾ ਤਿੰਨ ਦੀ ਪੁਲਿਸ ਨੇ ਫਗਵਾੜਾ ਗੇਟ ਲਾਗਿਓਂ ਵਿਪਨ ਦੂਆ ਵਾਸੀ ਬਸਤੀ ਸ਼ੇਖ, ਗੁਰਵਿੰਦਰ ਸਿੰਘ ਵਾਸੀ ਮੁਹੱਲਾ ਕਰਾਰ ਖਾਂ ਅਤੇ ਨਿਤਿਨ ਕੁਮਾਰ ਵਾਸੀ ਏਕਤਾ ਨਗਰ ਰਾਮਾ ਮੰਡੀ ਨੂੰ ਕਾਬੂ ਕਰ ਕੇ ਉਨ੍ਹਾਂ ਕੋਲੋਂ 10840 ਰੁਪਏ ਨਗਦੀ, ਥਾਣਾ ਨੰਬਰ ਚਾਰ ਦੀ ਪੁਲਿਸ ਨੇ ਮੱਛੀ ਮਾਰਕੀਟ ਲਾਗਿਓਂ ਮੋਹਨ ਲਾਲ ਵਾਸੀ ਤੇਜ ਮੋਹਨ ਨਗਰ ਅਤੇ ਰਾਜੇਸ਼ ਕੁਮਾਰ ਵਾਸੀ ਨਿਊ ਸ਼ਿਵਾਜੀ ਨਗਰ ਨੂੰ ਕਾਬੂ ਕਰ ਕੇ ਉਨ੍ਹਾਂ ਕੋਲੋਂ 11040 ਰੁਪਏ ਨਕਦੀ, ਇਕ ਲੈਪਟਾਪ, ਦੋ ਪਿੰ੍ਟਰ, ਪੰਜ ਮੋਬਾਈਲ ਫੋਨ ਅਤੇ ਥਾਣਾ ਨੰ ਅੱਠ ਦੀ ਪੁਲਿਸ ਨੇ ਲੰਮਾ ਪਿੰਡ ਚੌਕ ਕੋਲੋਂ ਕੁਲਦੀਪ ਸਿੰਘ ਵਾਸੀ ਨਿਊ ਵਿਵੇਕ ਵਿਹਾਰ ਅਤੇ ਅੰਕੁਰ ਵਾਸੀ ਨਿਊ ਸੁਭਾਸ਼ ਨਗਰ ਨੂੰ ਕਾਬੂ ਕਰ ਕੇ ਉਨ੍ਹਾਂ ਕੋਲੋਂ 32110 ਰੁਪਏ ਨਕਦੀ, ਇਕ ਕੰਪਿਊਟਰ ਅਤੇ ਇਕ ਪਿੰ੍ਟਰ ਵੀ ਬਰਾਮਦ ਕੀਤਾ ਹੈ। ਫੜੇ ਗਏ ਸੱਟੇਬਾਜ਼ਾਂ ਖ਼ਿਲਾਫ਼ ਮਾਮਲਾ ਦਰਜ ਕਰ ਦਿੱਤਾ ਗਿਆ ਹੈ।