ਮਨਜੀਤ ਸ਼ੇਮਾਰੂ, ਜਲੰਧਰ : ਸਰਕਾਰੀ ਡਾਕਟਰਾਂ ਨੇ ਛੇਵੇਂ ਤਨਖਾਹ ਕਮਿਸ਼ਨ ਦੀਆਂ ਸਿਫ਼ਾਰਸ਼ਾਂ ਵਿਰੁੱਧ ਵੀਰਵਾਰ ਨੂੰ ਵੀ ਸੰਘਰਸ਼ ਜਾਰੀ ਰੱਖਿਆ। 23 ਜੁਲਾਈ ਨੂੰ ਡਾਕਟਰ ਚੰਡੀਗੜ੍ਹ ਜਾਣਗੇ ਤੇ ਮੁੱਖ ਮੰਤਰੀ ਦਫ਼ਤਰ ਦਾ ਿਘਰਾਓ ਕਰਨਗੇ। ਓਪੀਡੀ ਸੇਵਾਵਾਂ ਬੰਦ ਰਹੀਆਂ ਤੇ ਐਮਰਜੈਂਸੀ ਸੇਵਾਵਾਂ ਨੂੰ ਚਾਲੂ ਰੱਖਿਆ। ਇਲਾਜ ਕਰਵਾਉਣ ਆਏ ਮਰੀਜ਼ਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਸੰਤੋਖਪੁਰਾ ਤੋਂ ਚਮੜੀ ਰੋਗ ਨਾਲ ਪੀੜਤ ਜਾਮੰਤੀ ਦੇਵੀ ਆਪਣਾ ਇਲਾਜ ਕਰਵਾਉਣ ਹਸਪਤਾਲ 'ਚ ਆਈ ਪਰ ਡਾਕਟਰਾਂ ਦੀ ਹੜਤਾਲ ਕਾਰਨ ਉਸ ਨੂੰ ਬੇਰੰਗ ਵਾਪਸ ਜਾਣਾ ਪਿਆ। ਪੀਸੀਐੱਮਐੱਸ ਐਸੋਸੀਏਸ਼ਨ ਦੇ ਪ੍ਰਧਾਨ ਡਾ. ਹਰੀਸ਼ ਭਾਰਦਵਾਜ ਨੇ ਕਿਹਾ ਕਿ ਸ਼ੁੱਕਰਵਾਰ ਨੂੰ ਪੰਜਾਬ ਦੇ ਸਾਰੇ ਜ਼ਿਲਿ੍ਹਆਂ 'ਚੋਂ ਡਾਕਟਰ ਚੰਡੀਗੜ੍ਹ ਵਿਖੇ ਸੀਐੱਮਓ ਦਾ ਿਘਰਾਓ ਕਰਨਗੇ। ਉਨਾਂ੍ਹ ਕਿਹਾ ਕਿ ਸਿਵਲ ਹਸਪਤਾਲ ਜਲੰਧਰ ਤੋਂ ਤਕਰੀਬਨ 60 ਡਾਕਟਰ ਚੰਡੀਗੜ੍ਹ ਜਾ ਕੇ ਧਰਨਾ ਲਾਉਣਗੇ, ਜੇ ਸਰਕਾਰ ਸਾਡੀਆਂ ਮੰਗਾਂ ਨੂੰ ਨਹੀਂ ਮੰਨਦੀ ਤਾਂ ਐਮਰਜੈਂਸੀ ਸੇਵਾਵਾਂ ਨੂੰ ਰੋਕਿਆ ਜਾਵੇਗਾ।