ਸੀਨੀਅਰ ਸਟਾਫ ਰਿਪੋਰਟਰ, ਜਲੰਧਰ : ਕੰਨਿਆ ਮਹਾਵਿਦਿਆਲਿਆ ਆਟੋਨੋਮਸ ਨੇ ਖੇਤਰ 'ਚ ਪ੍ਰਗਤੀਸ਼ੀਲ ਸਿੱਖਿਆ ਦੇ ਇਕ ਨਵੇਂ ਯੁੱਗ ਦੀ ਸ਼ੁਰੂਆਤ ਕੀਤੀ ਹੈ ਜੋ ਬੇਮਿਸਾਲ ਹੈ ਕਿਉਂਕਿ ਕੇਐੱਮਵੀ ਵਿਦਿਆਰਥੀਆਂ ਦੇ ਮਿਆਰੀ ਸਿੱਖਿਆ ਤੇ ਸੰਪੂਰਨ ਵਿਕਾਸ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਇਹ ਪ੍ਰਗਟਾਵਾ ਕਰਦਿਆਂ ਪਿੰ੍ਸੀਪਲ ਪੋ੍. ਅਤਿਮਾ ਸ਼ਰਮਾ ਦਿਵੇਦੀ ਨੇ ਕਿਹਾ ਕਿ ਕੇਐੱਮਵੀ ਵਿਖੇ ਦਿੱਤੀ ਜਾ ਰਹੀ ਨਵੇਂ ਯੁੱਗ ਦੀ ਸਿੱਖਿਆ ਨਵੀਂ ਸਿੱਖਿਆ ਨੀਤੀ ਦੇ ਅਨੁਸਾਰ ਹੈ ਕਿਉਂਕਿ ਅਸੀਂ 21ਵੀਂ ਸਦੀ ਦੀਆਂ ਲੋੜਾਂ ਅਨੁਸਾਰ ਸਾਰੇ ਕੋਰਸਾਂ ਦੇ ਸਿਲੇਬਸ ਨੂੰ ਲਗਾਤਾਰ ਅਪਗੇ੍ਡ ਕੀਤਾ ਹੈ। ਵਿਦਿਆਰਥੀਆਂ ਨੂੰ ਅੰਤਰਰਾਸ਼ਟਰੀ ਅਨੁਭਵ ਪ੍ਰਦਾਨ ਕਰਨ ਲਈ ਅਤੇ ਕੇਐੱਮਵੀ ਦੁਆਰਾ ਪ੍ਰਦਾਨ ਕੀਤੀ ਗਈ ਹੁਨਰ ਆਧਾਰਤ ਸਿੱਖਿਆ ਵਿਦਿਆਰਥੀਆਂ ਨੂੰ ਇਸ ਮੁਕਾਬਲੇ ਵਾਲੀ ਦੁਨੀਆ ਵਿਚ ਉੱਤਮਤਾ ਲਈ ਤਿਆਰ ਕਰਦੀ ਹੈ।