ਤੇਜਿੰਦਰ ਕੌਰ ਥਿੰਦ, ਜਲੰਧਰ : ਪੰਜਾਬੀ ਏਕਤਾ ਪਾਰਟੀ ਬਣਾਉਣ ਤੋਂ ਬਾਅਦ ਮੀਡੀਆ ਦੇ ਰੂਬਰੂ ਹੋਏ ਸੁਖਪਾਲ ਸਿੰਘ ਖਹਿਰਾ ਨੇ ਪਿਛਲੀ ਬਾਦਲ ਸਰਕਾਰ ਤੇ ਮੌਜੂਦਾ ਕੈਪਟਨ ਸਰਕਾਰ ਤੇ ਸਾਬਕਾ ਪਾਰਟੀ 'ਆਪ' 'ਤੇ ਸ੫ੀ ਗੁਰੂ ਗੰ੫ਥ ਸਾਹਿਬ ਦੇ ਬੇਅਦਬੀ ਮਾਮਲਿਆਂ ਦੀ ਜਾਂਚ ਨੂੰ ਲੈ ਕੇ ਕਈ ਤਰ੍ਹਾਂ ਦੇ ਇਲਜ਼ਾਮ ਲਗਾਏ। ਬੇਅਦਬੀ ਮਾਮਲਿਆਂ ਨਾਲ ਸਬੰਧਤ ਫਰੀਦਕੋਟ ਜ਼ਿਲ੍ਹੇ ਦੇ ਪਿੰਡ ਬੁਰਜ ਜਵਾਹਰ ਸਿੰਘ ਦੇ ਗ੫ੰਥੀ ਗੋਰਾ ਸਿੰਘ ਤੇ ਬਰਗਾੜੀ ਦੇ ਗ੫ੰਥੀ ਗੁਰਮੁਖ ਨੂੰ ਮੀਡੀਆ ਦੇ ਮੁਖਾਤਬ ਕਰਦਿਆਂ ਕਿਹਾ ਕਿ ਬੇਅਦਬੀ ਮਾਮਲਿਆਂ ਦੀ ਜਾਂਚ 'ਚ ਜਿਥੇ ਪਿਛਲੀ ਸਰਕਾਰ ਵੱਲੋਂ ਆਮ ਜਨਤਾ ਨੂੰ ਗੁਮਰਾਹ ਕਰਦਿਆਂ ਡੇਰਾ ਪ੫ੇਮੀਆਂ ਨੂੰੂ ਬਚਾਉਣ ਦੀ ਕੋਸ਼ਿਸ਼ ਕੀਤੀ ਗਈ ਉਥੇ ਕੈਪਟਨ ਸਰਕਾਰ ਨੇ ਵੀ ਕੋਈ ਠੋਸ ਕਾਰਵਾਈ ਨਹੀਂ ਕਰ ਰਹੀ ਤੇ ਦੋਸ਼ੀਆਂ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਖਹਿਰਾ ਨੇ ਸਖਤ ਸ਼ਬਦਾਂ 'ਚ ਬਹਿਬਲ ਕਲਾਂ ਕਾਂਡ ਲਈ ਬਾਦਲ ਸਰਕਾਰ ਨੂੰ ਦੋਸ਼ੀ ਠਹਿਰਾਇਆ। ਉਨ੍ਹਾਂ ਕਿਹਾ ਕਿ ਡੀਜੀਪੀ ਨੂੰ ਸੁਖਬੀਰ ਬਾਦਲ ਨੇ ਗੋਲੀ ਚਲਾਉਣ ਦੇ ਆਰਡਰ ਦਿਤੇ ਸਨ ਜੇ ਨਹੀਂ ਦਿੱਤੇ ਤਾਂ ਤੁਰੰਤ ਨਿਹੱਥੇ ਲੋਕਾਂ 'ਤੇ ਗੋਲੀ ਚਲਾਉਣ ਦੇ ਦੋਸ਼ 'ਚ ਕਾਰਵਾਈ ਕਿਉਂ ਨਹੀਂ ਕੀਤੀ ਗਈ। ਦੋਸ਼ੀਆਂ ਨੂੰ ਕਾਂਗਰਸ ਸਰਕਾਰ ਮੌਕੇ ਪੁਲਿਸ ਨੇ ਵੀ ਨਹੀਂ ਫੜਿਆ ਤੇ ਡੀਜੀਪੀ ਸੁਰੇਸ਼ ਅਰੋੜਾ ਨੂੰ ਵੀ ਨਹੀਂ ਬਦਲਿਆ।

ਪੱਤਰਕਾਰਾਂ ਦੇ ਸਾਹਮਣੇ ਪਹਿਲੀ ਵਾਰ ਮੁਖਾਤਬ ਹੋਏ ਬੁਰਜ ਜਵਾਹਰ ਸਿੰਘ ਜਿਥੋਂ ਪਹਿਲੀ ਵਾਰ ਸਰੂਪ ਚੋਰੀ ਹੋਏ, ਦੇ ਗ੫ੰਥੀ ਗੋਰਾ ਸਿੰਘ ਨੇ ਕਿਹਾ ਕਿ ਪੈ੍ਰੱਸ ਕਾਨਫਰੰਸ 'ਚ ਜਸਟਿਸ ਜ਼ੋਰਾ ਸਿੰਘ ਵੱਲੋਂ ਝੂਠ ਬੋਲਿਆ ਗਿਆ। ਉਸ ਨੇ ਆਪਣੇ ਤੇ ਆਪਣੀ ਪਤਨੀ ਸਵਰਨਜੀਤ ਕੌਰ ਸਮੇਤ ਪੁਲਿਸ ਵੱਲੋਂ ਕੀਤੇ ਗਏ ਅਣਮਨੁੱਖੀ ਤਸ਼ੱਦਦਾਂ ਨੂੰ ਬਿਆਨ ਕਰਦਿਆਂ ਕਿਹਾ ਕਿ ਉਨ੍ਹਾਂ 'ਤੇ ਫਰੀਦਕੋਟ ਦੇ ਸੀਆਈਏ ਸਟਾਫ ਨੇ ਆਪਣੀ ਗਿ੫ਫਤ 'ਚ ਰੱਖਦਿਆਂ ਅਣਮਨੁੱਖੀ ਤਸ਼ੱਦਦ ਕੀਤੇ। ਉਸ ਦੀ ਪਤਨੀ ਨੂੰ ਕਰੰਟ ਲਗਾਏ ਜਿਸ ਕਾਰਨ ਉਸ ਦੀ ਰਸੌਲੀ ਫੱਟ ਗਈ ਤੇ ਐਮਰਜੈਂਸੀ ਵਿਚ ਕਰਜ਼ਾ ਚੁੱਕ ਕੇ ਅਪ੫ੇਸ਼ਨ ਕਰਵਾਉਣਾ ਪਿਆ। ਉਨ੍ਹਾਂ ਕੋਲੋਂ ਇਹ ਮੰਨਵਾਉਣ ਦੀ ਕੋਸ਼ਿਸ਼ ਕੀਤੀ ਗਈ ਕਿ ਇਸ ਬੇਅਦਬੀ ਪਿੱਛੇ ਤੁਹਾਡਾ ਹੱਥ ਹੈ ਤੇ ਡੇਰਾ ਪ੫ੇਮੀ ਗੁਰਦੇਵ ਸਿੰਘ ਦਾ ਕਤਲ ਕੀਤਾ ਹੈ। ਉਹ ਜ਼ੋਰਾ ਸਿੰਘ ਕਮਿਸ਼ਨ ਦੇ ਸਤਾਏ ਹੋਏ ਹਾਂ ਉਨ੍ਹਾਂ ਨੂੰ ਕਦੇ ਨਾਰਕੋ ਟੈਸਟ ਲਈ ਗੁਜਰਾਤ ਲੈ ਕੇ ਗਏ, ਕਦੇ ਐੱਸਆਈ ਸਾਹਮਣੇ ਤੇ ਕਦੇ ਪੁਲਿਸ ਸਾਹਮਣੇ ਪੇਸ਼ ਕਰ ਕਰ ਕੇ ਕਿਹਾ ਜਾਂਦਾ ਸੀ ਕਿ ਜਾਂ ਤੁਸੀਂ ਬੇਅਦਬੀ ਕਾਂਡ ਦੇ ਦੋਸ਼ੀਆਂ ਦਾ ਨਾਂ ਦੱਸੋ ਨਹੀਂ ਤਾਂ ਤੁਹਾਡੇ 'ਤੇ ਝੂਠਾ ਕੇਸ ਪਾ ਦਿੱਤਾ ਜਾਵੇਗਾ। ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਮੁਤਾਬਕ ਹੁਣ ਇਹ ਸਾਬਤ ਹੋ ਚੁੱਕਾ ਹੈ ਕਿ ਸ੫ੀ ਗੁਰੂ ਗ੫ੰਥ ਸਾਹਿਬ ਦੀ ਬੇਅਦਬੀ ਡੇਰਾ ਪ੫ੇਮੀ ਗੁਰਦੇਵ ਸਿੰਘ ਨੇ ਕਰਵਾਈ ਸੀ।

ਇਸ ਮੌਕੇ ਬਰਗਾੜੀ ਦੇ ਗ੫ੰਥੀ ਗੁਰਮੁੱਖ ਸਿੰਘ ਨੇ ਵੀ ਦੋਸ਼ ਲਗਾਉਂਦਿਆਂ ਕਿਹਾ ਕਿ ਸੀਨੀਅਰ ਅਕਾਲੀ ਆਗੂ ਸਿਕੰਦਰ ਸਿੰਘ ਮਲੂਕਾ ਦੇ ਕਹਿਣ 'ਤੇ ਪੁਲਿਸ ਵੱਲੋਂ ਤਸ਼ੱਦਦ ਕੀਤਾ ਗਿਆ। ਉਨ੍ਹਾਂ ਦੇ ਪੂਰੇੇ ਪਰਿਵਾਰ ਨੂੰ ਬਹੁਤ ਦੁੱਖ ਝੱਲਣੇ ਪਏ। ਸੁਖਪਾਲ ਖਹਿਰਾ ਨੇ ਕਿਹਾ ਕਿ ਬਹਿਬਲ ਕਾਂਡ ਲਈ ਬਿਠਾਈ ਗਈ ਐੱਸਆਈਟੀ ਨੇ ਮੰਨਿਆ ਕਿ ਡੇਰਾ ਪ੫ੇਮੀ ਇਸ 'ਚ ਸ਼ਾਮਲ ਹਨ। ਬਿੱਟੂ ਨੇ ਜੱਜ ਸਾਹਮਣੇ ਵੀ ਮੰਨਿਆ ਪਰ ਸਰਕਾਰਾਂ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ। ਉਨ੍ਹਾਂ ਕਿਹਾ ਕਿ ਜਸਟਿਸ ਜੋਰਾ ਸਿੰਘ ਕਮਿਸ਼ਨ ਪੂਰੀ ਤਰ੍ਹਾਂ ਨਾਲ ਜਾਅਲੀ ਸੀ।

ਜਸਟਿਸ ਜੋਰਾ ਸਿੰਘ ਨੂੰ ਜੇ ਇਹ ਲੱਗਦਾ ਹੈ ਕਿ ਉਸ ਦੀ ਦਿੱਤੀ ਰਿਪੋਰਟ ਮੰਨੀ ਨਹੀਂ ਗਈ ਤਾਂ ਉਹ ਕਮਿਸ਼ਨ ਦੇ ਨਾਂ ਮਿਲੀ ਤਨਖਾਹ ਤੇ ਹੋਰ ਸਹੂਲਤਾਂ 'ਤੇ ਹੋਏ ਖਰਚੇ ਨੂੰ ਤੁਰੰਤ ਸਰਕਾਰੀ ਖਜ਼ਾਨੇ 'ਚ ਜਮ੍ਹਾਂ ਕਰਵਾਉਣ। ਉਨ੍ਹਾਂ ਇਹ ਵੀ ਜ਼ੋਰ ਦਿੱਤਾ ਕਿ ਜਦ ਹੁਣ ਇਹ ਸਾਫ ਹੋ ਗਿਆ ਹੈ ਕਿ ਦੋਸ਼ੀ ਕੌਣ ਹਨ ਤਾਂ ਉਨ੍ਹਾਂ ਨਿਹੱਥੇ ਲੋਕਾਂ 'ਤੇ ਹਮਲਾ ਕਰਨ ਵਾਲਿਆਂ ਨੂੰ ਕੈਪਟਨ ਸਰਕਾਰ ਛੇਤੀ ਤੋਂ ਛੇਤੀ ਫੜ ਕੇ ਜੇਲ੍ਹਾਂ 'ਚ ਸੁੱਟੇ। ਮੌੜ ਬੰਬ ਧਮਾਕੇ ਦੀ ਇਨਵੈਸਟੀਗੇਸ਼ਨ ਜੋ ਠੰਢੇ ਬਸਤੇ 'ਚ ਪਾ ਦਿੱਤੀ ਗਈ ਹੈ ਉਸ ਦੀ ਤਫਤੀਸ਼ ਨੂੰ ਵੀ ਮੁੜ ਤੋਂ ਤੇਜ਼ ਕਰ ਦੋਸ਼ੀਆਂ ਨੂੰ ਬਣਦੀ ਸਜ਼ਾ ਦਿੱਤੀ ਜਾਵੇ।

ਉਨ੍ਹਾਂ ਕਿਹਾ ਜਸਟਿਸ ਜੋਰਾ ਸਿੰਘ ਨੂੰ 'ਆਪ' ਆਪਣੇ 'ਚ ਸ਼ਾਮਲ ਕਰ ਕੇ ਸਿਆਸੀ ਰੋਟੀਆਂ ਸੇਕਣੀਆਂ ਚਾਹੁੰਦੀ ਹੈ। ਉਹ ਫਰੀਦਕੋਟ ਜਾਣਗੇ ਤੇ ਇਨ੍ਹਾਂ ਲਗਪਗ 15 ਪੀੜਤ ਪਰਿਵਾਰਾਂ ਦੀ ਮਦਦ ਲਈ ਲੋੜ ਪੈਣ 'ਤੇ ਸੁਪਰੀਮ ਕੋਰਟ ਦਾ ਦਰਵਾਜ਼ਾ ਵੀ ਖੜਕਾਉਣਗੇ। ਇਸ ਮੌਕੇ ਉਨ੍ਹਾਂ ਨਾਲ ਮੇਜਰ ਜਗਮੋਹਨ ਸਿੰਘ, ਹਰਭਜਨ ਸਿੰਘ ਗਿਆਨ ਸਿੰਘ ਸੁਲਤਾਨਪੁਰੀ, ਸ਼ਰਨਦੀਪ ਸਿੰਘ ਸੰਧੂ ਸਮੇਤ ਹੋਰ ਪਾਰਟੀ ਮੈਂਬਰ ਹਾਜ਼ਰ ਸਨ।