ਜੇਐੱਨਐੱਨ, ਜਲੰਧਰ : ਥਾਣਾ ਬਾਰਾਂਦਰੀ ਦੀ ਪੁਲਿਸ ਨੇ ਮਹਿੰਗੀ ਕਾਰ 'ਚ ਮਹਿੰਗੀ ਸ਼ਰਾਬ ਦੀ ਤਸਕਰੀ ਦਾ ਪਰਦਾਫਾਸ਼ ਕਰਨ ਦਾ ਦਾਅਵਾ ਕੀਤਾ ਹੈ। ਪੁਲਿਸ ਨੇ ਲਾਡੋਵਾਲੀ ਰੋਡ ਨੇੜੇ ਮਰਸਡੀਜ਼ ਕਾਰ 'ਚ ਮਹਿੰਗੀ ਸ਼ਰਾਬ ਦੀ ਤਸਕਰੀ ਕਰਦੇ ਸਾਬਕਾ ਠੇਕੇਦਾਰ ਸੰਨੀ ਸਹਿਗਲ ਨੂੰ ਗਿ੫ਫ਼ਤਾਰ ਕੀਤਾ ਹੈ। ਮਰਸਡੀਜ਼ ਦੀ ਜਾਂਚ ਕਰਨ 'ਤੇ ਉਸ ਵਿੱਚੋਂ 8 ਪੇਟੀਆਂ ਹੰਡਰਡ ਪਾਈਪਰ ਅਤੇ ਇਕ ਪੇਟੀ ਜੈਮਸਨ ਸ਼ਰਾਬ ਬਰਾਮਦ ਹੋਈ। ਇਨ੍ਹਾਂ 9 ਪੇਟੀਆਂ ਦੀ ਕੀਮਤ ਹੀ ਇਕ ਲੱਖ ਰੁਪਏ ਤੋਂ ਉੱਪਰ ਹੈ। ਥਾਣਾ ਬਾਰਾਂਦਰੀ ਦੇ ਇੰਚਾਰਜ ਬਲਬੀਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਖੁਫ਼ੀਆ ਸੂਚਨਾ ਮਿਲੀ ਸੀ ਕਿ ਇਕ ਵਿਅਕਤੀ ਮਹਿੰਗੀ ਸ਼ਰਾਬ ਲੈ ਕੇ ਆ ਰਿਹਾ ਹੈ। ਪੁਲਿਸ ਨੇ ਸੰਨੀ ਨੂੰ ਜਦੋਂ ਫੜਿਆ ਤਾ ਉਸ ਕੋਲ ਪਈ ਮਹਿੰਗੀ ਸ਼ਰਾਬ ਦਾਕੋਈ ਦਸਤਾਵੇਜ਼ ਨਹੀਂ ਸੀ ਜਿਸ ਕਾਰਨ ਪੁਲਿਸ ਨੇ ਉਸ ਨੂੰ ਹਿਰਾਸਤ 'ਚ ਲੈ ਲਿਆ ਅਤੇ ਮਰਸਡੀਜ਼ ਕਾਰ ਤੇ ਉਸ 'ਚ ਪਈਆਂ ਸ਼ਰਾਬ ਦੀਆਂ ਪੇਟੀਆਂ ਨੂੰ ਜ਼ਬਤ ਕਰ ਲਿਆ। ਉਸ ਖ਼ਿਲਾਫ਼ ਐਕਸਾਈਜ਼ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।

--

ਠੇਕਾ ਨਹੀਂ ਮਿਲਿਆ ਤਾਂ ਬਣ ਗਿਆ ਤਸਕਰ

ਐੱਸਐੱਚਓ ਬਲਬੀਰ ਸਿੰਘ ਨੇ ਦੱਸਿਆ ਕਿ ਪੁੱਛਗਿੱਛ ਦੌਰਾਨ ਪਤਾ ਲੱਗਿਆ ਕਿ ਸੰਨੀ ਸਹਿਗਲ ਪਹਿਲਾਂ ਸ਼ਰਾਬ ਦਾ ਠੇਕੇਦਾਰ ਸੀ। ਇਸ ਤੋਂ ਬਾਅਦ ਨਿਲਾਮੀ ਸਮੇਂ ਉਸ ਨੂੰ ਸ਼ਰਾਬ ਦਾ ਕੋਈ ਠੇਕਾ ਨਹੀਂ ਮਿਲਿਆ ਤਾਂ ਉਹ ਤਸਕਰੀ ਕਰਨ ਲੱਗਿਆ। ਸ਼ੁਰੂਆਤੀ ਜਾਂਚ 'ਚ ਪਤਾ ਲੱਗਿਆ ਕਿ ਉਹ ਹਰਿਆਣਾ ਤੋਂ ਮਹਿੰਗੇ ਭਾਅ ਦੀ ਸ਼ਰਾਬ ਨੂੰ ਸਸਤੇ 'ਚ ਲਿਆਂਦਾ ਸੀ ਅਤੇ ਮਹਿੰਗੇ ਭਾਅ 'ਤੇ ਵੇਚਦਾ ਸੀ।

--

ਹਾਈ ਪ੫ੋਫਾਈਲ ਗਾਹਕਾਂ ਨੂੰ ਹੁੰਦੀ ਸੀ ਸਪਲਾਈ

ਪੁਲਿਸ ਨੇ ਸੰਭਾਵਨਾ ਪ੫ਗਟਾਈ ਕਿ ਸੰਨੀ ਸਹਿਗਲ ਦੇ ਪਹਿਲਾਂ ਸ਼ਰਾਬ ਠੇਕੇਦਾਰ ਹੋਣ ਕਾਰਨ ਉਸ ਦੀ ਰਸੂਖ਼ਦਾਰਾਂ ਨਾਲ ਚੰਗੀ ਜਾਣ-ਪਛਾਣ ਸੀ। ਇਸ ਕਾਰਨ ਉਹ ਮਹਿੰਗੀ ਸ਼ਰਾਬ ਦੀ ਤਸਕਰੀ ਕਰਕੇ ਫਿਰ ਉਸ ਨੂੰ ਇਨ੍ਹਾਂ ਲੋਕਾਂ ਨੂੰ ਵੇਚਣ ਲੱਗਿਆ। ਸਹਿਗਲ ਦੀ ਗਿ੫ਫ਼ਤਾਰੀ ਤੋਂ ਬਾਅਦ ਉਨ੍ਹਾਂ ਸਫ਼ੈਦਪੋਸ਼ ਰਸੂਖ਼ਦਾਰਾਂ 'ਚ ਵੀ ਭਾਜੜ ਮੱਚੀ ਹੋਈ ਹੈ ਜੋ ਸੰਨੀ ਤੋਂ ਤਸਕਰੀ ਦੀ ਸ਼ਰਾਬ ਸਸਤੇ ਭਾਅ ਖ਼ਰੀਦਦੇ ਸਨ। ਸ਼ੁਰੂਆਤੀ ਜਾਂਚ 'ਚ ਪੁਲਿਸ ਨੂੰ ਅਜਿਹੇ ਕੁਝ ਨਾਂਵਾਂ ਦਾ ਪਤਾ ਵੀ ਲੱਗਿਆ ਹੈ। ਪੁਲਿਸ ਇਸ ਬਾਰੇ ਕਹਿ ਤਾਂ ਰਹੀ ਹੈ ਪਰ ਜਾਂਚ ਤੇ ਪੁੱਛਗਿੱਛ ਦੇ ਬਹਾਨੇ ਅਜੇ ਉਨ੍ਹਾਂ ਦੇ ਨਾਂ ਜ਼ਾਹਿਰ ਨਹੀਂ ਕਰ ਰਹੀ। ਐੱਸਐੱਚਓ ਬਲਬੀਰ ਸਿੰਘ ਅਨੁਸਾਰ, ਅਜੇ ਪੁੱਛਗਿੱਛ ਕੀਤੀ ਜਾ ਰਹੀ ਹੈ। ਉਸ ਤੋਂ ਬਾਅਦ ਹੀ ਇਸ ਬਾਰੇ ਪੂਰੀ ਜਾਣਕਾਰੀ ਦਿੱਤੀ ਜਾਵੇਗੀ।