ਮਹਿੰਦਰ ਰਾਮ ਫੁਗਲਾਣਾ, ਜਲੰਧਰ

ਪੰਜਾਬ ਯੂ ਟੀ ਮੁਲਾਜ਼ਮ ਤੇ ਪੈਨਸ਼ਨਰਜ਼ ਸਾਂਝਾ ਫਰੰਟ ਪੰਜਾਬ ਦੇ ਫੈਸਲੇ ਅਨੁਸਾਰ ਦਿੱਤੇ ਗਏ ਐਕਸ਼ਨ ਮੁਤਾਬਕ ਜਲੰਧਰ ਦੇ ਜੀਐੱਸਟੀ ਭਵਨ ਵਿਖੇ ਸੂਬਾ ਕਨਵੀਨਰ, ਪ੍ਰਧਾਨ ਜੁਆਇੰਟ ਐਕਸ਼ਨ ਕਮੇਟੀ ਸੁਖਜੀਤ ਸਿੰਘ ਦੀ ਪ੍ਰਧਾਨਗੀ ਹੇਠ ਮੀਟਿੰਗ ਹੋਈ। ਇਸ ਦੌਰਾਨ ਫੈੱਡਰੇਸ਼ਨਾਂ, ਐਸੋਸੀਏਸ਼ਨਾਂ, ਯੂਨੀਅਨਾਂ ਦੇ ਆਗੂਆਂ ਨੇ ਸ਼ਮੂਲੀਅਤ ਕੀਤੀ। ਇਸ ਮੀਟਿੰਗ 'ਚ ਸਰਬਸੰਮਤੀ ਨਾਲ ਫ਼ੈਸਲਾ ਕੀਤਾਂ ਗਿਆ ਕਿ 27 ਅਪ੍ਰਰੈਲ ਨੂੰ 9 ਜ਼ਿਲਿ੍ਹਆਂ ਦੇ ਮੁਲਾਜ਼ਮ/ ਪੈਨਸ਼ਨਰਜ਼ ਜ਼ੋਨਲ ਰੈਲੀ ਡੀਸੀ ਦਫ਼ਤਰ ਜਲੰਧਰ ਵਿਖੇ ਕਰਨਗੇ। ਆਗੂਆਂ ਨੇ ਆਖਿਆ ਕਿ ਕੋਰੋਨਾ ਦੇ ਅੌਖੇ ਸਮੇਂ 'ਚ ਵੀ ਮੁਲਾਜ਼ਮ- ਪੈਨਸ਼ਨਰ ਸੜਕਾਂ 'ਤੇ ਧੱਕੇ ਖਾ ਰਹੇ ਹਨ, ਪਰ ਮੁੱਖ ਮੰਤਰੀ ਤੇ ਵਿੱਤ ਮੰਤਰੀ ਢੀਠ ਪੁਣਾ ਦਿਖਾ ਰਹੇ ਹਨ। ਮੁਲਾਜ਼ਮ ਜਥੇਬੰਦੀਆਂ ਨੂੰ ਮੀਟਿੰਗ ਦਾ ਸਮਾਂ ਵੀ ਨਹੀਂ ਦਿੱਤਾ ਜਾ ਰਿਹਾ। ਜੇਕਰ ਸਰਕਾਰ ਦਾ, ਵਿੱਤ ਮੰਤਰੀ ਦਾ ਇਹੀ ਵਤੀਰਾ ਰਿਹਾ ਤਾਂ 4 ਮਈ ਤੋਂ ਮੁਲਾਜ਼ਮ ਤੇ ਪੈਨਸ਼ਨਰਜ਼ ਵੱਲੋਂ ਪਟਿਆਲਾ ਵਿਖੇ ਪੱਕਾ ਮੋਰਚਾ ਲਾਇਆ ਜਾਵੇਗਾ। ਇਸ ਮੋਰਚੇ 'ਚ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੀਆਂ ਸਮੁੱਚੀਆਂ ਧਿਰਾਂ ਸ਼ਾਮਲ ਹੋਣਗੀਆਂ। ਇਸ ਮੌਕੇ ਨਰੇਸ਼ ਕੁਮਾਰ, ਤੀਰਥ ਸਿੰਘ ਬਾਸੀ, ਕਿਸ਼ਨਚੰਦ, ਪਵਨ ਕੁਮਾਰ, ਨਿਰਮੋਲਕ ਸਿੰਘ ਹੀਰਾ, ਗਣੇਸ਼ ਭਗਤ, ਕੁਲਦੀਪ ਕੌੜਾ, ਦੇਵਰਾਜ, ਜਗਸੀਰ ਸਿੰਘ, ਅਮਨਦੀਪ ਸਿੰਘ, ਜਸਵਿੰਦਰ ਸਰੋਏ, ਭੁਪਿੰਦਰਵੀਰ ਸਿੰਘ ਕੋਹਲੀ, ਤਿਲਕ ਰਾਜ, ਅਸ਼ੋਕ ਭਾਰਤੀ, ਜ਼ੋਰਾਵਰ ਸਿੰਘ, ਪਿਆਰਾ ਸਿੰਘ, ਕਿਰਪਾਲ ਸਿੰਘ ਤੇ ਹੋਰ ਆਗੂ ਸ਼ਾਮਲ ਹੋਏ।