ਕੰਵਰਪਾਲ ਸਿੰਘ ਕਾਹਲੋਂ, ਭੋਗਪੁਰ : ਡਿਪਸ ਸਕੂਲ ਭੋਗਪੁਰ ਵਿਖੇ ਸਕੂਲ ਪਿ੍ਰੰਸੀਪਲ ਰਮਿੰਦਰ ਕੌਰ ਦੀ ਅਗਵਾਈ ਹੇਠ ਵਿਦਿਆਰਥੀਆਂ ਵੱਲੋਂ ਈਕੋ-ਫਰੈਂਡਲੀ ਦੀਵਾਲੀ ਮਨਾਉਣ ਸਬੰਧੀ ਪੂਰੇ ਸ਼ਹਿਰ ਵਿਚ ਜਾਗਰੂਕਤਾ ਰੈਲੀ ਕੱਢੀ ਗਈ। ਸਕੂਲ ਤੋਂ ਰੈਲੀ ਦੀ ਸ਼ੁਰੂਆਤ ਹੁੰਦੇ ਹੋਏ ਭੋਗਪੁਰ ਆਦਮਪੁਰ ਰੋਡ, ਬੱਸ ਸਟੈਂਡ, ਬਾਜ਼ਾਰ, ਜੀਟੀ ਰੋਡ ਦੇ ਨਾਲ-ਨਾਲ ਰਿਹਾਇਸ਼ੀ ਇਲਾਕਿਆਂ 'ਚੋਂ ਰੈਲੀ ਕੱਢੀ ਗਈ। ਸਕੂਲ ਪਿ੍ਰੰਸੀਪਲ ਰਮਿੰਦਰ ਕੌਰ ਨੇ ਦੱਸਿਆ ਕਿ ਇਸ ਰੈਲੀ ਨੂੰ ਕੱਢਣ ਦਾ ਮੁੱਖ ਮਕਸਦ ਲੋਕਾਂ ਨੂੰ ਪਟਾਕਿਆਂ ਨਾਲ ਹੋਣ ਵਾਲੇ ਹਾਨੀਕਾਰਕ ਪ੍ਰਭਾਵਾਂ ਬਾਰੇ ਦੱਸਣਾ ਤੇ ਜਾਗਰੂਕ ਕਰਨਾ ਹੈ। ਇਸ ਦੇ ਨਾਲ ਹੀ ਬੱਚਿਆਂ ਨੇ ਰੈਲੀ ਦੌਰਾਨ ਆਪਣੇ ਸਲੋਗਨਾ ਰਾਹੀ ਹਰ ਇਕ ਨੂੰ ਪਟਾਕਿਆਂ ਨਾਲ ਹੋਣ ਵਾਲੇ ਆਵਾਜ਼ ਪ੍ਰਦੂਸ਼ਣ ਅਤੇ ਹਵਾ ਪ੍ਰਦੂਸ਼ਣ ਬਾਰੇ ਦੱਸਿਆ ਗਿਆ, ਜਿਸ ਨਾਲ ਸਾਹ ਲੈਣ ਵਾਲੇ ਰੋਗੀਆਂ, 5 ਸਾਲ ਤੋਂ ਘੱਟ ਉਮਰ ਵਾਲੇ ਬੱਚਿਆਂ, ਬਜ਼ੁਰਗਾਂ ਦੇ ਨਾਲ-ਨਾਲ ਜਾਨਵਰਾਂ, ਪਸ਼ੂ-ਪੰਛੀਆਂ ਨੂੰ ਪਟਾਕਿਆਂ ਨਾਲ ਹੋਣ ਵਾਲੇ ਨੁਕਸਾਨ ਬਾਰੇ ਵੀ ਜਾਗਰੂਕ ਕੀਤਾ ਗਿਆ। ਅੰਤ ਪਿ੍ਰੰਸੀਪਲ ਰਮਿੰਦਰ ਕੌਰ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਇਸ ਦੀਵਾਲੀ ਸਾਨੂੰ ਸਾਰਿਆਂ ਨੂੰ ਪਟਾਕਿਆਂ ਦੀ ਵਰਤੋਂ ਘੱਟ ਕਰਨ ਤੇ ਗਰੀਬਾਂ ਲੋਕਾਂ ਨਾਲ ਮਿਲ ਕੇ ਦੀਵਾਲੀ ਮਨਾਉਣੀ ਚਾਹੀਦੀ ਹੈ। ਇਸ ਦੇ ਨਾਲ ਹੀ ਸਾਨੂੰ ਸਾਰਿਆਂ ਨੂੰ ਆਪਣੇ ਘਰਾਂ ਤੇ ਸਕੂਲ ਵਿਚ ਲਗਾਏ ਦਰੱਖਤਾਂ ਦੀ ਦੇਖ-ਭਾਲ ਕਰਨੀ ਚਾਹੀਦੀ ਹੈ।