ਰਾਕੇਸ਼ ਗਾਂਧੀ, ਜਲੰਧਰ

ਮਨੀ ਟਰਾਂਸਫਰ ਕੰਪਨੀ ਦਾ ਡਿਸਟ੍ਰੀਬਿਊਟਰ ਲੱਖਾਂ ਰੁਪਏ ਠੱਗ ਕੇ ਫ਼ਰਾਰ ਹੋ ਗਿਆ। ਠੱਗੀ ਦਾ ਸ਼ਿਕਾਰ ਹੋਏ ਮੋਬਾਈਲ ਐਸੋਸੀਏਸ਼ਨ ਦੇ ਮੈਂਬਰਾਂ ਨੇ ਪੁਲਿਸ ਕਮਿਸ਼ਨਰ ਨੂੰ ਸ਼ਿਕਾਇਤ ਦਿੱਤੀ ਹੈ। ਸ਼ਿਕਾਇਤ ਅਨੁਸਾਰ ਏਅਰਟੈੱਲ ਮੋਬਾਈਲ ਐਸੋਸੀਏਸ਼ਨ ਦੇ ਮੈਂਬਰਾਂ ਨੇ ਦੱਸਿਆ ਕਿ ਦਿੱਲੀ ਦੀ ਵਿਸਪਾ ਨਾਂ ਦੀ ਕੰਪਨੀ ਜੋ ਕਿ ਡੋਮੈਸਟਿਕ ਮਨੀ ਟਰਾਂਸਫਰ ਦਾ ਕੰਮ ਕਰਦੀ ਸੀ, ਉਨਾਂ੍ਹ ਦੇ ਲੱਖਾਂ ਰੁਪਏ ਲੈ ਕੇ ਫ਼ਰਾਰ ਹੋ ਗਈ ਹੈ। ਸ਼ਹਿਰ ਦੇ ਡਿਸਟ੍ਰੀਬਿਊਟਰ ਰੋਹਿਤ ਗੇਂਦ, ਸਚਿਨ ਮਹਿੰਦਰੂ, ਰਾਹੁਲ ਗਰੋਵਰ ਅਤੇ ਕੰਪਨੀ ਦੇ ਸੇਲਜ਼ ਮੈਨੇਜਰ ਵਰੁਣ ਕੁਮਾਰ ਦੇ ਜ਼ਰੀਏ ਵਿਸਵਾ ਕੰਪਨੀ ਵਿਚ ਲੱਖਾਂ ਰੁਪਏ ਇਨਵੈਸਟ ਕੀਤੇ ਸਨ। ਪਰ ਹੁਣ ਜਦ ਉਹ ਇਨਾਂ੍ਹ ਡਿਸਟ੍ਰੀਬਿਊਟਰਾਂ ਕੋਲੋਂ ਆਪਣੇ ਪੈਸੇ ਵਾਪਸ ਦਿਵਾਉਣ ਦੀ ਮੰਗ ਕਰਦੇ ਹਨ ਤਾਂ ਉਹ ਧਮਕੀਆਂ ਦੇ ਰਹੇ ਹਨ। ਠੱਗੀ ਦਾ ਸ਼ਿਕਾਰ ਹੋਏ ਵਿਪਨ ਸ਼ਰਮਾ, ਵਿਨੈ ਕੁਮਾਰ, ਦੀਪਕ ਕਰਨ ਸੋਨੀ, ਅਮਿਤ ਕਪੂਰ ਦੀਪਕ ਧੀਰ ,ਸੋਨੀ, ਸ਼ਿਵ ਮਹਾਜਨ, ਰਜ਼ਾ, ਜਤਿੰਦਰ ਕੁਮਾਰ ਮੁਕੇਸ਼ ਅਗਰਵਾਲ ਆਦਿ ਨੇ ਪੁਲਸ ਕਮਿਸ਼ਨਰ ਕੋਲੋਂ ਮੰਗ ਕੀਤੀ ਹੈ ਕਿ ਇਨਾਂ੍ਹ ਡਿਸਟ੍ਰੀਬਿਊਟਰਾਂ ਦੇ ਖ਼ਿਲਾਫ਼ ਕਾਰਵਾਈ ਕਰਕੇ ਉਨ੍ਹਾਂ ਦੇ ਪੈਸੇ ਵਾਪਸ ਦਿਵਾਏ ਜਾਣ।