ਕੰਵਰਪਾਲ ਸਿੰਘ ਕਾਹਲੋਂ, ਭੋਗਪੁਰ : ਨਵਯੁੱਗ ਕਲੱਬ ਭੋਗਪੁਰ ਵੱਲੋਂ ਦੁਸਹਿਰੇ ਦਾ ਤਿਉਹਾਰ ਖੇਡ ਸਟੇਡੀਅਮ ਡੱਲੀ ਵਿਖੇ ਧੂਮਧਾਮ ਨਾਲ ਮਨਾਇਆ ਗਿਆ। ਇਸ ਵਾਰ ਦੁਸਹਿਰੇ ਦੇ ਤਿਉਹਾਰ ਨੂੰ ਲੈ ਕੇ ਲੋਕਾਂ ਨੇ ਵੱਡਾ ਉਤਸ਼ਾਹ ਦਿਖਾਇਆ। ਇਸ ਵਿਚ ਕਾਂਗਰਸ ਦੇ ਹਲਕਾ ਆਦਮਪੁਰ ਤੋਂ ਵਿਧਾਇਕ ਸੁਖਵਿੰਦਰ ਸਿੰਘ ਕੋਟਲੀ, ਜ਼ਿਲ੍ਹਾ ਕਾਂਗਰਸ ਕਮੇਟੀ ਪ੍ਰਧਾਨ ਅਸ਼ਵਿਨ ਭੱਲਾ, 'ਆਪ' ਦੇ ਹਲਕਾ ਇੰਚਾਰਜ ਜੀਤ ਲਾਲ ਭੱਟੀ, ਸਮਾਜ ਸੇਵਕ ਸੰਜੀਵ ਅਗਰਵਾਲ, ਰਾਮ ਮੰਦਰ ਕਮੇਟੀ ਦੇ ਪ੍ਰਧਾਨ ਜਸਪਾਲ ਸੁਖੀਜਾ, ਖਜ਼ਾਨਚੀ ਰਾਕੇਸ਼ ਤਲਵਾੜ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ। ਇਸ ਮੌਕੇ ਭਗਵਾਨ ਸ਼੍ਰੀ ਰਾਮ, ਲਛਮਣ, ਹਨੂਮਾਨ, ਮਾਤਾ ਸੀਤਾ ਦੇ ਸੁੰਦਰ ਲਿਬਾਸ ਵਿਚ ਸਜੀਆਂ ਝਾਕੀਆਂ ਖਿੱਚ ਦਾ ਕੇਂਦਰ ਰਹੀਆਂ। ਖੇਡ ਸਟੇਡੀਅਮ ਡੱਲੀ ਵਿਖੇ ਰਾਵਣ, ਮੇਘਨਾਥ ਅਤੇ ਕੁੰਭਕਰਨ ਦੇ ਪੁਤਲਿਆਂ ਨੂੰ ਨਵਯੁੱਗ ਕਲੱਬ ਦੇ ਮੈਂਬਰਾਂ ਵੱਲੋਂ ਅੱਗ ਦੇ ਹਵਾਲੇ ਕੀਤਾ ਗਿਆ। ਇਸ ਮੌਕੇ ਨਵਯੁੱਗ ਕਲੱਬ ਭੋਗਪੁਰ ਦੇ ਚੇਅਰਮੈਨ ਰਾਕੇਸ਼ ਮਹਿਤਾ, ਪ੍ਰਧਾਨ ਰਜ਼ਨੀਸ਼ ਗੱਗੂ ਮੋਦਗਿਲ, ਰਾਜੇਸ਼ ਖੋਸਲਾ, ਸੰਤ ਪ੍ਰਕਾਸ਼ ਬਹਿਰਾਮ ਸ਼ਰਿਸ਼ਤਾ, ਸਤਿੰਦਰਪਾਲ ਸਿੰਘ ਸਰਾਂ(ਸਮਰਾਟ ਸਵੀਟਸ) ਸ਼੍ਰੀ ਗੁਰੂ ਹਰਗੋਬਿੰਦ ਸਪੋਰਟਸ ਅਕੈਡਮੀ ਡੱਲੀ ਦੇ ਪ੍ਰਧਾਨ ਕਮਲਜੀਤ ਸਿੰਘ ਡੱਲੀ, ਪ੍ਰਬੰਧਕੀ ਕਮੇਟੀ ਤੇ ਹੋਰ ਬਹੁਤ ਸਾਰੇ ਧਾਰਮਿਕ, ਸਮਾਜਿਕ ਤੇ ਰਾਜਨੀਤਕ ਸਖਸ਼ੀਅਤਾਂ ਸਮੇਤ ਲੋਕ ਵੱਡੀ ਗਿਣਤੀ ਵਿਚ ਮੌਜੂਦ ਸਨ। ਥਾਣਾ ਭੋਗਪੁਰ ਦੇ ਮੁੱਖੀ ਰਛਪਾਲ ਸਿੰਘ ਦੀ ਅਗਵਾਈ ਹੇਠ ਸੁਰੱਖਿਆ ਦੇ ਸਖਤ ਪ੍ਰਬੰਧ ਕੀਤੇ ਗਏ ਸਨ।