ਜਤਿੰਦਰ ਪੰਮੀ, ਜਲੰਧਰ : ਲਵਲੀ ਪ੍ਰਰੋਫੈਸ਼ਨਲ ਯੂਨੀਵਰਸਿਟੀ ਨੇ ਫਰੈਂਚ ਅਧਿਐਨ ਤੇ ਸਰਗਰਮੀਆਂ ਲਈ 'ਈ-ਸਪੇਸ ਫਰਾਂਸ ਸੈਂਟਰ' ਖੋਲਿ੍ਹਆ ਹੈ। ਐੱਲਪੀਯੂ ਦੇਸ਼ ਦੀ ਪਹਿਲੀ ਯੂਨੀਵਰਸਿਟੀ ਬਣ ਗਈ ਹੈ, ਜਿਥੇ ਇਸ ਤਰ੍ਹਾਂ ਦਾ ਕੇਂਦਰ ਖੋਲਿ੍ਹਆ ਗਿਆ ਹੈ। ਇਹ ਕੇਂਦਰ ਮੁੱਖ ਤੌਰ 'ਤੇ ਸਭਿਆਚਾਰ, ਭਾਸ਼ਾ, ਸਿੱਖਿਆ ਤੇ ਡਿਪਲੋਮੈਸੀ ਦੇ ਖੇਤਰ 'ਚ ਕੰਮ ਕਰੇਗਾ।

ਫਰੈਂਚ ਡੈਲੀਗੇਸ਼ਨ ਤੇ ਐੱਲਪੀਯੂ ਟੀਮ ਆਫ ਡਵੀਜ਼ਨ ਆਫ ਇੰਟਰਨੈਸ਼ਨਲ ਰਿਲੇਸ਼ਨ ਨੂੰ ਵਧਾਈ ਦਿੰਦਿਆਂ ਐੱਲਪੀਯੂ ਦੇ ਚਾਂਸਲਰ ਅਸ਼ੋਕ ਮਿੱਤਲ ਨੇ ਕਿਹਾ ਕਿ ਕੈਂਪਸ 'ਚ ਫਰੈਂਚ ਸੈਂਟਰ ਸਥਾਪਤ ਕਰਨ ਲਈ ਇਸ ਮਹੱਤਵਪੂਰਨ ਗਠਜੋੜ 'ਤੇ ਉਨ੍ਹਾਂ ਨੂੰ ਬਹੁਤ ਖੁਸ਼ੀ ਹੈ। ਸਾਡੇ ਕਈ ਵਿਦਿਆਰਥੀ ਫਰਾਂਸ 'ਚ ਸਟੂਡੈਂਟ ਐਕਸਚੇਂਜ ਪ੍ਰਰੋਗਰਾਮ 'ਤੇ ਗਏ ਹਨ ਤੇ ਫਰਾਂਸੀਸੀ ਸਿੱਖਿਆ ਤੇ ਸਭਿਆਚਾਰ ਦੀ ਬਹੁਤ ਪ੍ਰਸ਼ੰਸਾ ਤੇ ਸਮਝ ਨਾਲ ਵਾਪਸ ਆਏ ਹਨ। ਉਨ੍ਹਾਂ ਕਿਹਾ ਕਿ ਬਹੁਤ ਘੱਟ ਸਮੇਂ 'ਚ ਫਰਾਂਸੀਸੀ ਸਰਕਾਰ ਦੇ ਨਾਲ ਐੱਲਪੀਯੂ ਦਾ ਇਹ ਸਬੰਧ ਹੋਇਆ। ਐੱਲਪੀਯੂ ਕੈਂਪਸ 'ਚ ਈ-ਸਪੇਸ ਫਰਾਂਸ ਸੈਂਟਰ ਖੋਲ੍ਹਣ ਨਾਲ ਦੋਨਾਂ ਦੇਸ਼ਾਂ ਵਿਚਕਾਰ ਇਸ ਤਰ੍ਹਾਂ ਦਾ ਸਹਿਯੋਗ ਹੋਰ ਮਜ਼ਬੂਤ ਹੋਵੇਗਾ।

ਐੱਲਪੀਯੂ 'ਚ ਇਸ ਕੇਂਦਰ ਦੇ ਉਦਘਾਟਨ ਲਈ ਕੌਂਸਲਰ ਫਾਰ ਕੋਆਪ੍ਰਰੇਸ਼ਨ ਐਂਡ ਕਲਚਰਲ ਅਫੇਅਰਜ਼ ਐਂਡ ਕੰਟਰੀ, ਇੰਸਟੀਚਿਊਟ ਦੇ ਨਿਰਦੇਸ਼ਕ ਬਰੇਂਟੇਂਡ ਡੀ ਹਾਰਟਿੰਗ ਵੱਲਂੋ ਪੰਜ ਮੈਂਬਰੀ ਵਫ਼ਦ ਦੀ ਤਰਜਮਾਨੀ ਕੀਤੀ ਗਈ। ਵਫ਼ਦ 'ਚ ਨਿਰਦੇਸ਼ਕ, ਇੰਸਟੀਚਿਊਟ ਫਰੈਂਚ ਚੰਡੀਗੜ੍ਹ, ਸਿਲਵੇਨ ਚਾਊਨ, ਕੈਂਪਸ ਫਰਾਂਸ ਦੇ ਮੈਨੇਜਰ ਚੰਡੀਗੜ੍ਹ ਤੋਂ ਨਿਧੀ ਚੋਪੜਾ ਅਤੇ ਵਿਗਿਆਨ ਤੇ ਸਿੱਖਿਅਕ ਉÎÎੱਤਰ ਤੇ ਪੂਰਬੀ ਖੇਤਰ ਤੋਂ ਏਮਿਲੀਆ ਕਾਰਟੀਅਰ ਮੌਜੂਦ ਸਨ।

ਇਸ ਤੋਂ ਪਹਿਲਾਂ ਕੈਂਪਸ 'ਚ ਫਰੈਂਚ ਵਫ਼ਦ ਦਾ ਸਵਾਗਤ ਕਰਦਿਆਂ ਐੱਲਪੀਯੂ ਦੇ ਡਵੀਜ਼ਨ ਆਫ ਇੰਟਰਨੈਸ਼ਨਲ ਅਫੇਅਰ ਦੇ ਐਡੀਸ਼ਨਲ ਡਾਇਰੈਕਟਰ ਅਮਨ ਮਿੱਤਲ ਨੇ ਕਿਹਾ ਕਿ ਇਹ ਐੱਲਪੀਯੂ ਲਈ ਇਤਿਹਾਸਕ ਦਿਨ ਹੈ, ਕਿਉਂਕਿ ਦੇਸ਼ ਦਾ ਪਹਿਲਾ ਈ-ਸਪੇਸ ਫਰਾਂਸ ਸੈਂਟਰ ਆਪਣੇ ਕੈਂਪਸ 'ਚ ਖੋਲਿ੍ਹਆ ਗਿਆ ਹੈ। ਇਹ ਐੱਲਪੀਯੂ ਲਈ ਬਹੁਤ ਵੱਡੀ ਉਪਲੱਬਧੀ ਹੈ, ਕਿਉਂਕਿ ਫਰਾਂਸੀਸੀ ਸਰਕਾਰ ਦੇ ਨਾਲ ਇਸ ਦਾ ਸਬੰਧ ਬਹੁਤ ਪੁਰਾਣਾ ਨਹੀਂ ਹੈ ਤੇ ਇਹ ਸਾਲ ਤਂੋ ਵੀ ਘੱਟ ਸਮੇਂ ਤਂੋ ਪਹਿਲਾਂ ਸ਼ੁਰੂ ਹੋਇਆ ਹੈ। ਅਮਨ ਮਿੱਤਲ ਨੇ ਐੱਲਪੀਯੂ 'ਚ ਬਹੁਤ ਘੱਟ ਸਮੇਂ 'ਚ ਕੇਂਦਰ ਦੀ ਸਥਾਪਨਾ ਤੇ ਤੇਜ਼ੀ ਨਾਲ ਵਿਕਾਸ ਲਈ ਡਾ. ਡੀ ਹਰਟਿੰਗ ਤੇ ਉਨ੍ਹਾਂ ਦੀ ਟੀਮ ਦਾ ਧੰਨਵਾਦ ਕੀਤਾ।