ਜਨਕ ਰਾਜ ਗਿੱਲ, ਕਰਤਾਰਪੁਰ : ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਗਏ 12ਵੀਂ ਜਮਾਤ ਦੇ ਨਤੀਜਿਆਂ 'ਚ ਸ੍ਰੀ ਗੁਰੂ ਅਰਜਨ ਦੇਵ ਪਬਲਿਕ ਸੀਨੀਅਰ ਸੈਕੰਡਰੀ ਸਕੂਲ, ਕਰਤਾਰਪੁਰ ਦਾ ਨਤੀਜਾ 100 ਫ਼ੀਸਦੀ ਰਿਹਾ। ਕਾਮਰਸ, ਸਾਇੰਸ ਤੇ ਆਰਟਸ ਤਿੰਨਾਂ ਗਰੁੱਪਾਂ 'ਚੋਂ ਆਲਓਵਰ ਆਰਟਸ ਗਰੁੱਪ ਦੀ ਦਮਨਪ੍ਰਰੀਤ ਕੌਰ ਨੇ 469/500 (93.8 ਫੀਸਦੀ ) ਅੰਕ ਪ੍ਰਰਾਪਤ ਕਰ ਕੇ ਸਕੂਲ ਵਿੱਚੋਂ ਪਹਿਲਾ ਸਥਾਨ ਹਾਸਲ ਕੀਤਾ। ਇਸੇ ਤਰ੍ਹਾਂ ਆਰਟਸ ਗਰੁੱਪ ਦੀ ਬਲਜੀਤ ਕੌਰ ਨੇ 465/500(93 ਫੀਸਦੀ) ਦੂਜਾ ਸਥਾਨ ਤੇ ਕਾਮਰਸ ਗਰੁੱਪ ਦੀ ਸੁਖਮਨਪ੍ਰਰੀਤ ਕੌਰ ਨੇ 463/500 (92.6 ਫੀਸਦੀ) ਅੰਕਾਂ ਨਾਲ ਸਕੂਲ ਵਿੱਚੋਂ ਤੀਜਾ ਸਥਾਨ ਪ੍ਰਰਾਪਤ ਕੀਤਾ। ਸਾਇੰਸ ਗਰੁੱਪ ਦੇ ਮਨਜੋਤ ਸਿੰਘ ਨੇ 460/500(92 ਫੀਸਦੀ) ਅੰਕ ਲੈ ਕੇ ਚੌਥਾ ਤੇ ਕਾਮਰਸ ਗਰੁੱਪ ਦੀ ਸ਼ਰਨਪ੍ਰਰੀਤ ਕੌਰ ਨੇ 459/500 (91.8 ਫੀਸਦੀ) ਅੰਕ ਲੈ ਕੇ ਪੰਜਵਾਂ ਸਥਾਨ ਪ੍ਰਰਾਪਤ ਕੀਤਾ ਹੈ। ਪਿੰ੍ਸੀਪਲ ਬੀਰਇੰਦਰ ਸਿੰਘ ਪੰਨੂੰ ਨੇ ਸਕੂਲ ਦੇ ਸ਼ਾਨਦਾਰ ਨਤੀਜਿਆਂ ਲਈ ਸਟਾਫ ਤੇ ਬੱਚਿਆਂ ਦੇ ਮਾਪਿਆਂ ਨੂੰ ਵਧਾਈ ਦਿੱਤੀ।