ਕੰਵਰਪਾਲ ਸਿੰਘ ਕਾਹਲੋਂ, ਭੋਗਪੁਰ : ਦੁਆਬਾ ਕਿਸਾਨ ਕਮੇਟੀ ਪੰਜਾਬ ਦੀ ਮੀਟਿੰਗ ਦਾਣਾ ਮੰਡੀ ਭੋਗਪੁਰ ਵਿਖੇ ਹਰਭਜਨ ਸਿੰਘ ਰਾਪੁਰ ਤੇ ਰਤਨ ਸਿੰਘ ਖੋਖਰ ਦੀ ਅਗਵਾਈ ਹੇਠ ਕੀਤੀ ਗਈ। ਕਮੇਟੀ ਦੇ ਸੂਬਾ ਪ੍ਰਧਾਨ ਜੰਗਵੀਰ ਸਿੰਘ ਚੌਹਾਨ ਵੱਲੋਂ ਵਿਸ਼ੇਸ਼ ਤੌਰ 'ਤੇ ਸ਼ਮੂਲੀਅਤ ਕੀਤੀ ਗਈ। ਸਰਕਲ ਭੋਗਪੁਰ ਦੀ ਚੋਣ ਜੰਗਵੀਰ ਸਿੰਘ ਚੌਹਾਨ ਦੀ ਦੇਖ-ਰੇਖ ਹੇਠ ਕਰਵਾਈ ਗਈ। ਪ੍ਰਧਾਨ ਜੰਗਵੀਰ ਸਿੰਘ ਨੇ ਬਾਬਾ ਬਲਵਿੰਦਰ ਸਿੰਘ ਭਟਨੂਰਾ ਲੁਬਾਣਾ ਨੂੰ ਸਰਕਲ ਭੋਗਪੁਰ ਦਾ ਪ੍ਰਧਾਨ, ਹਰਜਿੰਦਰ ਸਿੰਘ ਭਟਨੂਰਾ ਸੀਨੀ. ਮੀਤ ਪ੍ਰਧਾਨ, ਸੁੱਚਾ ਮਸੀਹ ਭੋਗਪੁਰ ਮੀਤ ਪ੍ਰਧਾਨ, ਜਰਨੈਲ ਸਿੰਘ ਲੰਬੜਦਾਰ ਲੜੋਈ ਮੀਤ ਪ੍ਰਧਾਨ, ਉਂਕਾਰ ਸਿੰਘ ਰਾਜਪੁਰ ਸਕੱਤਰ, ਤੀਰਥ ਸਿੰਘ ਡੱਲੀ ਸਹਾਇਕ ਸਕੱਤਰ, ਗੁਰਸ਼ਰਨ ਸਿੰਘ ਭੱਟੀਆ ਖਜ਼ਾਨਚੀ, ਦਰਸ਼ਨ ਸਿੰਘ ਜੰਡੀਰ, ਜਤਿੰਦਰ ਸਿੰਘ ਲੜੋਆ, ਅਵਤਾਰ ਸਿੰਘ ਡੱਲਾ, ਕੁਲਵਿੰਦਰ ਸਿੰਘ ਜੋੜਾ (ਸਾਰੇ ਜਥੇਬੰਦਕ ਸਕੱਤਰ) ਤੇ ਮੋਹਨ ਸਿੰਘ ਭੋਗਪੁਰ ਕਾਰਜਕਾਰਨੀ ਮੈਬਰ ਨਿਯੁਕਤ ਕੀਤੇ ਗਏ। ਮੀਟਿੰਗ ਦੌਰਾਨ ਕੇਂਦਰ ਦੀ ਭਾਜਪਾ ਸਰਕਾਰ ਵੱਲੋਂ ਬਿਜਲੀ ਬਿੱਲ 2022 ਨੂੰ ਜੋ ਮਨਜ਼ੂਰੀ ਦਿੱਤੀ ਹੈ, ਉਸ ਨੂੰ ਰੱਦ ਕਰਨ ਦੀ ਮੰਗ ਕੀਤੀ ਹੈ।