ਜੇਐੱਨਐੱਨ, ਜਲੰਧਰ : ਪਾਵਰਕਾਮ 'ਚ ਇਨਫੋਰਸਮੈ2ਟ ਵਿੰਗ ਦੇ ਅਧਿਕਾਰੀਆਂ ਨੇ ਗੁਪਤ ਸੂਚਨਾ ਦੇ ਆਧਾਰ 'ਤੇ ਬਿਜਲੀ ਮੀਟਰ ਦੀ ਰੀਡਿੰਗ ਨਾਲ ਛੇੜਛਾੜ ਕਰਨ ਵਾਲੇ ਗਿਰੋਹ ਨੂੰ ਫੜ ਲਿਆ ਹੈ। ਗਿਰੋਹ 'ਚ ਤਿੰਨ ਮੈ2ਬਰ ਸ਼ਾਮਲ ਹਨ, ਜਿਨ੍ਹਾਂ ਵਿਚੋਂ ਦੋ ਮੈਂਬਰ ਮਾਡਲ ਹਾਊਸ ਵਾਸੀ ਹਰਜੀਤ ਸਿੰਘ ਅਰਜਨ ਸਿੰਘ ਸ਼ਾਮਲ ਹਨ। ਗਿਰੋਹ ਦਾ ਸਰਗਨਾ ਦੇਵੀ ਦਿਆਲ ਹਾਲੇ ਵੀ ਫਰਾਰ ਹੈ। ਪੁਲਿਸ ਗਿਰੋਹ ਦੇ ਸਰਗਨੇ ਨੂੰ ਫੜਨ ਲਈ ਵੱਖ-ਵੱਖ ਇਲਾਕਿਆਂ 'ਚ ਛਾਪੇਮਾਰੀ ਕਰ ਰਹੀ ਹੈ। ਇਨਫਰੋਸਮੈਂਟ ਵਿਭਾਗ ਨੇ ਫੜੇ ਗਏ ਦੋ ਮੈਂਬਰਾਂ ਨੂੰ ਪਾਵਰਕਾਮ ਦੇ ਐਂਟੀ ਪਾਵਰ ਥੈਪਟ ਥਾਣੇ 'ਚ ਲਿਜਾਇਆ ਗਿਆ। ਥਾਣੇ 'ਚ ਪੁੱਛਗਿੱਛ ਕਰਨ ਤੋਂ ਬਾਅਦ ਸੈਸ਼ਨ ਕੋਰਟ 'ਚ ਪੇਸ਼ ਕੀਤਾ ਗਿਆ। ਕੋਰਟ ਨੇ ਥਾਣੇ ਨੂੰ ਇਕ ਦਿਨ ਦਾ ਰਿਮਾਂਡ ਦਿੱਤਾ ਹੈ। ਪਾਵਰਕਾਮ ਨੇ ਇਨਫਰੋਸਮੈਂਟ ਵਿਭਾਗ ਦੇ ਚੀਫ ਇੰਜੀਨੀਅਰ ਰਜਤ ਸ਼ਰਮਾ ਨੇ ਕਿਹਾ ਕਿ ਗੁਪਤ ਸੂਚਨਾ ਮਿਲੀ ਸੀ ਕਿ ਮਾਡਲ ਹਾਊਸ ਇਲਾਕੇ 'ਚ ਬਿਜਲੀ ਦੇ ਮੀਟਰ ਨਾਲ ਛੇੜਛਾੜ ਕਰਨ ਵਾਲਾ ਗਿਰੋਹ ਸਰਗਰਮ ਹੈ। ਸਵੇਰੇ 10 ਵਜੇ ਵਿਭਾਗ ਦੇ ਇੰਜੀਨੀਅਰ ਦਰਸ਼ਨ ਸਿੰਘ ਤੇ ਜਸਪਾਲ ਸਿੰਘ ਨੇ ਮਾਡਲ ਹਾਊਸ ਏਰੀਆ 'ਚ ਤਿੱਖੀ ਨਜ਼ਰ ਰੱਖੀ ਸੀ, ਜਦੋਂ ਗਿਰੋਹ ਦੇ ਮੈਂਬਰ ਮੀਟਰ ਨਾਲ ਛੇੜਛਾੜ ਕਰ ਰਹੇ ਸਨ ਤਾਂ ਵਿਭਾਗ ਦੀ ਟੀਮ ਨੇ ਮੌਕੇ 'ਤੇ ਦਬੋਚ ਲਿਆ।

ਗਿਰੋਹ ਦੇ ਮੈਂਬਰਾਂ 'ਤੇ ਇਲੈਕਟ੍ਰੀਸਿਟੀ ਐਕਟ ਤਹਿਤ ਦਰਜ ਹੋਵੇਗਾ ਮਾਮਲਾ

ਬਿਜਲੀ ਮੀਟਰ ਨਾਲ ਛੇੜਛਾੜ ਕਰਨ ਵਾਲੇ ਗਿਰੋਹ ਦੇ ਮੈਂਬਰਾਂ 'ਤੇ ਇੰਡੀਅਨ ਇਲੈਕਟ੍ਰੀਸਿਟੀ ਐਕਟ 136-138 ਸੈਕਸ਼ਨ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ। ਜੇ ਗਿਰੋਹ ਦੇ ਮੈਂਬਰ ਦੋਸ਼ੀ ਪਾਏ ਜਾਂਦੇ ਹਨ ਤਾਂ ਤਿੰਨ ਸਾਲ ਦੀ ਕੈਦ ਹੋ ਸਕਦੀ ਹੈ। ਫਿਲਹਾਲ ਇਨਫੋਰਸਮੈਂਟ ਟੀਮ ਨੇ ਛੇੜਛਾੜ ਕੀਤੇ ਗਏ ਲੋਕਾਂ ਦੇ ਮੀਟਰ ਕਬਜ਼ੇ 'ਚ ਲਏ ਹਨ। ਉਸ ਦੀ ਜਗ੍ਹਾ ਨਵੇਂ ਮੀਟਰ ਲਾ ਦਿੱਤੇ ਗਏ ਹਨ। ਮੀਟਰਾਂ ਨੂੰ ਲੈਬੋਰੇਟਰੀ ਭੇਜਿਆ ਗਿਆ ਹੈ।

ਇਨਫਰੋਸਮੈਂਟ ਵਿਭਾਗ ਦੇ ਡਿਪਟੀ ਚੀਫ ਇੰਜੀਨੀਅਰ ਰਜਤ ਸ਼ਰਮਾ ਨੇ ਕਿਹਾ ਕਿ ਦੋਵੇਂ ਮੈਂਬਰਾਂ ਨੇ ਕਬੂਲ ਕੀਤਾ ਹੈ ਕਿ ਮਾਡਲ ਹਾਊਸ, ਦਸਮੇਸ਼ ਨਗਰ ਤੇ ਲਾਂਬੜਾ ਦੇ 10 ਘਰਾਂ 'ਚ ਮੀਟਰਾਂ ਨਾਲ ਛੇੜਛਾੜ ਕੀਤੀ ਗਈ ਹੈ, ਜਿਨ੍ਹਾਂ ਘਰਾਂ ਨੇ ਮੀਟਰ ਨਾਲ ਛੇੜਛਾੜ ਕਰਵਾ ਕੇ ਬਿਜਲੀ ਚੋਰੀ ਕੀਤੀ ਹੈ ਉਨ੍ਹਾਂ ਖ਼ਿਲਾਫ਼ ਐੱਫਆਈਆਰ ਦਰਜ ਕੀਤੀ ਜਾਵੇਗੀ। ਮੀਟਰ ਦੀ ਛੇੜਛਾੜ ਕਾਰਨ ਥਾਣੇ 'ਚ ਮਾਮਲਾ ਦਰਜ ਕਰਵਾਇਆ ਜਾਵੇਗਾ। ਛੇੜਛਾੜ ਦੌਰਾਨ ਬਿਜਲੀ ਚੋਰੀ ਸਬੰਧੀ ਜੁਰਮਾਨਾ ਵਸੂਲਿਆ ਜਾਵੇਗਾ।