ਜੇਐੱਨਐੱਨ, ਜਲੰਧਰ : ਨੈਸ਼ਨਲ ਬੋਰਡ ਆਫ ਐਗਜ਼ਾਮੀਨੇਸ਼ਨ (ਐੱਨਬੀਏ) ਵੱਲੋਂ ਸਿਵਲ ਹਸਪਤਾਲ 'ਚ ਮੈਡੀਸਨ, ਸਰਜਰੀ ਤੇ ਐਂਸਥੀਸੀਆ 'ਚ ਡੀਐੱਨਬੀ (ਡਿਪਲੋਮੈਟ ਆਫ ਨੈਸ਼ਨਲ ਬੋਰਡ) ਤੇ ਐਂਸਥੀਸੀਆ ਡਿਪੋਲਮਾ ਦੀਆਂ ਦੋ-ਦੋ ਸੀਟਾਂ ਲਈ ਸਾਲ ਜਨਵਰੀ 2019 ਬੈਚ ਲਈ ਵਿਦਿਆਰਥੀਆਂ ਦੀਆਂ ਸੀਟਾਂ ਫੁਲ ਹੋ ਗਈਆਂ ਹਨ। ਸਿਵਲ ਹਸਪਤਾਲ ਦੀ ਮੈਡੀਕਲ ਸੁਪਰਡੈਂਟ ਡਾ. ਮਨਦੀਪ ਕੌਰ ਨੇ ਦੱਸਿਆ ਕਿ ਅਲੀਗੜ੍ਹ ਤੋਂ ਡਾ. ਅਮਿਤ ਤੇ ਉਦੈਪੁਰ ਤੋਂ ਡਾ. ਹਵੀ ਨੇ ਡੀਐੱਨਬੀ ਮੈਡੀਸਨ 'ਚ ਜੁਆਈਨਿੰਗ ਕੀਤੀ ਸੀ। ਇਸ ਤੋਂ ਬਾਅਦ ਸੋਮਵਾਰ ਨੂੰ ਮੁੰਬਈ ਤੋਂ ਡਾ. ਮਨੋਜ ਕੁਮਾਰ ਨੇ ਐਂਸਥੀਸੀਆ, ਅੌਰੰਗਾਬਾਦ ਤੋਂ ਪ੍ਰਵੀਨ ਕੁਮਾਰ ਨੇ ਮੈਡੀਸਨ ਤੇ ਮੇਰਠ ਤੋਂ ਸੁਰਭੀ ਨੇ ਐਂਸਥੀਸੀਆ 'ਚ ਜੁਆਈਨਿੰਗ ਕਰ ਲਈ ਹੈ। ਸਰਜਰੀ ਲਈ ਡਾ. ਅਸ਼ਵਨੀ ਕੁਮਾਰ ਨੇ ਆਉਣ ਦੀ ਸੂਚਨਾ ਭੇਜ ਦਿੱਤੀ ਹੈ। ਇਸ ਤੋਂ ਬਾਅਦ ਡਿਪਲੋਮਾ ਐਂਸਥੀਸੀਆ ਦੀਆਂ ਦੋ ਸੀਟਾਂ ਲਈ ਵਿਦਿਆਰਥੀਆਂ ਦਾ ਫ਼ੈਸਲਾ ਹੋਵੇਗਾ। ਉਨ੍ਹਾਂ ਨੇ ਦੱਸਿਆ ਕਿ ਵਿਭਾਗ ਵੱਲੋਂ ਇਨ੍ਹਾਂ ਦੇ ਰਹਿਣ ਦੀ ਵਿਵਸਥਾ ਕਰ ਦਿੱਤੀ ਗਈ ਹੈ ਅਤੇ ਇਨ੍ਹਾਂ ਦੀਆਂ ਕਲਾਸਾਂ ਸ਼ੁਰੂ ਕਰ ਦਿੱਤੀਆਂ ਜਾਣਗੀਆਂ।