ਸਟਾਫ ਰਿਪੋਰਟਰ, ਜਲੰਧਰ : ਇੰਡੀਅਨ ਰੇਡੀਆਲੋਜਿਕਲ ਐਂਡ ਇਮੇਜਿੰਗ ਐਸੋਸੀਏਸ਼ਨ ਪੰਜਾਬ ਤੇ ਦਿਵਯ ਜਯੋਤੀ ਜਾਗਿ੍ਤੀ ਸੰਸਥਾਨ ਵੱਲੋਂ ਪਿਮਸ ਹਸਪਤਾਲ, ਜਲੰਧਰ ਵਿਚ ਇਕ ਵਰਕਸ਼ਾਪ ਕਰਵਾਈ ਗਈ। ਇਸ ਪੋ੍ਗਰਾਮ ਵਿਚ ਰੇਡੀਆਲੋਜਿਸਟ ਤੇ ਕਈ ਪ੍ਰਸਿੱਧ ਡਾਕਟਰ ਹਾਜ਼ਰ ਹੋਏ। ਵਰਕਸ਼ਾਪ ਵਿਚ ਪੰਜਾਬ ਦੇ ਸਥਾਨਕ ਸਰਕਾਰਾਂ ਬਾਰੇ ਵਿਭਾਗ ਦੇ ਕੈਬਨਿਟ ਮੰਤਰੀ ਬ੍ਹਮ ਮਹਿੰਦਰਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਜਿਨ੍ਹਾਂ ਦਾ ਸਵਾਗਤ ਐਸੋਸੀਏਸ਼ਨ ਦੇ ਜਨਰਲ ਸਕੱਤਰ ਡਾ. ਮੁਕੇਸ਼ ਗੁਪਤਾ ਵੱਲੋਂ ਕੀਤਾ ਗਿਆ। ਇਸ ਮੌਕੇ ਜ਼ਿਲ੍ਹਾ ਸੈਸ਼ਨ ਜੱਜ ਐੱਸਕੇ ਗਰਗ, ਪੁਲਿਸ ਕਮਿਸ਼ਨਰ ਗੁਰਪ੍ਰਰੀਤ ਸਿੰਘ ਭੁੱਲਰ, ਸਿਵਲ ਸਰਜਨ ਡਾ. ਰਾਕੇਸ਼ ਬੱਗਾ, ਜ਼ਿਲ੍ਹਾ ਪਰਿਵਾਰ ਭਲਾਈ ਅਫਸਰ ਡਾ. ਸੁਰਿੰਦਰ ਕੁਮਾਰ, ਪਿਮਸ ਦੇ ਰੈਜ਼ੀਡੈਂਟ ਡਾਇਰੈਕਟਰ ਅਮਿਤ ਸਿੰਘ, ਆਰਆਈਏ ਦੇ ਪ੍ਰਧਾਨ ਡਾ. ਗੁਰਦੀਪ ਸਿੰਘ, ਸਵਾਮੀ ਪਰਮਾਨੰਦ, ਸਵਾਮੀ ਵਿਸ਼ਵਾਨੰਦ, ਸਵਾਮੀ ਸਜਨਾਨੰਦ ਵੀ ਵਿਸ਼ੇਸ਼ ਤੌਰ 'ਤੇ ਹਾਜ਼ਰ ਹੋਏ।

ਵਰਕਸ਼ਾਪ ਦੀ ਪ੍ਰਧਾਨਗੀ ਕਰਦਿਆਂ ਕੈਬਨਿਟ ਮੰਤਰੀ ਬ੍ਹਮ ਮਹਿੰਦਰਾ ਨੇ ਡਾਕਟਰਾਂ ਨੂੰ ਪੰਜਾਬ ਤੋਂ ਭਰੂਣ ਹੱਤਿਆ ਨੂੰ ਖ਼ਤਮ ਕਰਨ ਲਈ ਸਰਕਾਰ ਦੇ ਮੋਢੇ ਨਾਲ ਮੋਢਾ ਜੋੜ ਕੇ ਸਰਗਰਮ ਭੁਮਿਕਾ ਨਿਭਾਉਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਪਹਿਲਾਂ ਹੀ ਪੀਸੀਪੀਐੱਨਡੀਟੀ ਐਕਟ ਨੂੰ ਸਖ਼ਤੀ ਨਾਲ ਲਾਗੂ ਕਰ ਰਹੀ ਹੈ ਪਰ ਸੂਬੇ ਵਿਚ ਘੱਟ ਰਹੇ ਲਿੰਗ ਅਨੁਪਾਤ ਵਿਚ ਸੁਧਾਰ ਲਈ ਡਾਕਟਰਾਂ ਦੀ ਮਦਦ ਦੀ ਜ਼ਰੂਰਤ ਹੈ।

ਬ੍ਹਮ ਮਹਿੰਦਰਾ ਨੇ ਇਹ ਵਰਕਸ਼ਾਪ ਕਰਵਾਉਣ ਲਈ ਇੰਡੀਅਨ ਰੇਡੀਓਲੋਜੀਕਲ ਐਂਡ ਇਮੇਜਿੰਗ ਐਸੋਸੀਏਸ਼ਨ ਪੰਜਾਬ ਤੇ ਦਿਵਿਆ ਜਯੋਤੀ ਜਾਗਿ੍ਤੀ ਸੰਸਥਾਨ ਦੇ ਯਤਨਾਂ ਦੀ ਸ਼ਲਾਘਾ ਕੀਤੀ। ਪੰਜਾਬ ਵਿਚ ਘੱਟਦੇ ਲਿੰਗ ਅਨੁਪਾਤ ਨੂੰ ਇਕ ਧੱਬਾ ਦੱਸਦਿਆਂ ਉਨ੍ਹਾਂ ਕਿਹਾ ਕਿ ਪੰਜਾਬ ਵਿਚ ਇਸ ਸਮੇਂ 1000 ਲੜਕਿਆਂ ਦੇ ਮੁਕਾਬਲੇ 895 ਲੜਕੀਆਂ ਹਨ। ਉਨ੍ਹਾਂ ਨੇ ਡਾਕਟਰਾਂ ਨੂੰ ਅਗਲੇ ਇਕ ਸਾਲ ਦੌਰਾਨ ਲੜਕੀਆਂ ਦੇ ਲਿੰਗ ਅਨੁਪਾਤ ਨੂੰ ਵਧਾਉਣ ਲਈ ਲਗਤਾਰ ਯਤਨ ਕਰਨ ਲਈ ਕਿਹਾ, ਤਾਂ ਜੋ ਭਰੂਣ ਹੱਤਿਆ ਨੂੰ ਜੜੋ੍ਹਂ ਖ਼ਤਮ ਕੀਤਾ ਜਾ ਸਕੇ। ਉਨ੍ਹਾਂ ਨੇ ਕਿਹਾ ਕਿ ਪੰਜਾਬ ਸਰਕਾਰ ਭਰੂਣ ਹੱਤਿਆ ਖ਼ਿਲਾਫ਼ ਜਾਗਰੂਕਤਾ ਫ਼ੈਲਾਉਣ ਤੇ ਲੜਕੀਆਂ ਦੇ ਜਨਮ ਦਿਨ ਮਨਾਉਣ ਲਈ ਲੋਕਾਂ ਨੂੰ ਉਤਸ਼ਾਹਿਤ ਕਰਨ ਲਈ ਯਤਨ ਕਰ ਰਹੀ ਹੈ, ਕਿਉਂਕਿ ਇਨ੍ਹਾਂ ਦਿਨਾਂ ਦੌਰਾਨ ਲੜਕੀਆਂ ਹਰ ਖੇਤਰ ਵਿਚ ਆਪਣੀ ਯੋਗਤਾ ਸਾਬਤ ਕਰ ਰਹੀਆਂ ਹਨ।

ਇਸ ਮੌਕੇ ਡਾ. ਸੁਰਿੰਦਰ ਨੇ ਪੀਸੀਪੀਐੱਨਡੀ ਐਕਟ ਦੇ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਇਸ ਉਪਰੰਤ ਦਿਵਯ ਜਯੋਤੀ ਜਾਗਿ੍ਤੀ ਸੰਸਥਾਨ ਵੱਲੋਂ ਸਾਧਵੀ ਮਨਿੰਦਰਾ ਭਾਰਤੀ ਨੇ 'ਨਾਕਿੰਗ ਆਊਟ ਸਟ੍ਰੈੱਸ ਫਰੋਮ ਲਾਈਫ' ਵਿਸ਼ੇ ਵਿਚ ਜਾਣਕਾਰੀ ਦਿੱਤੀ।

ਵਰਕਸ਼ਾਪ ਦੇ ਅਗਲੇ ਹਿੱਸੇ ਵਿਚ ਸਾਧਵੀ ਵੈਸ਼ਨਵੀ ਭਾਰਤੀ ਨੇ ਵੀ ਆਪਣੇ ਵਿਚਾਰ ਪ੍ਰਗਟ ਕੀਤੇ। ਇਸ ਮੌਕੇ ਡਾ. ਮੁਕੇਸ਼ ਗੁਪਤਾ, ਡਾ. ਅਨੂਪ ਬੋਰੀ, ਸੁਨੀਸ਼ ਟਾਂਗਰੀ, ਡਾ. ਪਰਵੀਨ ਬੇਰੀ, ਡਾ. ਰਮਨ ਚਾਵਲਾ, ਡਾ. ਸੁਸ਼ਮਾ ਚਾਵਲਾ, ਡਾ. ਰਘਬੀਰ ਸਿੰਘ ਆਦਿ ਵੀ ਹਾਜ਼ਰ ਰਹੇ।