ਮਨਜੀਤ ਮੱਕੜ, ਗੁਰਾਇਆ

ਗੁਰਾਇਆ ਥਾਣੇ ਦੇ ਨਜ਼ਦੀਕ ਨੈਸ਼ਨਲ ਹਾਈਵੇ 'ਤੇ ਸਵੇਰੇ ਦਰਦਨਾਕ ਹਾਦਸਾ ਵਾਪਰ ਗਿਆ। ਜਿਥੇ ਇਕ ਕੈਂਟਰ ਵਿਚ ਟਰਾਲਾ ਜਾ ਲੱਗਾ। ਮਿਲੀ ਜਾਣਕਾਰੀ ਅਨੁਸਾਰ ਖੰਨਾ ਤੋਂ ਫਗਵਾੜਾ ਜਾ ਰਹੇ ਸਰੀਆ ਲੱਦੇ ਕੈਂਟਰ 'ਚ ਪਿੱਿਛਓਂ ਦੀ ਇਕ ਟਰਾਲਾ ਜਾ ਵੱਜਿਆ। ਜਿਸ ਵਿਚ ਟਰਾਲਾ ਚਾਲਕ ਦੀ ਮੌਕੇ 'ਤੇ ਹੀ ਮੌਤ ਹੋ ਗਈ। ਮਿ੍ਤਕ ਵਿਅਕਤੀ ਦੀ ਪਛਾਣ ਹਰਜੀਤ ਸਿੰਘ ਪੁੱਤਰ ਜਵਾਲਾ ਸਿੰਘ ਪਿੰਡ ਲਲਕਲਾ ਉਮਰ ਕਰੀਬ 45 ਸਾਲ ਵਜੋਂ ਹੋਈ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਬ ਇੰਸਪੈਕਟਰ ਦਿਨੇਸ਼ ਕੁਮਾਰ ਨੇ ਦੱਸਿਆ ਕਿ ਸਵੇਰੇ ਹੀ ਹਾਦਸੇ ਦੀ ਸੂਚਨਾ ਮਿਲਣ 'ਤੇ ਉਨ੍ਹਾਂ ਮੌਕੇ 'ਤੇ ਆ ਕੇ ਦੇਖਿਆ ਤਾ ਟਰਾਲਾ ਚਾਲਕ ਦੀ ਮੌਤ ਹੋ ਚੁੱਕੀ ਸੀ ਤੇ ਕੈਂਟਰ ਦਾ ਡਰਾਈਵਰ ਮੌਕੇ ਤੋਂ ਫ਼ਰਾਰ ਸੀ। ਮਿ੍ਤਕ ਦੀ ਲਾਸ਼ ਨੂੰ ਫਿਲੌਰ ਸਿਵਲ ਹਸਪਤਾਲ ਵਿਚ ਰੱਖਵਾ ਦਿੱਤਾ ਹੈ ਅਤੇ ਦੋਵਾਂ ਗੱਡੀਆ ਨੂੰ ਕਬਜ਼ੇ ਵਿਚ ਲੈ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਮਿ੍ਤਕ ਦੇ ਪਰਿਵਾਰਕ ਮੈਬਰਾਂ ਦੇ ਬਿਆਨਾਂ ਦੇ ਆਧਾਰ 'ਤੇ ਕਾਰਵਾਈ ਕਰ ਦਿੱਤੀ ਜਾਵੇਗੀ।