ਪਿ੍ਰਤਪਾਲ ਸਿੰਘ, ਸ਼ਾਹਕੋਟ/ਮਲਸੀਆਂ

ਬੇਰੀਜ਼ ਗਲੋਬਲ ਡਿਸਕਵਰੀ ਸਕੂਲ ਮਲਸੀਆਂ ਦੀ ਵਿਦਿਆਰਥਣ ਅਸ਼ਮੀਨ ਕੌਰ ਨੇ ਲਵਲੀ ਪੋ੍ਫੈਸ਼ਨਲ ਯੂਨੀਵਰਸਿਟੀ 'ਚ ਹੋਈ ਅਥਲੈਟਿਕ ਮੀਟ 'ਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਪਟਨਾ 'ਚ ਹੋਣ ਵਾਲੀ ਨੈਸ਼ਨਲ ਇੰਟਰ ਸਟੇਟ ਜੂਨੀਅਰ ਅਥਲੈਟਿਕ ਮੀਟ 'ਚ ਆਪਣਾ ਸਥਾਨ ਪੱਕਾ ਕਰ ਲਿਆ ਹੈ। ਇਹ ਖੇਡਾਂ ਪਟਨਾ 'ਚ 10 ਫਰਵਰੀ ਤੋਂ 12 ਫਰਵਰੀ ਤਕ ਹੋਣ ਜਾ ਰਹੀਆਂ ਹਨ। ਜਾਣਕਾਰੀ ਦਿੰਦਿਆਂ ਪਿ੍ਰੰਸੀਪਲ ਸੰਦੀਪ ਕੌਰ ਨੇ ਦੱਸਿਆ ਕਿ ਇਨ੍ਹਾਂ ਖੇਡਾਂ ਦਾ ਮੁੱਖ ਉਦੇਸ਼ ਖਿਡਾਰੀਆਂ ਨੂੰ 2028 ਦੀਆਂ ਹੋਣ ਵਾਲੀਆਂ ਓਲੰਪਿਕ ਖੇਡਾਂ ਲਈ ਤਿਆਰ ਕਰਨਾ ਹੈ। ਗਲੋਬਲ ਡਿਸਕਵਰੀ ਸਕੂਲ ਮਲਸੀਆਂ ਦੀ ਵਿਦਿਆਰਥਣ ਅਸ਼ਮੀਨ ਕੌਰ ਨੂੰ ਪੰਜਾਬ ਦੇ ਖੇਡ ਵਿਭਾਗ ਵੱਲੋਂ ਵੀ ਸਨਮਾਨਿਤ ਕੀਤਾ ਗਿਆ ਹੈ। ਸਕੂਲ ਵੱਲੋਂ ਉਸ ਨੂੰ ਪੂਰੀ ਤਨਦੇਹੀ ਨਾਲ ਤਿਆਰੀ ਕਰਵਾਈ ਜਾ ਰਹੀ ਹੈ। ਸਕੂਲ ਦੇ ਟਰੱਸਟੀ ਰਾਮ ਮੂਰਤੀ, ਪਿੰ੍ਸੀਪਲ ਸੰਦੀਪ ਕੌਰ, ਵਾਈਸ ਪਿੰ੍ਸੀਪਲ ਨੇਹਾ ਸ਼ਰਮਾ, ਐਡਮਿਨ ਹੈੱਡ ਤੇਜਪਾਲ ਸਿੰਘ ਤੇ ਸਮੂਹ ਸਟਾਫ਼ ਨੇ ਅਸ਼ਮੀਨ ਕੌਰ ਨੂੰ ਖੇਡ ਵਿਭਾਗ ਦੇ ਹੈੱਡ ਰਵਿੰਦਰ ਸਿੰਘ ਦੇ ਨਾਲ ਪਟਨਾ ਲਈ ਰਵਾਨਾ ਕੀਤਾ।