ਪੰਜਾਬੀ ਜਾਗਰਣ ਕੇਂਦਰ, ਜਲੰਧਰ : ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵੱਲੋਂ ੇਰੋਜ਼ਗਾਰ ਨੌਜਵਾਨਾਂ ਨੂੰ ਨੌਕਰੀਆਂ ਅਤੇ ਸਵੈ ਰੋਜ਼ਗਾਰ ਦੇ ਮੌਕੇ ਪ੍ਰਦਾਨ ਕਰਨ ਵਿੱਚ ਅਹਿਮ ਭੁਮਿਕਾ ਨਿਭਾਈ ਜਾ ਰਹੀ ਹੈ। ਇਸ ਸਬੰਧੀ ਨੀਲਾ ਮਹਿਲ ਦੀ ਰਹਿਣ ਵਾਲੀ ਰਾਧਿਕਾ ਨੇ ਦੱਸਿਆ ਕਿ ਉਹ ਬੀ.ਕਾਮ ਪਾਸ ਹੈ। ਕਰੀਬ 10 ਸਾਲ ਪਹਿਲਾਂ ਉਸ ਦੇ ਪਿਤਾ ਦੀ ਮੌਤ ਹੋ ਗਈ ਸੀ, ਜਿਸ ਕਾਰਨ ਉਸ ਦੀ ਪੜ੍ਹਾਈ ਦਾ ਸਾਰਾ ਖਰਚ ਉਸ ਦੀ ਮਾਤਾ ਵੱਲੋਂ ਕੀਤਾ ਗਿਆ। ਡਿਗਰੀ ਮੁਕੰਮਲ ਕਰਨ ਤੋਂ ਬਾਅਦ ਘਰ ਦੀ ਆਰਥਿਕਤਾ ਨੂੰ ਠੁੰਮ੍ਹਣਾ ਦੇਣ ਲਈ ਉਸ ਨੇ ਕਾਫੀ ਸਮਾਂ ਚੰਗੀ ਨੌਕਰੀ ਦੀ ਤਲਾਸ਼ ਕੀਤੀ ਪਰ ਉਸ ਨੂੰ ਕਿਤੇ ਵੀ ਕੋਈ ਚੰਗੀ ਨੌਕਰੀ ਪ੍ਰਰਾਪਤ ਨਹੀਂ ਹੋਈ। ਕਰੀਬ ਡੇਢ ਸਾਲ ਨੌਕਰੀ ਦੀ ਭਾਲ ਕਰਨ ਤੋਂ ਬਾਅਦ ਜਦੋਂ ਉਸ ਨੇ ਡਿਪਟੀ ਕਮਿਸ਼ਨਰ ਦਫ਼ਤਰ ਵਿਖੇ ਪਹੁੰਚ ਕੀਤੀ ਤਾਂ ਉਸ ਨੂੰ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵਿਖੇ ਵਿਜ਼ਿਟ ਕਰਨ ਲਈ ਕਿਹਾ ਗਿਆ, ਜਿਥੇ ਪੁੱਜਣ 'ਤੇ ਉਸ ਦੀ ਆਨਲਾਈਨ ਅਤੇ ਮੈਨੂਅਲ ਰਜਿਸਟਰੇਸ਼ਨ ਕੀਤੀ ਗਈ ਅਤੇ ਕੋਵਿਡ-19 ਦੇ ਚੱਲਦਿਆਂ ਬਿਊਰੋ ਦੇ ਦਫ਼ਤਰ ਵਿਖੇ ਦਿੱਤੀਆਂ ਜਾਂਦੀਆਂ ਸਾਰੀਆਂ ਸਹੂਲਤਾਂ ਬਾਰੇ ਜਾਣਕਾਰੀ ਦਿੱਤੀ ਗਈ ਅਤੇ ਨੌਕਰੀ ਦਿਵਾਉਣ ਦਾ ਭਰੋਸਾ ਦਿਵਾਇਆ ਗਿਆ। ਪਲੇਸਮੈਂਟ ਅਫ਼ਸਰ ਨੇ ਉਸ ਨੂੰ ਇਕ ਕੰਪਨੀ ਵਿੱਚ ਡਾਟਾ ਐਂਟਰੀ ਓਪਰੇਟਰ ਦੀ ਨੌਕਰੀ ਬਾਰੇ ਜਾਣਕਾਰੀ ਦਿੱਤੀ, ਜਿਥੇ ਉਸ ਦਾ ਰਿਜ਼ਿਊਮ ਭੇਜਿਆ ਗਿਆ ਅਤੇ ਉਸ ਦੀ ਇੰਟਰਵਿਊ ਕਰਵਾਈ ਗਈ। ਇੰਟਰਵਿਊ ਤੋਂ ਬਾਅਦ ਕੰਪਨੀ ਨੇ ਉਸ ਦੀ ਨੌਕਰੀ ਲਈ ਚੋਣ ਕਰ ਲਈ।