ਪੱਤਰ ਪ੍ਰਰੇਰਕ, ਨਕੋਦਰ : ਕੋਰੋਨਾ ਮਹਾਮਾਰੀ ਕਾਰਨ ਬੰਦ ਪਏ ਡੀਜੇ, ਸਾਊਂਡ ਅਤੇ ਲਾਈਟ ਕਾਰੋਬਾਰ ਨਾਲ ਜੁੜੇ ਹੋਰ ਕਾਰੋਬਾਰ ਦੀਆਂ ਐਸੋਸੀਏਸ਼ਨਾਂ ਨੇ ਕਾਰੋਬਾਰ ਖੁੱਲ੍ਹਵਾਉਣ ਦੀ ਮੰਗ ਨੂੰ ਲੈ ਕੇ ਕੈਪਟਨ ਸਰਕਾਰ ਵਿਰੁੱਧ ਜੰਮ ਕੇ ਨਾਅਰੇਬਾਜ਼ੀ ਕੀਤੀ। ਐਸੋਸੀਏਸ਼ਨ ਵੱਲੋਂ ਆਪਣੇ ਕਾਰੋਬਾਰ ਖੁੱਲ੍ਹਵਾਉਣ ਦੀ ਮੰਗ ਨੂੰ ਲੈ ਕੇ ਰੋਸ ਮਾਰਚ ਕੀਤਾ ਗਿਆ ਜੋ ਜਲੰਧਰ ਤੋਂ ਸ਼ੁਰੂ ਹੋ ਕੇ ਨਕੋਦਰ ਪਹੁੰਚਿਆ ਜਿੱਥੋਂ ਮੋਗੇ ਹੁੰਦਾ ਹੋਇਆ ਲੁਧਿਆਣੇ ਪੁੱਜਾ। ਐਸੋਸੀਏਸ਼ਨਾਂ ਨੇ ਡੀਸੀ ਲੁਧਿਆਣਾ ਨੂੰ ਮੰਗ ਪੱਤਰ ਦੇ ਕੇ ਕਾਰੋਬਾਰ ਖੱੁਲ੍ਹਵਾਉਣ ਦੀ ਮੰਗ ਕੀਤੀ।

ਨਕੋਦਰ ਡੀਜੇ ਐਸੋਸੀਏਸ਼ਨ ਦੇ ਪ੍ਰਧਾਨ ਸੋਢੀ ਅਤੇ ਚੇਅਰਮੈਨ ਅਮਰੀਕ ਸਿੰਘ ਥਿੰਦ ਨੇ ਕਿਹਾ ਕਿ ਕੋਰੋਨਾ ਮਹਾਮਾਰੀ ਕਾਰਨ ਲਾਕਡਾਊਨ ਤੇ ਕਰਫਿਊ ਦੌਰਾਨ ਸਰਕਾਰ ਵੱਲੋਂ ਬੰਦ ਕੀਤੇ ਗਏ ਕਾਰੋਬਾਰ ਹੁਣ ਲਗਪਗ ਖੋਲ੍ਹ ਦਿੱਤੇ ਗਏ ਹਨ ਪ੍ਰੰਤੂ ਡੀਜੇ, ਲਾਈਟ ਸਾਊਂਡ, ਭੰਗੜਾ ਤੇ ਗਿੱਧਾ ਗਰੁੱਪ ਅਤੇ ਇਸ ਨਾਲ ਜੁੜੇ ਹੋਰ ਕਾਰੋਬਾਰ ਨੂੰ ਅਜੇ ਤੱਕ ਸਰਕਾਰ ਵੱਲੋਂ ਖੋਲ੍ਹਣ ਦੀ ਇਜਾਜ਼ਤ ਨਹੀਂ ਦਿੱਤੀ ਜਿਸ ਕਾਰਨ ਬੰਦ ਪਏ ਕਾਰੋਬਾਰ ਨਾਲ ਪ੍ਰਭਾਵਿਤ ਹੋਏ ਲੋਕਾਂ 'ਚ ਰੋਸ ਪਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਉਨ੍ਹਾਂ ਦੀਆਂ ਮੰਗਾਂ ਨੂੰ ਅੱਖੋਂ ਪਰੋਖੇ ਕੀਤੇ ਜਾਣ ਕਾਰਨ ਸੜਕਾਂ 'ਤੇ ਉੱਤਰਨ ਲਈ ਮਜਬੂਰ ਹੋਣਾ ਪਿਆ ਹੈ ਪੰਜਾਬ ਸਰਕਾਰ ਵੱਲੋਂ ਇੰਟਰਟੇਨਮੈਂਟ ਇੰਡਸਟਰੀ ਨੂੰ ਨਜ਼ਰਅੰਦਾਜ਼ ਕੀਤਾ ਜਾ ਰਿਹਾ ਹੈ ਤੇ ਇਸ ਨਾਲ ਜੁੜੇ ਕਾਰੋਬਾਰ ਪ੍ਰਭਾਵਿਤ ਹੋ ਰਹੇ ਹਨ। ਉਨ੍ਹਾਂ ਦੱਸਿਆ ਕਿ ਇਸ ਕਾਰੋਬਾਰ ਨਾਲ ਜੁੜੇ ਅਨੇਕਾਂ ਪਰਿਵਾਰਾਂ ਲਈ ਰੋਟੀ ਦਾ ਸੰਕਟ ਪੈਦਾ ਹੋ ਗਿਆ ਹੈ। ਐਸੋਸੀਏਸ਼ਨਾਂ ਵੱਲੋਂ ਸਰਕਾਰ ਦੇ ਨਾਂ ਕਈ ਵਾਰ ਮੰਗ-ਪੱਤਰ ਵੀ ਦਿੱਤੇ ਗਏ ਪਰ ਸਰਕਾਰ ਵੱਲੋਂ ਕਾਰੋਬਾਰ ਖੋਲ੍ਹਣ ਸਬੰਧੀ ਕੋਈ ਵੀ ਫੈਸਲਾ ਨਹੀਂ ਲਿਆ ਗਿਆ।

ਰੋਸ ਮਾਰਚ 'ਚ ਆਲ ਪੰਜਾਬ ਸਾਊਂਡ ਡੀਜੇ ਲਾਈਟਸ ਭੰਗੜਾ ਗਰੁੱਪ ਐਸੋਸੀਏਸ਼ਨ ਦੇ ਚੀਫ ਪੈਟਰਨ ਵਿਜੇ ਦਾਨਵ, ਪੰਜਾਬ ਪ੍ਰਧਾਨ ਸੁੱਖ ਸ਼ੇਰਪੁਰ, ਸਰਪ੍ਰਸਤ ਅਰੁਨ ਬੇਦੀ (ਲਾਡੀ), ਪੰਜਾਬ ਸੈਕੇਟਰੀ ਪੀਐੱਸ ਪੰਮਾ, ਪੰਜਾਬ ਵਾਇਸ ਪ੍ਰਧਾਨ ਬਿੰਦਰ ਸਿਡਾਣਾ, ਪ੍ਰਧਾਨ ਰਾਜੂ ਸਿਡਾਣਾ ਲੁਧਿਆਣਾ, ਨਕੋਦਰ ਡੀਜੇ ਐਸੋਸੀਏਸ਼ਨ ਚੇਅਰਮੈਨ ਅਮਰੀਕ ਸਿੰਘ ਥਿੰਦ, ਪ੍ਰਧਾਨ ਸੋਢੀ (ਫਰੈਂਡਜ਼ ਆਰਕੈਸਟਰਾ) ਲਾਡੀ, ਨਿੱਕਾ ਮੱਲੀ, ਜੋਤੀ, ਕਾਲੀ ਪ੍ਰਧਾਨ, ਮਨਜਿੰਦਰ, ਵਿੱਕੀ ਗਾਬਾ, ਬਿੱਲਾ ਸਰੀਂਹ, ਲੱਕੀ ਵਿਕਾਸ ਅਤੇ ਵੱਡੀ ਗਿਣਤੀ 'ਚ ਵੱਖ-ਵੱਖ ਐਸੋਸੀਏਸ਼ਨਾਂ ਦੇ ਮੈਂਬਰ ਤੇ ਆਗੂ ਹਾਜ਼ਰ ਸਨ।