ਸਾਹਿਲ ਸ਼ਰਮਾ, ਨਕੋਦਰ : ਮਨਰੇਗਾ ਕਰਮਚਾਰੀਆਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਸਥਾਨਕ ਬੀਡੀਪੀਓ ਦਫ਼ਤਰ ਮੂਹਰੇ ਦੂਜੇ ਦਿਨ ਵੀ ਧਰਨਾ ਲਾਇਆ। ਧਰਨੇ ਨੂੰ ਸੰਬੋਧਨ ਕਰਦੇ ਰਣਬੀਰ ਸਿੰਘ ਨੇ ਕਿਹਾ ਕਿ ਨਰੇਗਾ ਮੁਲਾਜ਼ਮ 11-12 ਸਾਲਾਂ ਤੋਂ ਆਪਣੀ ਡਿਊਟੀ ਕਰ ਰਹੇ ਹਨ ਤੇ ਆਪਣੀਆਂ ਮੰਗਾਂ ਨੂੰ ਲੈ ਕੇ ਮੰਗ ਪੱਤਰ ਵੀ ਦੇ ਚੁੱਕੇ ਹਨ ਪਰ ਸਰਕਾਰ ਵੱਲੋਂ ਉਨ੍ਹਾਂ ਦੀਆਂ ਮੰਗਾਂ ਪ੍ਰਤੀ ਕੋਈ ਦਿਲਚਸਪੀ ਨਹੀਂ ਦਿਖਾਈ ਗਈ। ਉਨ੍ਹਾਂ ਕਿਹਾ ਕਿ ਇਹ ਧਰਨੇ ਬਲਾਕ ਪੱਧਰ 'ਤੇ ਲਗਾਤਾਰ 3 ਦਿਨ ਲਾਏ ਜਾ ਰਹੇ ਹਨ ਅਤੇ ਇਸ ਤੋਂ ਬਾਅਦ 19 ਤੇ 20 ਸਤੰਬਰ ਨੂੰ ਜ਼ਿਲ੍ਹਾ ਪੱਧਰ 'ਤੇ ਧਰਨੇ ਦਿੱਤੇ ਜਾਣਗੇ। ਧਰਨੇ ਦੌਰਾਨ ਕਰਮਚਾਰੀ ਮੰਗ ਕਰ ਰਹੇ ਸਨ ਕਿ ਕੱਚੇ ਮੁਲਾਜ਼ਮਾਂ ਨੂੰ ਪੱਕਾ ਕੀਤਾ ਜਾਵੇ, ਈਐੱਸਆਈ ਕਾਰਡ ਬਣਾਏ ਜਾਣ ਤੇ ਡਿਊਟੀ ਦੌਰਾਨ ਮੌਤ ਹੋਣ ਵਾਲੇ ਕੇਸਾਂ 'ਚ ਯੋਗਤਾ ਅਨੁਸਾਰ ਵਾਰਸਾਂ ਨੂੰ ਨੌਕਰੀ ਦਿੱਤੀ ਜਾਵੇ। ਇਸ ਮੌਕੇ ਜਸਪ੍ਰਰੀਤ ਸਿੰਘ, ਰਣਬੀਰ ਸਿੰਘ, ਗਗਨਦੀਪ ਸ਼ੇਖਰ, ਚੰਦਨਪ੍ਰਰੀਤ, ਗੁਰਪ੍ਰਰੀਤ, ਸੁਰਿੰਦਰ ਸਿੰਘ, ਤਨਮਿੰਦਰ ਜੀਤ ਸਿੰਘ, ਜਸਪ੍ਰਰੀਤ, ਸੰਦੀਪ, ਸੌਰਭ, ਅਨੀਤਾ ਤੇ ਨਰੇਗਾ ਵਰਕਰ ਵੀ ਹਾਜ਼ਰ ਸਨ।