ਮਦਨ ਭਾਰਦਵਾਜ, ਜਲੰਧਰ : ਨਗਰ ਨਿਗਮ ਦੀ ਫਾਇਨਾਂਸ ਐਂਡ ਕਾਂਟਰੈਕਟ ਕਮੇਟੀ ਮੀਟਿੰਗ ਕਰੀਬ 3 ਮਹੀਨੇ ਬਾਅਦ 29 ਮਈ ਨੂੰ ਸਵੇਰੇ 11 ਵਜੇ ਮੇਅਰ ਦਫਤਰ ਵਿਖੇ ਹੋਵੇਗਾ। ਮੀਟਿੰਗ 'ਚ ਸੜਕ, ਸੀਵਰੇਜ, ਟਿਊਬਵੈੱਲ, ਪਾਰਕ, ਮਸ਼ੀਨਰੀ ਸਬੰਧੀ ਮਤਿਆਂ ਨੂੰ ਮਨਜ਼ੂਰੀ ਦਿੱਤੀ ਜਾਣੀ ਹੈ। ਪਿਛਲੀ ਐੱਫਐਂਡਸੀਸੀ ਮੀਟਿੰਗ 3 ਮਾਰਚ ਨੂੰ ਹੋਈ ਸੀ। ਉਸਦੇ ਬਾਅਦ ਹਾਊਸ ਤੇ ਐੱਫਐਂਡਸੀਸੀ ਦੀ ਮੀਟਿੰਗ ਕੀਤੀ ਜਾਣੀ ਸੀ ਪਰ ਕੋਰੋਨਾ ਵਾਇਰਸ ਕਾਰਨ ਲਾਕਡਾਊਨ ਕਰ ਦਿੱਤਾ ਗਿਆ। ਐੱਫਐਂਡਸੀਸੀ ਮੀਟਿੰਗ 'ਚ ਸਰੀਰਕ ਦੂਰੀ ਦਾ ਖਾਸ ਧਿਆਨ ਰੱਖਿਆ ਜਾਵੇਗਾ। ਮੀਟਿੰਗ 'ਚ ਸੜਕਾਂ ਦੇ ਕਰੀਬ 11 ਕਰੋੜ ਦੇ ਕੰਮਾਂ ਸਮੇਤ 13 ਕਰੋੜ ਦੇ ਕੰਮ ਦਾ ਮਤਾ ਹੈ। ਇਨ੍ਹਾਂ 'ਚ ਵਰਿਆਣਾ ਡੰਪ 'ਤੇ ਵੇਸਟ ਮੈਨੇਜਮੈਂਟ ਦੇ ਲਈ ਦੋ ਡੋਜ਼ਰ ਕਿਰਾਏ 'ਤੇ ਲੈਣ ਦਾ ਵੀ ਮਤਾ ਹੈ। ਇਸਦਾ ਟੈਂਡਰ 53.70 ਲੱਖ 'ਚ ਮਨਜ਼ੂਰ ਹੋਇਆ ਹੈ। ਵਰਿਆਣਾ ਡੰਪ 'ਤੇ ਜੇਸੀਬੀ ਮਸ਼ੀਨਾਂ ਦੇ ਕੰਮ ਨੂੰ ਵੀ 3 ਮਹੀਨਿਆਂ ਦੇ ਲਈ ਅੱਗੇ ਵਧਾਉਣ ਦੀ ਮਨਜ਼ੂਰੀ ਦਾ ਮਤਾ ਰੱਖਿਆ ਗਿਆ ਹੈ। ਜਨਤਾ ਕਾਲੋਨੀ ਮੇਨ ਰੋਡ ਤੋਂ ਵਿਧੀਪੁਰ ਫਾਟਕ ਤਕ 2.13 ਲੱਖ ਦੇ 60 ਵਾੱਟ ਦੀ ਐੱਲਈਡੀ ਲਗਾਉਣ, ਅਰਬਨ ਅਸਟੇਟ ਫੇਸ 2 'ਚ ਸੇਠ ਰਾਮਚੰਦ ਪਾਰਕ 'ਚ ਡਿਵਲਪਮੈਂਟ ਦੇ ਟੈਂਡਰ ਨੂੰ ਮਨਜ਼ੂਰ ਕਰਨ ਦਾ ਵੀ ਮਤਾ ਰੱਖਿਆ ਗਿਆ ਹੈ। 2 ਟਿਊਬਵੈੱਲ ਦੀਆਂ ਸਾਈਟਾਂ ਵੀ ਬਦਲਣੀਆਂ ਹਨ। ਨਿਊ ਰਸੀਲਾ ਨਗਰ 'ਚ ਲੱਗਣ ਵਾਲੇ ਟਿਊਬਵੈੱਲ ਨੂੰ ਇੰਦਰ ਇੰਡਸਟਰੀ ਦੇ ਪਿੱਛੇ ਅਤੇ ਟ੍ਾਂਸਪੋਰਟ ਨਗਰ 'ਚ ਪ੍ਰਸਤਾਵਿਤ ਟਿਊਬਵੈੱਲ ਨੂੰ ਬੇਅੰਤ ਸਿੰਘ ਪਾਰਕ 'ਚ ਲਗਾਉਣ ਦਾ ਮਤਾ ਹੈ। ਫਾਇਰ ਬਿ੍ਗੇਡ ਮੁਲਾਜ਼ਮਾਂ ਦੀਆਂ ਵਰਦੀ ਦਾ ਖਰਚਾ ਨਕਦ ਦੇਣ ਦਾ ਮਤਾ ਰੱਖਿਆ ਗਿਆ ਹੈ। ਇਸ 'ਤੇ ਕਰੀਬ 3 ਲੱਖ ਰੁਪਏ ਖਰਚ ਹੋਣਗੇ। ਸੋਢਲ ਰੋਡ ਤੋਂ ਸਈਪੁਰ ਤਕ ਦੇ ਸੀਵਰੇਜ ਨੂੰ ਸਾਫ ਕਰਨ ਦੇ ਲਈ ਸੁਪਰ ਸਕਸ਼ਨ ਮਸ਼ੀਨ ਦੀ ਟੈਂਡਰ ਅਮਾਊਂਟ 'ਚ 25 ਫੀਸਦੀ ਵਾਧੇ ਦਾ ਮਤਾ ਹੈ। ਇੱਥੇ 24 ਇੰਚ ਸੀਵਰ ਨੂੰ ਸਾਫ ਕਰਨ ਦੇ ਲਈ 18.26 ਲੱਖ ਦਾ ਟੈਂਡਰ ਮਨਜ਼ੂਰ ਹੈ ਪਰ ਇਸ ਇਲਾਕੇ 'ਚ 42 ਇੰਚ ਦਾ ਵੀ ਸੀਵਰੇਜ ਹੈ। ਬੀਐੱਮਸੀ ਚੌਕ ਤੋਂ ਸ਼੍ਰੀ ਰਾਮ ਚੌਕ ਤਕ ਦੀ ਸੜਕ ਬਨਾਉਣ ਦਾ ਟੈਂਡਰ ਸੂਬਾ ਸਰਕਾਰ ਨੇ ਰੋਕ ਦਿੱਤਾ ਸੀ ਪਰ ਹੁਣ ਇਸ ਕੰਮ ਨੂੰ ਦੁਬਾਰਾ ਸ਼ੁਰੂ ਕੀਤਾ ਜਾਣਾ ਹੈ। ਇਸਦੀ ਵੀ ਮਨਜ਼ੂਰੀ ਮੰਗੀ ਗਈ ਹੈ।

ਫੋਕਲ ਪੁਆਇੰਟ ਡਰੇਨ ਦੇ ਨਾਲ, ਅਲਾਸਕਾ ਚੌਕ ਤੋਂ ਜੀਐੱਨਡੀਯੂ ਕੈਂਪਸ, ਰੈੱਡ ਕ੍ਰਾਸ ਭਵਨ ਰੋਡ, ਚੁੱਗਿੱਟੀ, ਸ਼ੇਖਾਂ ਬਾਜ਼ਾਰ, ਘਾਹ ਮੰਡੀ ਤੋਂ ਗ੍ਰੀਨ ਐਵੇਨਿਊ, ਬਸਤੀ ਪੀਰਦਾਦ ਰੋਡ ਐੱਮਐੱਸ ਫਾਰਮ ਦੇ ਕੋਲ, ਬੀਐੱਸਐੱਫ ਕਾਲੋਨੀ, ਗੋਪਾਲ ਨਗਰ, ਗੁਰੂ ਨਾਨਕਪੁਰਾ, ਪਟੇਲ ਚੌਕ ਤੋਂ ਭਗਵਾਨ ਵਾਲਮਿਕੀ ਗੇਟ, ਕਿਲ੍ਹਾ ਮੁਹੱਲਾ, ਵੀਰ ਬਬਰੀਕ ਚੌਕ ਤੋਂ ਗੁਰੂ ਰਵਿਦਾਸ ਚੌਕ, ਪ੍ਰਰੀਤ ਨਗਰ ਰੋਡ ਤੋਂ ਬੱਸ ਸਟੈੱਡ ਦੇ ਕੋਲ ਵਾੱਰ ਮੈਮੋਰੀਅਲ ਰੋਡ, ਬੀਐੱਸਐੱਫ ਚੌਕ ਤੋਂ ਲਾਡੋਵਾਲੀ ਰੋਡ ਫਾਟਕ, ਅਲਾਸਕਾ ਚੌਕ ਤੋਂ ਲਾਡੋਵਾਲੀ ਰੋਡ ਕ੍ਰਾਸਿੰਗ, ਭਗਤ ਸਿੰਘ ਨਗਰ, ਭਾਰਗੋ ਨਗਰ, ਅਸ਼ੋਕ ਨਗਰ, ਨਿਊ ਅਸ਼ੋਕ ਨਗਰ, ਮਾਡਲ ਹਾਊਸ, ਨਰਿੰਦਰ ਸਿਨੇਮਾ ਤੋਂ ਗੜ੍ਹਾ ਰੋਡ, ਟਾਵਰ ਇਨਕਲੇਵ ਫੇਸ 2, ਸੋਢਲ ਚੌਕ ਤੋਂ ਸੋਢਲ ਫਾਟਕ ਰਾਮਨਗਰ ਤਕ, ਗਾਂਧੀ ਕੈਂਪ ਤੋਂ ਦਾਣਾ ਮੰਡੀ- ਭਗਵਾਨ ਵਾਲਮਿਕੀ ਕਾਲੋਨੀ ਤਕ, ਬੀਐੱਸੀ ਚੌਕ ਤੋਂ ਭਗਵਾਨ ਰਾਮ ਚੌਕ ਤਕ ਸੜਕਾਂ ਬਣਾਉਣ ਦਾ ਮਤਾ ਵੀ ਹੈ।

-- 200 ਸੜਕਾਂ ਦੇ ਟੈਂਡਰ ਪਹਿਲਾਂ

ਸ਼ਹਿਰ 'ਚ ਕਰੀਬ 200 ਸੜਕਾਂ ਦੇ ਟੈਂਡਰ ਪਹਿਲਾਂ ਹੀ ਮੰਜ਼ੂਰ ਹਨ। ਇਨ੍ਹਾਂ 'ਚ 50 ਪ੍ਰਮੁੱਖ ਸੜਕਾਂ ਸ਼ਾਮਲ ਹਨ। ਇਨ੍ਹਾਂ 'ਚੋਂ ਕੁੱਝ ਦਾ ਕੰਮ ਸ਼ੁਰੂ ਕਰਵਾ ਦਿੱਤਾ ਗਿਆ ਹੈ। ਜਿਨ੍ਹਾਂ ਸੜਕਾਂ 'ਤੇ ਟ੍ਰੈਫਿਕ ਜ਼ਿਆਦਾ ਹੈ, ਉਨ੍ਹਾਂ ਨੂੰ ਪਹਿਲ ਦੇ ਅਧਾਰ 'ਤੇ ਬਣਵਾਇਆ ਜਾਵੇਗਾ। ਇਨ੍ਹਾਂ 'ਚ ਪੀਏਪੀ ਤੋਂ ਬੀਐੱਸਐੱਫ ਚੌਕ, ਲਾਡੋਵਾਲੀ ਰੋਡ, ਡੀਸੀ ਦਫਤਰ ਤੋਂ ਮਾਸਟਰ ਤਾਰਾ ਸਿੰਘ ਨਗਰ, ਮਾਸਟਰ ਗੁਰਬੰਤਾ ਸਿੰਘ ਸਿੰਘ ਮਾਰਗ, ਗੁਲਾਬ ਦੇਵੀ ਰੋਡ, ਬੀਐੱਮਸੀ ਚੌਕ ਦੇ ਆਲੇ-ਦੁਆਲੇ ਦੀਆਂ ਸੜਕਾਂ, ਬੱਸ ਸਟੈਂਡ ਰੋਡ, ਕਾਲਾ ਸੰਿਘਆ ਰੋਡ ਮੁੱਖ ਹਨ। ਇਨ੍ਹਾਂ ਤੋਂ ਇਲਾਵਾ ਕਲੋਨੀਆਂ ਦੀਆਂ ਸੜਕਾਂ ਵੀ ਹਨ ਪਰ ਉਨ੍ਹਾਂ ਤੋਂ ਪਹਿਲਾਂ ਪ੍ਰਮੁੱਖ ਸੜਕਾਂ ਨੂੰ ਬਨਾਉਣ ਦਾ ਟੀਚਾ ਮਿੱਥਿਆ ਗਿਆ ਹੈ।