ਸੀਟੀਪੀ36

ਡਰਾਈਵਿੰਗ ਕੈਂਪ ਦੌਰਾਨ ਸਿਖਲਾਈ ਲੈਂਦੀਆਂ ਵਿਦਿਆਰਥਣਾਂ।

ਸਟਾਫ ਰਿਪੋਰਟਰ, ਜਲੰਧਰ : ਹੋਂਡਾ ਕੰਪਨੀ ਦੇ ਸਹਿਯੋਗ ਨਾਲ ਤਿੰਨ ਰੋਜ਼ਾ ਡਰਾਈਵਿੰਗ ਕੈਂਪ ਲਾਇਆ ਗਿਆ। ਕੈਂਪ ਦੇ ਆਖਰੀ ਦਿਨ ਸੜਕ ਸੁਰੱਖਿਆ ਮਾਹਿਰ ਅਧਿਕਾਰੀ ਨਮਿਤਾ ਕਾਲਰਾ ਨੇ ਕਾਲਜ ਦੀਆਂ ਵਿਦਿਆਰਥਣਾਂ ਨੰੂ ਸੁਰੱਖਿਆ ਅਤੇ ਨਿਪੁੰਨ ਡਰਾਈਵਿੰਗ ਸਬੰਧੀ ਵਿਭਿੰਨ ਬੁਨਿਆਦੀ ਨਿਯਮ ਦੱਸੇ।¢ਉਨ੍ਹਾਂ ਦੱਸਿਆ ਕਿ ਟੂ ਵੀਲ੍ਹਰ ਸੜਕ ਸਾਧਨ ਚਲਾਉਂਦਿਆਂ ਸੰਚਾਲਕ ਨੰੂ ਹੈਲਮਟ ਦੀ ਵਰਤੋਂ ਜ਼ਰੂਰੀ ਕਰਨੀ ਚਾਹੀਦੀ ਹੈ¢ਕਿਉਂਕਿ ਹੈਲਮਟ ਅਜਿਹਾ ਸੁਰੱਖਿਆ ਸਾਧਨ ਹੈ ਜੋ ਸੜਕ ਦੁਰਘਟਨਾਵਾਂ ਦੌਰਾਨ ਸਿਰ ਦੀ ਘਾਤਕ ਸੱਟ ਤੋਂ ਬਚਾਉਣ ਵਿਚ ਸੰਪੂਰਨ ਤੌਰ 'ਤੇ ਮਦਦਗਾਰ ਸਿੱਧ ਹੁੰਦਾ ਹੈ।¢ਉਨ੍ਹਾਂ ਵਿਦਿਆਰਥਣਾਂ ਨੰੂ ਟੂ ਵੀਲਰ ਚਲਾਉਣ ਸਮੇਂ ਦੀਆਂ ਵਿਸ਼ੇਸ਼ ਸਰੀਰਕ ਮੁਦਰਾਵਾਂ ਅਤੇ ਰਾਈਡਿੰਗ ਗਿਅਰ ਬਾਰੇ ਵੀ ਮਹੱਤਵਪੂਰਨ ਜਾਣਕਾਰੀ ਦਿੱਤੀ।¢ਇਸ ਮੌਕੇ ਕਾਲਜ ਦੇ ਪਿ੫ੰਸੀਪਲ ਡਾ. ਨਵਜੋਤ ਨੇ ਕਿਹਾ ਕਿ ਇਸ ਆਧੁਨਿਕ ਸਮੇਂ ਵਿਚ ਲੜਕੀਆਂ ਦਾ ਸਿਰਫ ਆਰਥਿਕ ਪੱਧਰ 'ਤੇ ਮਜਬੂਤ ਹੋਣਾ ਹੀ ਕਾਫੀ ਨਹੀਂ ਹੈ।¢ਉਨ੍ਹਾਂ ਨੰੁੂ ਆਜ਼ਾਦ ਫਿਜ਼ਾ ਵਿਚ ਜੀਵਨ ਦਾ ਆਨੰਦ ਮਾਨਣ ਲਈ ਅਤੇ ਸਮਾਜਿਕ ਅਨੇਕਾਂ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਵੀ ਡਰਾਈਵਿੰਗ ਆਉਣੀ ਚਾਹੀਦੀ ਹੈ। ਪਿ੫ੰਸੀਪਲ ਨੇ ਕੰਪਨੀ ਦੀ ਸਾਰੀ ਟੀਮ ਨੰੂ ਕਾਲਜ ਵਿੱਚ ਇਸ ਮਹੱਤਵਪੂਰਨ ਕੈਂਪ ਲਾਉਣ ਲਈ ਧੰਨਵਾਦ ਕੀਤਾ।¢