ਜਾਗਰਣ ਸੰਵਾਦਦਾਤਾ, ਜਲੰਧਰ : ਖੇਤਰੀ ਪਾਸਪੋਰਟ ਦਫਤਰ ਦੇ ਬਾਹਰ ਬੈਠੇ ਫਰਜ਼ੀ ਏਜੰਟਾਂ 'ਤੇ ਸ਼ਿਕੰਜਾ ਕੱਸਿਆ ਨਹੀਂ ਜਾ ਰਿਹਾ ਹੈ। ਦਫ਼ਤਰ 'ਚ ਪੁੱਜਣ ਵਾਲੇ ਬਿਨੈਕਾਰਾਂ ਨੂੰ ਫਾਰਮ ਤੇ ਆਨਲਾਈਨ ਅਪਾਇੰਟਮੈਂਟ ਦੇ ਨਾਂ 'ਤੇ ਲੁੱਟਿਆ ਜਾ ਰਿਹਾ ਹੈ। ਇਸ ਮਾਮਲੇ ਨੂੰ ਲੈ ਕੇ ਆਰਟੀਆਈ ਐਕਟਿਵਿਸਟ ਸੰਜੇ ਸਹਿਗਲ ਨੇ ਇਸ ਮਾਮਲੇ ਨੂੰ ਮਨਿਸਟਰੀ ਆਫ ਐਕਸਟ੍ਨਲ ਅਫੇਅਰਜ਼ ਦੇ ਮੰਤਰੀ ਡਾ. ਐੱਸ ਜੈਸ਼ੰਕਰ ਤੇ ਸਟੇਟ ਐਕਸਟ੍ਨਲ ਅਫੇਅਰਜ਼ ਮੰਤਰੀ ਮੀਨਾਕਸ਼ੀ ਲੇਖੀ ਨੂੰ ਈ-ਮੇਲ ਰਾਹੀਂ ਸ਼ਿਕਾਇਤ ਭੇਜੀ ਗਈ। ਸੰਜੇ ਸਹਿਗਲ ਨੇ ਈਮੇਲ ਰਾਹੀਂ ਲਿਖਿਆ ਕਿ ਪਾਸਪੋਰਟ ਦਫ਼ਤਰ ਦੇ ਬਾਹਰ ਫਰਜ਼ੀ ਏਜੰਟਾਂ ਦਾ ਬੋਲਬਾਲਾ ਹੈ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਲਾਇਸੈਂਸ ਨਹੀਂ ਲਿਆ ਗਿਆ ਹੈ। ਨਿੱਜੀ ਏਜੰਟ ਪਾਸਪੋਰਟ ਦਾ ਕੰਮ ਕਰਵਾਉਣ ਲਈ ਬਿਨੈਕਾਰਾਂ ਨੂੰ ਲੁੱਟ ਰਹੇ ਹਨ। ਪੁਲਿਸ ਪ੍ਰਸ਼ਾਸਨ ਇਨ੍ਹਾਂ ਏਜੰਟਾਂ 'ਤੇ ਸ਼ਿਕੰਜਾ ਨਹੀਂ ਕੱਸ ਰਹੀ ਹੈ। ਸਹਿਗਲ ਨੇ ਦੋਸ਼ ਲਾਇਆ ਕਿ ਏਜੰਟਾਂ ਦੀਆਂ ਸ਼ਿਕਾਇਤਾਂ ਆਰਪੀਓ ਕੋਲ ਪੁੱਜ ਚੁੱਕੀਆਂ ਹਨ ਪਰ ਕੋਈ ਆਰਪੀਓ ਏਜੰਟਾਂ ਖ਼ਿਲਾਫ਼ ਕਾਰਵਾਈ ਨਹੀਂ ਕਰ ਰਿਹਾ ਹੈ। ਪੁਲਿਸ ਵੈਰੀਫਿਕੇਸ਼ਨ 'ਚ ਦੇਰੀ ਹੋ ਰਹੀ ਹੈ। ਨਵਾਂ ਪਾਸਪੋਰਟ ਬਣਾਉਣ ਵਾਲੇ ਬਿਨੈ ਨੂੰ ਕਾਫੀ ਸਮਾਂ ਲੱਗ ਰਿਹਾ ਹੈ। ਪੁਲਿਸ ਵੈਰੀਫਿਕੇਸ਼ਨ 'ਚ ਦੇਰੀ ਹੋਣ ਕਾਰਨ ਕਈ ਬਿਨੈਕਾਰਾਂ ਦੇ ਪਾਸਪੋਰਟ ਰੁਕੇ ਪਏ ਹਨ। ਪੀਸੀਸੀ ਦੀ ਪੈਂਡੈਂਸੀ ਵੱਧ ਰਹੀ ਹੈ। ਬਿਨੈਕਾਰਾਂ ਦੇ ਪਾਸਪੋਰਟ ਰਿਲੀਜ਼ ਨਹੀਂ ਹੋ ਰਹੇ।