ਕੰਵਰਪਾਲ ਸਿੰਘ ਕਾਹਲੋਂ, ਭੋਗਪੁਰ : ਐਜੂ ਯੂਥ ਫ਼ਾਊਂਡੇਸ਼ਨ ਜਲੰਧਰ ਨੇ 'ਕੌਮਾਂਤਰੀ ਭੋਜਨ ਦਿਵਸ' ਫਗਵਾੜਾ ਦੇ ਗੁਰੂ ਨਾਨਕ ਮਿਸ਼ਨ ਨੇਤਰਹੀਣ ਬਿਰਧ ਆਸ਼ਰਮ ਵਿਖੇ ਵਿਸ਼ੇਸ਼ ਬੱਚਿਆਂ ਅਤੇ ਬਜ਼ੁਰਗਾਂ ਨਾਲ ਮਨਾਇਆ। ਸੰਸਥਾ ਦੇ ਚੇਅਰਮੈਨ ਪੋ੍ਫੈਸਰ ਕੰਵਰ ਸਰਤਾਜ ਸਿੰਘ ਤੇ ਉਸ ਦੇ ਸਾਥੀਆਂ ਵੱਲੋਂ ਵਿਸ਼ੇਸ਼ ਬੱਚਿਆਂ ਅਤੇ ਬਜ਼ੁਰਗਾਂ ਨਾਲ ਦਿਨ ਬਿਤਾਉਣ ਲਈ 100 ਤੋਂ ਵੱਧ ਬੱਚਿਆਂ ਅਤੇ ਬਜ਼ੁਰਗਾਂ ਵਿਚ ਲੰਗਰ ਲਈ ਬਿਸਕੁੱਟ, ਦਵਾਈਆਂ, ਜੂਸ, ਚਾਹ, ਆਲੂ ਅਤੇ ਹੋਰ ਲੋੜੀਂਦੀਆਂ ਵਸਤਾਂ ਵੰਡੀਆਂ। ਸਮਾਜ ਸੇਵੀ ਸੰਸਥਾ ਦੇ ਪ੍ਰਧਾਨ ਪੋ੍. ਕੰਵਰ ਸਰਤਾਜ ਸਿੰਘ ਨੇ ਦੱਸਿਆ ਕਿ ਸਮਾਜ ਸੇਵਾ ਲਈ ਆਉਣ ਵਾਲੇ ਦਿਨਾਂ ਵਿਚ ਬਹੁਤ ਸਾਰੇ ਵੱਡੇ ਸਮਾਗਮਾਂ ਦੀ ਤਿਆਰੀ ਚੱਲ ਰਹੀ ਹੈ। ਇਸ ਮੌਕੇ ਪਰਮਪ੍ਰਰੀਤ ਗਿੱਲ, ਗੁਰਕੀਰਤ ਸੰਧੂ, ਜਸਕੀਰਤ ਸੰਧੂ, ਗਿਆਨ ਸਿੰਘ ਸੁਰਜੀਤ, ਰਜਿੰਦਰ ਸਿੰਘ ਭੱਟੀ, ਸੀਤਲ ਸਿੰਘ ਸਿਤਾਰਾ, ਅਵਤਾਰ ਸਿੰਘ ਮਾਨ, ਮੁਖਤਿਆਰ ਸਿੰਘ (ਮੈਨੇਜਰ) ਤੇ ਹੋਰ ਮੌਜੂਦ ਸਨ।