<

p> ਗੁਰਮੀਤ ਸਿੰਘ, ਜਲੰਧਰ : ਐਂਟੀ ਕੁਰੱਪਸ਼ਨ, ਐਂਟੀ ਕ੍ਰਾਈਮ ਸਟਾਫ ਸੰਸਥਾ ਦੇ ਕੌਮੀ ਸੀਨੀਅਰ ਮੀਤ ਪ੍ਰਧਾਨ ਗਨੀ ਅਤੇ ਸੀਨੀਅਰ ਵਾਈਸ ਪ੍ਰਧਾਨ ਮੰਜੂ ਅਰੋੜਾ ਨੇ ਕਿਹਾ ਕਿ ਕੋਰੋਨਾ ਵਾਇਰਸ ਮਹਾਮਾਰੀ ਨਾਲ ਸਮੁੱਚੀ ਦੁਨੀਆ ਜੂਝ ਰਹੀ ਹੈ। ਇਸ ਤੋਂ ਬਚਾਅ ਲਈ ਪੰਜਾਬ ਵੀ ਇਹਤਿਆਤ ਵਰਤ ਰਿਹਾ ਹੈ। ਇਸੇ ਕੜੀ ਤਹਿਤ ਪੰਜਾਬ ਦੇ ਸਿੱਖਿਆ ਵਿਭਾਗ ਨੇ ਆਪਣੇ ਵਿਦਿਆਰਥੀਆਂ ਨੂੰ ਸਿੱਖਿਆ ਦੇ ਨਾਲ ਜੋੜਨ ਲਈ ਆਨਲਾਈਨ ਪ੍ਰਕਿਰਿਆ ਨੂੰ ਅਪਣਾਇਆ ਹੈ ਪ੍ਰੰਤੂ ਇਹ ਆਨਲਾਈਨ ਪ੍ਰਕਿਰਿਆ ਸਰਕਾਰੀ ਸਕੂਲਾਂ 'ਚ ਪੂਰੀ ਤਰ੍ਹਾਂ ਫੇਲ੍ਹ ਹੈ ਕਿਉਂਕਿ ਇਨ੍ਹਾਂ ਸਕੂਲਾਂ 'ਚ 80 ਫ਼ੀਸਦੀ ਵਿਦਿਆਰਥੀ ਗਰੀਬ ਪਰਿਵਾਰਾਂ ਨਾਲ ਜੁੜੇ ਹੋਏ ਹਨ ਜਿਨ੍ਹਾਂ ਕੋਲ ਸਮਾਰਟ ਫੋਨ ਨਹੀਂ ਹਨ ਤੇ ਨਾ ਹੀ ਲੈਪਟਾਪ। ਜਿਹੜੇ ਫੋਨ ਉਨ੍ਹਾਂ ਕੋਲ ਹਨ, ਉਹ ਆਨਲਾਈਨ ਪ੍ਰਕਿਰਿਆ ਲਈ ਢੁੱਕਵੇਂ ਨਹੀਂ ਹਨ। ਇਸ ਲਈ ਵਿਦਿਆਰਥੀਆਂ ਨੂੰ ਫੋਨ ਦੀ ਬਜਾਏ ਕਿਤਾਬਾਂ ਨਾਲ ਜੋੜਨ ਦੀ ਵਿਧੀ ਅਪਣਾਈ ਜਾਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਇਸ ਲਈ ਸਿੱਖਿਆ ਵਿਭਾਗ ਨੂੰ ਚਾਹੀਦਾ ਹੈ ਕਿ ਜੇ ਪਾਠ ਪੁਸਤਕਾਂ ਮੌਜੂਦ ਹਨ, ਤਾਂ ਉਨ੍ਹਾਂ ਨੂੰ ਵਿਦਿਆਰਥੀਆਂ ਤਕ ਵਿਧੀਪੂਰਵਕ ਢੰਗ ਨਾਲ ਪੁੱਜਦੀਆਂ ਕੀਤੀਆਂ ਜਾਣ। ਜੇ ਸੂਬਾ ਸਰਕਾਰ ਸ਼ਰਤਾਂ ਤਹਿਤ ਕਰਿਆਨਾ, ਮੈਡੀਕਲ, ਬਿਜਲੀ ਉਪਕਰਨਾਂ ਆਦਿ ਦੀਆਂ ਦੁਕਾਨਾਂ ਖੁੱਲ੍ਹਵਾ ਸਕਦੀਆਂ ਹਨ ਤਾਂ ਫਿਰ ਸਰਕਾਰੀ ਸਕੂਲਾਂ ਵਿਚ ਸਮਾਜਿਕ ਦੂਰੀ ਬਣਾ ਕੇ ਕਿਤਾਬਾਂ ਵੀ ਪੁੱਜਦੀਆਂ ਕਰਨੀਆਂ ਚਾਹੀਦੀਆਂ ਹਨ।