ਅਰਸ਼ਦੀਪ ਸਿੰਘ, ਮਲਸੀਆਂ

ਮਦਰਜ਼ ਪ੍ਰਰਾਈਡ ਸੀਬੀਐੱਸਈ ਸਕੂਲ ਮਲਸੀਆਂ ਦੀ ਵਿਦਿਆਰਥਣ ਡਾ. ਉਪਿੰਦਰਜੀਤ ਕੌਰ ਪੁੱਤਰੀ ਬਲਵਿੰਦਰ ਸਿੰਘ ਕੁਲਾਰ ਅਤੇ ਮਾਤਾ ਪਰਮਜੀਤ ਕੌਰ ਦਾ ਐੱਮਬੀਬੀਐੱਸ ਦੀ ਉਪਾਧੀ ਪ੍ਰਰਾਪਤ ਕਰਕੇ ਆਪਣੇ ਪਿੰਡ ਨਿਊ ਮਾਡਲ ਟਾਊਨ ਮਲਸੀਆਂ ਕੋਟਲੀ ਗਾਜਰਾ ਰੋਡ ਵਿਖੇ ਪਹੁੰਚਣ 'ਤੇ ਸਕੂਲ ਚੇਅਰਪਰਸਨ ਕੁਮਾਰੀ ਅਰੁਣ ਜੰਸਲ ਅਤੇ ਮੈਨੇਜਰ ਦੀਪਕ ਸਹਾਏ ਵੱਲਂੋ ਭਰਵਾਂ ਸਵਾਗਤ ਕੀਤਾ ਗਿਆ। ਸਕੂਲ ਚੇਅਰਪਰਸਨ ਨੇ ਦੱਸਿਆ ਕਿ ਇਸ ਇਲਾਕੇ ਅੰਦਰ ਡਾ. ਉਪਿੰਦਰਜੀਤ ਕੌਰ ਨੇ ਐੱਮਬੀਬੀਐੱਸ ਦੀ ਡਿਗਰੀ ਪ੍ਰਰਾਪਤ ਕਰਕੇ ਸਕੂਲ ਦਾ ਹੀ ਨਹੀਂ ਸਗੋਂ ਇਲਾਕੇ ਦਾ ਪਿੰਡ ਕੁਲਾਰ ਦਾ ਅਤੇ ਪਿਤਾ ਬਲਵਿੰਦਰ ਸਿੰਘ ਕੁਲਾਰ ਮਾਤਾ ਪਰਮਜੀਤ ਕੌਰ ਦਾ ਨਾਮ ਰੌਸ਼ਨ ਕੀਤਾ ਹੈ। ਇਸ ਮੌਕੇ ਡਾ. ਉਪਿੰਦਰਜੀਤ ਕੌਰ ਦੇ ਪਿਤਾ ਬਲਵਿੰਦਰ ਸਿੰਘ ਕੁਲਾਰ ਤੇ ਮਾਤਾ ਪਰਮਜੀਤ ਕੌਰ ਨਾਲ ਗੱਲਬਾਤ ਕੀਤੀ ਤਾ ਉਨ੍ਹਾਂ ਬਸ ਇਹੋ ਹੀ ਕਿਹਾ ਕਿ ਸਾਨੂੰ ਆਪਣੀ ਲੜਕੀ ਡਾ. ਉਪਿੰਦਰਜੀਤ ਕੌਰ 'ਤੇ ਬਹੁਤ ਮਾਣ ਹੈ। ਇਸ ਮੌਕੇ ਡਾਕਟਰ ਸਾਹਿਬਾਂ ਦੇ ਦਾਦਾ ਗੁਰਦੇਵ ਸਿੰਘ ਕੁਲਾਰ, ਭੈਣ ਡਾ. ਜਸਦੀਪ ਕੌਰ, ਭਰਾ ਬਲਰਾਜ ਸਿੰਘ, ਹਰਕੀਰਤ ਸਿੰਘ, ਗੁਰਮੇਲ ਕੌਰ ਕੁਲਾਰ, ਮਹਿੰਦਰ ਸਿੰਘ ਕੁਲਾਰ, ਸਰਬਜੀਤ ਕੌਰ ਕੁਲਾਰ, ਜਸਪਾਲ ਸਿੰਘ ਕੁਲਾਰ, ਮਾਮਾ ਨਿਰਮਲ ਸਿੰਘ ਸੰਧੂ, ਡਾ. ਦਰਸ਼ਨ ਸਿੰਘ ਸੰਧੂ, ਡਾਇਰੈਕਟਰ ਰਣਜੀਤ ਸਿੰਘ ਸੰਧੂ, ਮਾਸਟਰ ਜਸਵੀਰ ਸਿੰਘ ਸੰਧੂ, ਇਕਬਾਲ ਸਿੰਘ, ਧਾਲੀਵਾਲ ਪਰਿਵਾਰ 'ਚਂੋ ਮਨਦੀਪ ਸਿੰਘ ਧਾਲੀਵਾਲ, ਰਾਜਵਿੰਦਰ ਕੌਰ, ਗੁਰਮਨ ਸਿੰਘ ਧਾਲੀਵਾਲ, ਗੁਰਦੀਪ ਸਿੰਘ ਮਰੋਕ, ਗੁਰਮੀਤ ਸਿੰਘ ਚੰਦੀ, ਮੇਜਰ ਸਿੰਘ ਿਢੱਲੋਂ, ਗੁਰਪਾਲ ਸਿੰਘ ਢੋਟ, ਡਾ. ਸੁਰਿੰਦਰ ਸਿੰਗਲਾ, ਗੁਰਪ੍ਰਰੀਤ ਸਿੰਘ ਮਾਸਟਰ, ਪੰਡਿਤ ਸ਼ਮਸ਼ੇਰ ਸ਼ਰਮਾ ਤੇ ਹੋਰ ਹਾਜ਼ਰ ਸਨ।