ਜੇਐੱਨਐੱਨ, ਜਲੰਧਰ : ਸਿੱਖਿਆ ਵਿਭਾਗ ਵੱਲੋਂ ਸਕੂਲਾਂ ਦੇ ਸਮੇਂ 'ਚ ਬਦਲਾਅ ਕੀਤਾ ਗਿਆ ਹੈ। ਇਸ 'ਚ ਬੱਚਿਆਂ ਦੀਆਂ ਪ੍ਰੀਖਿਆਵਾਂ ਦਾ ਸਮਾਂ ਨੇੜੇ ਆਉਣ ਕਾਰਨ ਸਵੇਰ ਦੀ ਸਭਾ ਦਾ ਸਮਾਂ 30 ਮਿੰਟ ਤੋਂ ਘਟਾ ਕੇ 20 ਮਿੰਟ ਕਰ ਦਿੱਤਾ ਗਿਆ ਹੈ। ਮਤਲਬ ਹੁਣ ਸਿੱਖਿਆ ਵਿਭਾਗ ਵੱਲੋਂ ਭੇਜਿਆ ਜਾਣ ਵਾਲਾ ਵਰਲਡ ਆਫ ਦਿ ਡੇਅ ਨਹੀਂ ਆਵੇਗਾ। ਨਵੀਂ ਸਮਾਂ ਸਾਰਣੀ ਦਾ ਫੈਸਲਾ ਸੂਬੇ ਭਰ ਦੇ ਸਾਰੇ ਮਿਡਲ, ਹਾਈ ਤੇ ਸੀਨੀਅਰ ਸੈਕੰਡਰੀ ਸਕੂਲਾਂ ਦੇ ਬੱਚਿਆਂ ਦੀ ਪੜ੍ਹਾਈ ਨੂੰ ਧਿਆਨ 'ਚ ਰੱਖ ਕੇ ਕੀਤਾ ਗਿਆ ਹੈ।

ਸਵੇਰੇ ਦੀ ਸਭਾ ਸਵੇਰੇ 9 ਵਜੇ ਤਕ ਹੋਵੇਗੀ। ਇਸ ਤੋਂ ਇਲਾਵਾ ਪਹਿਲਾ ਪੀਰੀਅਡ 9.20 ਤੋਂ 10.05 ਤਕ ਹੋਵੇਗਾ, ਦੂਜਾ ਪੀਰੀਅਡ 10.05 ਤੋਂ 10.50, ਤੀਜਾ ਪੀਰੀਅਡ 10.50 ਤੋਂ 11.35, ਚੌਥਾ ਪੀਰੀਅਡ 11.35 ਤੋਂ 12.20। ਇਸ ਤੋਂ ਬਾਅਦ 20 ਮਿਨਟ ਦੀ ਅੱਧੀ ਛੁੱਟੀ ਹੋਵੇਗੀ। ਜੋ 12.20 ਤੋਂ 12.40 ਤਕ ਹੋਵੇਗੀ। ਇਸ ਤੋਂ ਬਾਅਦ ਪੰਜਵਾਂ ਪੀਰੀਅਡ 12.40 ਤੋਂ 1.20, ਛੇਵਾਂ ਪੀਰੀਅਡ 1.20 ਤੋਂ ਦੋ ਵਜੇ ਤਕ, ਸੱਤਵਾਂ ਪੀਰੀਅਡ 2 ਵਜੇ ਤੋਂ 2.40 ਤਕ, ਅੱਠਵਾਂ ਪੀਰੀਅਡ 2.40 ਤੋਂ 3.20 ਤਕ ਹੋਵੇਗਾ।

Posted By: Seema Anand