ਕੰਵਰਪਾਲ ਸਿੰਘ ਕਾਹਲੋਂ, ਭੋਗਪੁਰ

ਸਬ ਸੈਂਟਰ ਸਨੋਰਾ ਅਧੀਨ ਆਉਂਦੇ ਸਰਕਾਰੀ ਪ੍ਰਰਾਇਮਰੀ ਸਕੂਲ ਭੱਟੀਆਂ ਵਿਖੇ ਬਤੌਰ ਇੰਚਾਰਜ ਸੇਵਾਵਾਂ ਨਿਭਾਅ ਰਹੇ ਅਧਿਆਪਕ ਪਲਵਿੰਦਰ ਸਿੰਘ ਭੰਗੂ ਨਾਲ ਸਰਕਾਰੀ ਪ੍ਰਰਾਇਮਰੀ ਸਕੂਲ ਸਨੋਰਾ ਦੇ ਅਧਿਆਪਕ ਰਣਜੀਤ ਸਿੰਘ ਤੇ 5-6 ਬਾਹਰਲੇ ਵਿਅਕਤੀਆਂ ਵੱਲੋ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਸੀਐੱਚਸੀ ਕਾਲਾ ਬੱਕਰਾ ਵਿਖੇ ਜ਼ੇਰੇ ਇਲਾਜ ਸਰਕਾਰੀ ਪ੍ਰਰਾਇਮਰੀ ਸਕੂਲ ਭੱਟੀਆਂ ਦੇ ਇੰਚਾਰਜ ਅਧਿਆਪਕ ਪਲਵਿੰਦਰ ਸਿੰਘ ਭੰਗੂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਸ ਦਾ ਸਕੂਲ ਸਬ-ਸੈਂਟਰ ਸਨੋਰਾ ਬਲਾਕ ਭੋਗਪੁਰ ਅਧੀਨ ਆਉਂਦਾ ਹੈ ਜਿਸ ਦੇ ਇੰਚਾਰਜ ਅਧਿਆਪਕ ਰਾਜ ਕੁਮਾਰ ਡੱਲਾ ਹਨ। ਸਬ ਸੈਂਟਰ ਤੋਂ ਸੁਨੇਹਾ ਮਿਲਣ ਉਪੰਰਤ ਉਹ ਸਿੱਖਿਆ ਵਿਭਾਗ ਵੱਲੋਂ ਬੱਚਿਆਂ ਨੂੰ ਭੇਜੀਆਂ ਕਿਤਾਬਾਂ ਲੈਣ ਲਈ ਸਰਕਾਰੀ ਪ੍ਰਰਾਇਮਰੀ ਸਕੂਲ ਸਨੋਰਾ ਵਿਖੇ ਗਿਆ ਸੀ। ਕਿਤਾਬਾਂ ਲੈਣ ਉਪਰੰਤ ਸਨੋਰਾ ਸਕੂਲ ਵਿਖੇ ਤਾਇਨਾਤ ਅਧਿਆਪਕ ਰਣਜੀਤ ਸਿੰਘ ਤੇ ਉਸ ਦੇ 5-6 ਸਾਥੀਆਂ ਵੱਲੋ ਕਾਤਲਾਨਾ ਹਮਲਾ ਕਰ ਦਿੱਤਾ ਗਿਆ। ਅਧਿਆਪਕ ਪਲਵਿੰਦਰ ਸਿੰਘ ਭੰਗੂ ਨੇ ਦੱਸਿਆ ਕਿ ਕਿਤਾਬਾਂ ਪ੍ਰਰਾਪਤ ਕਰਨ ਉਪਰੰਤ ਜਦੋਂ ਉਹ ਰਜਿਸਟਰ 'ਤੇ ਦਸਤਖਤ ਕਰਨ ਲੱਗਾ ਤਾਂ ਰਣਜੀਤ ਸਿੰਘ ਵੱਲੋ ਅੱਖਾਂ ਵਿੱਚ ਸਪਰੇਅ ਮਾਰ ਕੇ ਉਸ ਨੂੰ ਸਕੂਲ ਦੇ ਕਮਰੇ ਵਿੱਚ ਬੰਦ ਕਰ ਲਿਆ ਗਿਆ, ਜਿਥੇ ਉਸ ਦੀ ਦਾਤਰ, ਡੰਡਿਆਂ ਨਾਲ ਕੁੱਟਮਾਰ ਕੀਤੀ ਗਈ ਤੇ ਰਣਜੀਤ ਸਿੰਘ ਵੱਲੋ ਲਾਇਸੈਂਸੀ ਰਿਵਾਲਵਰ ਨਾਲ ਗੋਲੀ ਮਾਰਨ ਦੀ ਵੀ ਧਮਕੀ ਦਿੱਤੀ ਗਈ। ਸਕੂਲ 'ਚ ਲੜਾਈ ਦਾ ਰੌਲਾ ਸੁਣਨ ਉਪਰੰਤ ਪਿੰਡ ਨਿਵਾਸੀਆਂ ਤੇ ਲੰਬੜਦਾਰ ਬਲਜੀਤ ਸਿੰਘ ਵੱਲੋ ਅਧਿਆਪਕ ਪਲਵਿੰਦਰ ਸਿੰਘ ਨੂੰ ਹਮਲਾਵਰਾਂ ਦੀ ਚੁੰਗਲ 'ਚੋਂ ਛੁਡਾਇਆ ਗਿਆ। ਇਸ ਮੌਕੇ ਬੀਪੀਈਓ ਅਵਤਾਰ ਸਿੰਘ ਵੱਲੋਂ ਮੌਕੇ 'ਤੇ ਪਹੁੰਚ ਕੇ ਦੋਵਾਂ ਧਿਰਾਂ ਨਾਲ ਗੱਲਬਾਤ ਕੀਤੀ ਗਈ ਹੈ ਤੇ ਜ਼ਖਮੀ ਪਲਵਿੰਦਰ ਸਿੰਘ ਭੰਗੂ ਵੱਲੋਂ ਘਟਨਾ ਦੀ ਸਮੱੁਚੀ ਜਾਣਕਾਰੀ ਸਾਂਝੀ ਕੀਤੀ ਗਈ।

---

ਲੜਾਈ ਦੀ ਕੋਈ ਜਾਣਕਾਰੀ ਨਹੀਂ : ਸੈਂਟਰ ਇੰਚਾਰਜ

ਇਸ ਸਬੰਧੀ ਜਦੋਂ ਸਬ-ਸੈਂਟਰ ਸਨੋਰਾ ਦੇ ਇੰਚਾਰਜ ਰਾਜ ਕੁਮਾਰ ਡੱਲਾ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਉਹ 11 ਵਜੇ ਸਕੂਲ ਛੁੱਟੀ ਹੋਣ ਉਪਰੰਤ ਘਰ ਚਲੇ ਗਏ ਸਨ ਤੇ ਲੜਾਈ ਉਨ੍ਹਾਂ ਦੇ ਜਾਣ ਉਪਰੰਤ ਹੋਈ ਹੈ ਜਿਸ ਕਰ ਕੇ ਉਨ੍ਹਾਂ ਨੂੰ ਲੜਾਈ ਦੀ ਕੋਈ ਜਾਣਕਾਰੀ ਨਹੀਂ ਹੈ।

---

ਮਾਮਲੇ ਦੀ ਛਾਣਬੀਣ ਜਾਰੀ : ਥਾਣਾ ਮੁਖੀ

ਇਸ ਸਬੰਧੀ ਜਦੋਂ ਥਾਣਾ ਮੁਖੀ ਭੋਗਪੁਰ ਦਰਸ਼ਨ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਇਸ ਮਾਮਲੇ ਵਿਚ ਛਾਣਬੀਣ ਜਾਰੀ ਹੈ ਤੇ ਬਿਆਨ ਲੈਣ ਉਪਰੰਤ ਕਾਨੂੰਨ ਮੁਤਾਬਕ ਬਣਦੀ ਕਾਰਵਾਈ ਕੀਤੀ ਜਾਵੇਗੀ।