ਸੁਨੀਲ ਕੁਕਰੇਤੀ, ਜਲੰਧਰ ਛਾਉਣੀ : ਪੁਲਿਸ ਡੀਏਵੀ ਪਬਲਿਕ ਸਕੂਲ ਪੀਏਪੀ ਕੈਂਪਸ ਵਿਖੇ ਪਿੰ੍ਸੀਪਲ ਡਾ: ਰਸ਼ਮੀ ਵਿਜ ਦੀ ਹਾਜ਼ਰੀ 'ਚ ਯਸ਼ਸਵੀ ਸਦਨ ਵੱਲੋਂ ਪ੍ਰਰਾਰਥਨਾ ਸਭਾ 'ਚ ਦੁਸਹਿਰਾ ਮਨਾਇਆ ਗਿਆ। ਇਸ ਮੌਕੇ 'ਤੇ ਵਿਦਿਆਰਥੀਆਂ ਵੱਲੋਂ ਇਕ ਲਘੂ ਨਾਟਕ ਰਾਹੀਂ ਕੋਰੋਨਾਵਾਇਰਸ ਨੂੰ ਰਾਵਣ ਦੇ ਰੂਪ 'ਚ ਵਿਖਾਇਆ ਗਿਆ ਤੇ ਭਗਵਾਨ ਰਾਮ ਦੇ ਸਿਪਾਹੀਆਂ ਵਜੋਂ ਟੀਕਾਕਰਨ ਫਾਰਮ, ਮਾਸਕ, ਸੈਨੀਟਾਈਜ਼ਰ, ਸੋਸ਼ਲ ਡਿਸਟੈਂਸਿੰਗ, ਹੈਂਡ ਵਾਸ਼ ਨੂੰ ਵਿਖਾਇਆ ਗਿਆ ਤੇ ਦੱਸਿਆ ਗਿਆ ਕਿ ਇਨ੍ਹਾਂ ਦੀ ਸਹਾਇਤਾ ਨਾਲ ਕਿਵੇਂ ਇਸ ਵਾਇਰਸ ਨੂੰ ਖਤਮ ਕੀਤਾ ਜਾ ਸਕਦਾ ਹੈ ਤੇ ਮਿਸ਼ਨ ਫਤਿਹ ਦਾ ਝੰਡਾ ਵੀ ਲਹਿਰਾਇਆ ਗਿਆ। ਪਿੰ੍ਸੀਪਲ ਡਾ ਰਸ਼ਮੀ ਵਿਜ ਨੇ ਇਸ ਨਾਟਕ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਮਾਸਕ ਪਹਿਨਣ, ਸਫਾਈ ਦਾ ਧਿਆਨ ਰੱਖਣ ਤੇ 18 ਸਾਲ ਤੋਂ ਵੱਧ ਉਮਰ ਦੇ ਵਿਦਿਆਰਥੀਆਂ ਨੂੰ ਟੀਕਾ ਲਗਵਾਉਣ ਦੀ ਸਲਾਹ ਵੀ ਦਿੱਤੀ।