ਜੇਐੱਨਐੱਨ, ਜਲੰਧਰ : ਚਾਰ ਕੰਪਨੀਆਂ ਦੇ ਦਫ਼ਤਰ ਤੇ ਗ਼ੈਰ-ਰਿਹਾਇਸ਼ੀ ਕੰਪਲੈਕਸਾਂ 'ਤੇ ਇਨਫੋਰਸਮੈਂਟ ਡਾਇਰੈਕਟੋਰੇਟ ਵੱਲੋਂ ਪੰਜ ਸ਼ਹਿਰਾਂ 'ਚ ਕੀਤੀ ਗਈ ਛਾਪੇਮਾਰੀ ਦੌਰਾਨ 3.88 ਕਰੋੜ ਦੀ ਭਾਰਤੀ ਤੇ ਵਿਦੇਸ਼ੀ ਕਰੰਸੀ, 24.2 ਲੱਖ ਦੇ ਗਹਿਣੇ ਤੇ ਇਤਰਾਜ਼ਯੋਗ ਜਾਇਦਾਦ ਸਬੰਧੀ ਦਸਤਾਵੇਜ਼, ਮੋਬਾਈਲ ਫੋਨ, ਲੈਪਟਾਪ ਬਰਾਮਦ ਕੀਤੇ ਗਏ ਹਨ। ਈਡੀ ਵੱਲੋਂ ਵੀਰਵਾਰ ਨੂੰ ਜਲੰਧਰ ਸਮੇਤ ਚੰਡੀਗੜ੍ਹ, ਪੰਜਕੂਲਾ, ਮੋਹਾਲੀ ਤੇ ਦਿੱਲੀ 'ਚ ਛਾਪੇਮਾਰੀ ਕੀਤੀ ਗਈ। ਛਾਪੇਮਾਰੀ ਵਿਦੇਸ਼ੀ ਕਰੰਸੀ ਪ੍ਰਬੰਧਨ ਐਕਟ ਦੇ ਸ਼ੱਕੀ ਉਲੰਘਣਾ ਦੀ ਜਾਂਚ ਕਰਨ ਲਈ ਕੀਤੀ ਗਈ ਸੀ। ਈਡੀ ਵੱਲੋਂ ਪਾਲ ਮਰਚੈਂਟਸ ਲਿਮਟਿਡ, ਕਵਿਕ ਫਾਰੈਕਸ ਲਿਮਟਿਡ, ਸੁਪਾਮਾ ਫਾਰੈਕਸ ਪ੍ਰਰਾ. ਲਿਮ. ਤੇ ਕਿਊਰੋ ਇੰਡੀਆ ਪ੍ਰਰਾ. ਲਿਮ. 'ਤੇ ਜਾਂਚ ਦਾ ਸ਼ਿਕੰਜਾ ਕੱਸਿਆ ਗਿਆ ਹੈ। ਈਡੀ ਵੱਲੋਂ ਜਾਂਚ 'ਚ ਪਤਾ ਲੱਗਾ ਕਿ ਇਨ੍ਹਾਂ ਕੰਪਨੀਆਂ ਨੇ 475 ਕਰੋੜ ਰੁਪਏ ਤੋਂ ਜ਼ਿਆਦਾ ਟ੍ਾਂਜ਼ੈਕਸ਼ਨਾਂ ਨਾਂ 'ਤੇ ਕੰਪਨੀਆਂ ਰਾਹੀਂ ਸਿੰਗਾਪੁਰ, ਹਾਂਗਕਾਂਗ ਤੇ ਯੂਏਈ ਨੂੰ ਕੀਤਾ ਸੀ। ਕਾਗਜ਼ਾਂ 'ਚ ਬਣਾਈਆਂ ਗਈਆਂ ਇਨ੍ਹਾਂ ਕੰਪਨੀਆਂ 'ਚ ਟਿ੍ਪਲ ਸਟ੍ਰੀਕ ਡਰੀਮ ਹਾਲੀਡੇਜ਼, ਵਾਂਗੇਸਟਰ ਪ੍ਰਰਾਈਵੇਟ ਲਿਮਟਿਡ, ਪੈਰਿਪਾਟਿਜ਼ੋ ਟ੍ਰੈਵਲਜ਼ ਲਿਮਟਿਡ, ਹਿਮਾਲਿਆ ਟੂਰਿਜ਼ਮ, ਐਗਜ਼ਾਮ ਹੋਲੀਡੇਜ਼ ਤੇ ਗ੍ਰੇਟ ਜਰਨੀ ਟੂਰਸ ਸ਼ਾਮਲ ਹਨ।