ਮਨੀਸ਼ ਸ਼ਰਮਾ, ਜਲੰਧਰ

ਆਈਬੀ ਦੀ ਸੇਵਾ-ਮੁਕਤ ਇੰਸਪੈਕਟਰ ਨੂੰ ਖਰਾਬ ਮੋਬਾਈਲ ੇਵੇਚਣਾ ਰਿਲਾਇੰਸ ਡੀਐਕਸ ਮਿੰਨੀ ਸ਼ਾਪ ਸਟੋਰ ਅਤੇ ਜੀਓ ਸਰਵਿਸ ਸੈਂਟਰ ਨੂੰ ਮਹਿੰਗਾ ਪੈ ਗਿਆ। 7999 ਰੁਪਏ ਵਿਚ ਵੇਚੇ ਮੋਬਾਈਲ ਦੇ ਬਦਲੇ ਹੁਣ ਉਨ੍ਹਾਂ ਨੂੰ ਮੋਬਾਈਲ ਖਰੀਦਣ ਦੀ ਤਰੀਕ ਤੋਂ ਲੈ ਕੇ ਪੈਸੇ ਵਾਪਸ ਕਰਨ ਤਕ ਇਹ ਕੀਮਤ ਨੌਂ ਫੀਸਦੀ ਵਿਆਜ ਸਮੇਤ ਵਾਪਸ ਕਰਨੀ ਹੋਵੇਗੀ। ਉਥੇ ਸ਼ਿਕਾਇਤਕਰਤਾ ਨੂੰ ਮਨੂਫੈਕਚਰਿੰਗ ਡਿਫੈਕਟ ਵਾਲੇ ਮੋਬਾਈਲ ਨਾਲ ਹੋਈ ਪਰੇਸ਼ਾਨੀ ਦੇ ਬਦਲੇ ਸੱਤ ਹਜ਼ਾਰ ਹਰਜਾਨਾ ਅਤੇ ਤਿੰਨ ਹਜ਼ਾਰ ਦਾ ਕੇਸ ਖਰਚਾ ਵੀ ਦੇਣਾ ਪਵੇਗਾ। ਇਹ ਆਦੇਸ਼ ਜ਼ਿਲ੍ਹਾ ਕੰਜਿਊਰ ਫੋਰਮ ਨੇ ਦਿੱਤੇ ਹਨ ਅਤੇ ਪੈਸੇ ਵਾਪਸ ਕਰਨ ਲਈ ਦੋ ਅਗਸਤ ਤਕ ਦਾ ਸਮਾਂ ਦਿੱਤਾ ਹੈ।

ਰਾਮਾਮੰਡੀ ਦੇ ਨੇੜੇ ਨੈਸ਼ਨਲ ਐਵਨਿਊ 'ਚ ਰਹਿਣ ਵਾਲੇ ਆਈਬੀ ਦੇ ਸੇਵਾ-ਮੁਕਤ ਇੰਸਪੈਕਟਰ ਜੋਗਰਾਜ ਨੇ ਫੋਰਮ 'ਚ ਸ਼ਿਕਾਇਤ ਦਿੱਤੀ ਕਿ ਉਨ੍ਹਾਂ ਨੇ ਪਿੰਡ ਲੱਧੇਵਾਲੀ ਸਥਿਤ ਰਿਲਾਇੰਸ ਡੀਐਕਸ ਮਿੰਨੀ ਸ਼ਾਪ ਤੋਂ 20 ਜਨਵਰੀ 2017 ਨੂੰ ਲਾਈਫ ਵਾਟਰ ਸੇਵਨ ਮੋਬਾਈਲ ਖਰੀਦਿਆ ਸੀ। ਸਰਵਿਸ ਟੈਕਸ, ਸਵੱਛ ਭਾਰਤ ਸੈੱਸ ਤੇ ਖੇਤੀ ਕਲਿਆਣ ਸੈੱਸ ਸਮੇਤ ਇਸ ਦੀ ਕੀਮਤ 7999 ਰੁਪਏ ਸੀ। ਮੋਬਾਈਲ ਖਰੀਦਦੇ ਸਮੇਂ ਸਟੋਰ ਨੇ ਭਰੋਸਾ ਦਿੱਤਾ ਸੀ ਕਿ ਇਹ ਸਭ ਤੋਂ ਚੰਗਾ ਮਾਡਲ ਹੈ। ਭਰੋਸਾ ਕਰ ਕੇ ਉਨ੍ਹਾਂ ਮੋਬਾਈਲ ਖਰੀਦ ਲਿਆ ਪਰ ਉਸ ਤੋਂ ਬਾਅਦ ਮੋਬਾਈਲ ਨੇ ਸਹੀ ਨਹੀਂ ਚੱਲਿਆ ਅਤੇ ਖਰੀਦਣ ਤੋਂ ਬਾਅਦ ਹੀ ਉਸ ਵਿਚ ਨੈੱਟਵਰਕ ਦੀ ਸਮੱਸਿਆ ਆਉਣ ਲੱਗੀ। ਉਨ੍ਹਾਂ ਸਟੋਰ ਨੂੰ ਸ਼ਿਕਾਇਤ ਕੀਤੀ ਤਾਂ ਉਨ੍ਹਾਂ ਸ਼ਿਕਾਇਤ ਮੇਗਾ ਮਾਰਟ ਨੇੜੇ ਸ਼ਕਤੀ ਟਾਵਰ ਸਥਿਤ ਜੀਓ ਸਰਵਿਸ ਸੈਂਟਰ ਭੇਜ ਦਿੱਤਾ। ਫਿਰ ਉਹ ਵਾਰ-ਵਾਰ ਜੀਓ ਸਟੋਰ ਵਿਚ ਗਏ ਕਿ ਨੈੱਟਵਰਕ ਸਹੀ ਕੰਮ ਨਹੀਂ ਕਰ ਰਿਹਾ। ਇਸ ਤੋਂ ਬਾਅਦ ਸਟੋਰ ਨੇ ਦੋ ਪ੍ਰਤੀਨਿਧੀ ਜਨਵਰੀ 2018 ਨੂੰ ਉਨ੍ਹਾਂ ਦੇ ਘਰ ਭੇਜੇ। ਉਨ੍ਹਾਂ ਕਿਹਾ ਕਿ ਮੋਬਾਈਲ 850 ਬੈਂਡ ਨੂੰ ਸਪੋਰਟ ਨਹੀਂ ਕਰਦਾ, ਇਸ ਲਈ ਨੈੱਟਵਰਕ ਸਮੱਸਿਆ ਆ ਰਹੀ ਹੈ। ਇਹ ਗੱਲ ਸਟੋਰ ਨੇ ਮੋਬਾਈਲ ਵੇਚਦੇ ਸਮੇਂ ਨਹੀਂ ਦੱਸੀ ਸੀ।

ਸਟੋਰ ਤੇ ਸਰਵਿਸ ਸੈਂਟਰ ਨੇ ਦੋਸ਼ ਨਕਾਰੇ

ਫੋਰਮ ਦੇ ਨੋਟਿਸ 'ਤੇ ਰਿਲਾਇੰਸ ਡੀਐਕਸ ਮਿੰਨੀ ਸ਼ਾਪ ਅਤੇ ਜੀਓ ਸਰਵਿਸ ਸੈਂਟਰ ਨੇ ਦੋਸ਼ ਨਕਾਰ ਦਿੱਤੇ। ਉਨ੍ਹਾਂ ਮੋਬਾਈਲ ਵੇਚੇ ਜਾਣ ਦੀ ਗੱਲ ਮੰਨੀ ਪਰ ਸੇਵਾ-ਮੁਕਤ ਇੰਸਪੈਕਟਰ ਦੇ ਦੋਸ਼ਾਂ ਨੂੰ ਨਕਾਰ ਦਿੱਤਾ। ਉਨ੍ਹਾਂ ਫੋਰਮ ਦੇ ਅਧਿਕਾਰ ਖੇਤਰ 'ਤੇ ਵੀ ਸਵਾਲ ਉਠਾਏ ਕਿ ਮੋਬਾਈਲ ਦੀ ਵਾਰੰਟੀ ਕਾਰਡ ਦਾ ਅਧਿਕਾਰ ਖੇਤਰ ਮੁੰਬਈ ਕੋਰਟ ਦਾ ਹੈ। ਇਸ ਲਈ ਇਸ ਸ਼ਿਕਾਇਤ 'ਤੇ ਇੱਥੇ ਸੁਣਵਾਈ ਨਹੀਂ ਹੋ ਸਕਦੀ।