ਮਨਜੀਤ ਮੱਕੜ, ਗੁਰਾਇਆ : ਸ਼੍ਰੀ ਸ਼੍ਰੀ 108 ਮਹੰਤ ਵਾਸੂਦੇਵ ਬਿਆਸ ਜੀ ਮਹਾਰਾਜ ਦੇ ਆਸ਼ੀਰਵਾਦ ਨਾਲ ਸ਼੍ਰੀ ਰਾਮ ਮੰਦਰ ਰਿਸ਼ੀ ਕੁਟੀਆ ਰਾਮਲੀਲ੍ਹਾ ਦੁਸਹਿਰਾ ਸੰਮਤੀ ਗੁਰਾਇਆ ਵੱਲੋਂ ਰਿਸ਼ੀ ਕੁਟੀਆ ਸ਼੍ਰੀ ਰਾਮ ਮੰਦਰ ਗੁਰਾਇਆ ਤੋਂ ਦੁਸਹਿਰਾ ਮਹਾਉਤਸਵ ਦੇ ਸਬੰਧ ਵਿਚ ਵਿਸ਼ਾਲ ਸ਼ੋਭਾ ਯਾਤਰਾ ਸਜਾਈ ਗਈ। ਪੂਰੇ ਸ਼ਹਿਰ ਦੀ ਪਰਿਕਰਮਾ ਕਰਨ ਤੋਂ ਬਾਅਦ ਦੁਸਹਿਰਾ ਗਰਾਊਂਡ ਦਾਣਾ ਮੰਡੀ ਗੁਰਾਇਆ ਵਿਖੇ ਪਹੁੰਚੀ। ਇੱਥੇ ਆਗਰਾ ਤੋਂ ਆਏ ਕਾਰੀਗਰਾਂ ਵੱਲੋਂ ਤਿਆਰ ਕੀਤੇ ਗਏ ਰਾਵਣ ਕੁੰਭਕਰਨ ਅਤੇ ਮੇਘਨਾਦ ਦੇ ਪੁਤਲਿਆਂ ਨੂੰ ਦਹਿਨ ਕੀਤਾ ਗਿਆ। ਇਸ ਦੁਸਹਿਰੇ ਮਹਾਉਤਸਵ ਵਿਚ ਵਿਧਾਨ ਸਭਾ ਹਲਕਾ ਫਿਲੌਰ ਤੋਂ ਵਿਧਾਇਕ ਵਿਕਰਮਜੀਤ ਸਿੰਘ ਚੌਧਰੀ, ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਪਿੰ੍ਸੀਪਲ ਪੇ੍ਮ ਕੁਮਾਰ, ਮਹਿੰਦਰ ਸਿੰਘ ਘਟੌੜਾ, ਰਘੁਨਾਥ ਸਿੰਘ ਘਟੌੜਾ, ਬਹਾਦਰ ਸਿੰਘ ਘਟੌੜਾ, ਦਵਿੰਦਰ ਸਿੰਘ ਬਿੰਦੀ ਠੇਕੇਦਾਰ, ਸਤੀਸ਼ ਕੋਰਪਾਲ, ਨਵੀਨ ਪੁੰਨ, ਵਿਸ਼ਾਲ ਟੱਕਰ, ਈਸ਼ੂ ਮਲਹੋਤਰਾ, ਨੀਟੂ ਪੰਡਿਤ, ਅਸ਼ੋਕ ਮਲਹੋਤਰਾ, ਰਾਜਨ ਮੱਕੜ, ਰਜਿੰਦਰ ਗੋਇਲ, ਮਹਿੰਦਰ ਸਿੰਘ ਘਟੌੜਾ, ਨਗਰ ਕੌਂਸਲ ਗੁਰਾਇਆ ਦੇ ਪ੍ਰਧਾਨ ਕਮਲਦੀਪ ਸਿੰਘ ਬਿੱਟੂ, ਕੌਂਸਲਰ ਬਲਜਿੰਦਰ ਕਾਲਾ, ਰਵਿੰਦਰਪਾਲ ਸਿੰਘ ਰਿੰਕੂ, ਰਾਕੇਸ਼ ਦੁੱਗਲ, ਕੌਂਸਲਰ ਅਨਿਲ ਜੋਸ਼ੀ, ਵਾਈਸ ਪ੍ਰਧਾਨ ਕਾਂਗਰਸ ਸਿਟੀ ਸੰਜੇ ਅਟਵਾਲ, ਫ਼ਕੀਰ ਚੰਦ ਦੁੱਗਲ, ਹੈਪੀ ਮਾਹੀ, ਕੌਂਸਲਰ ਰੋਸ਼ਨ ਲਾਲ ਬਿੱਟੂ, ਸਾਬਕਾ ਕੌਂਸਲਰ ਰੋਸ਼ਨ ਲਾਲ ਰੋਸ਼ੀ, ਤੋਂ ਇਲਾਵਾ ਵੱਡੀ ਗਿਣਤੀ ਵਿਚ ਸ਼ਹਿਰ ਦੇ ਪਤਵੰਤੇ ਨਗਰ ਨਿਵਾਸੀ ਹਾਜ਼ਰ ਸਨ। ਇਸ ਮੌਕੇ ਕਮੇਟੀ ਵੱਲੋਂ ਆਏ ਹੋਏ ਸਹਿਯੋਗੀਆਂ ਮਹਿਮਾਨਾਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ।