ਜਨਕ ਰਾਜ ਗਿੱਲ, ਕਰਤਾਰਪੁਰ : ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੀ ਯਾਦ 'ਚ ਜਲੰਧਰ ਤੇ ਕਪੂਰਥਲਾ ਜ਼ਿਲਿ੍ਹਆਂ 'ਚ ਵਿਕਾਸ ਪ੍ਰਰਾਜੈਕਟਾਂ 'ਤੇ ਸੂਬਾ ਸਰਕਾਰ ਵੱਲੋਂ 265.15 ਕਰੋੜ ਖਰਚ ਕੀਤੇ ਜਾ ਰਹੇ ਹਨ ਜਿਨ੍ਹਾਂ 'ਚ ਮੁੱਖ ਤੌਰ 'ਤੇ 132.54 ਕਰੋੜ ਰੁਪਏ ਕਪੂਰਥਲਾ ਜ਼ਿਲ੍ਹੇ 'ਚ ਖਰਚ ਕੀਤੇ ਜਾ ਰਹੇ ਹਨ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵੱਲੋਂ ਬੁੱਧਵਾਰ ਜਲੰਧਰ ਤੇ ਕਪੂਰਥਲਾ ਜ਼ਿਲਿ੍ਹਆਂ ਦੇ ਵਿਕਾਸ ਪ੍ਰਰਾਜੈਕਟਾਂ ਦਾ ਸ਼ਹੀਦੀ ਸਮਾਰਕ ਜੰਗ ਏ ਆਜ਼ਾਦੀ ਤੋਂ ਤੀਜੇ ਪੜਾਅ ਦਾ ਉਦਘਾਟਨ ਕਰਦਿਆਂ ਕੀਤਾ।

ਇਸ ਮੌਕੇ ਉਨ੍ਹਾਂ ਦੱਸਿਆ ਇਨ੍ਹਾਂ ਵਿਕਾਸ ਪ੍ਰਰਾਜੈਕਟਾਂ 'ਚ ਸੁਲਤਾਨਪੁਰ ਲੋਧੀ ਕੈਂਪਸ 'ਚ ਗੁਰੂ ਨਾਨਕ ਦੇਵ ਜੀ, ਸੈਂਟਰ ਫਾਰ, ਇਨੋਵੇਸ਼ਨ, ਇਨਕਿੁਬਬੇਸ਼ਨ ਐਂਡ ਟ੍ਰੇਨਿੰਗ (ਸੀਆਈਆਈਆਈਟੀ) ਆਈਕੇ ਗੁਜਰਾਲ ਪੀਟੀਯੂ 103 ਕਰੋੜ ਰੁਪਏ, ਇਕ ਹੁਨਰ ਵਿਕਾਸ ਕੇਂਦਰ ਹੋਣ ਕਾਰਨ, ਸੀਆਈਆਈਆਈਟੀ ਇੰਜੀਨੀਅਰਾਂ, ਆਪ੍ਰਰੇਟਰਾਂ, ਟੈਕਨੀਸ਼ੀਅਨਾਂ ਸਰਟੀਫਿਕੇਟ ਕੋਰਸ ਦਾ ਖੋਜ ਪੱਧਰੀ ਕੋਰਸ ਪੀਐੱਚਡੀ ਪੂਰਾ ਪ੍ਰਰਾਜੈਕਟ ਟਾਟਾ ਟੈਕਨਾਲੋਜਿਜ਼ ਲਿਮ. (ਟੀਟੀਐੱਲ), ਪੂਨੇ ਦੇ ਸਹਿਯੋਗ ਨਾਲ 'ਹੱਬ' ਤੇ 'ਸਪੋਕ' ਮਾਡਲ 'ਤੇ ਆਧਾਰਤ ਕੀਤਾ ਗਿਆ ਹੈ ਜਿਸ 'ਤੇ ਕੁਲ ਪ੍ਰਰਾਜੈਕਟ ਦੀ ਲਾਗਤ ਕਰੀਬ 707 ਕਰੋੜ ਹੈ ਇਸ 'ਚ ਪੀਟੀਯੂ ਦਾ ਹਿੱਸਾ 12 ਫ਼ੀਸਦੀ ਤੇ ਟੀਟੀਐੱਲ 88 ਫ਼ੀਸਦੀ ਹੈ। ਪ੍ਰਰਾਜੈਕਟ ਦੇ ਪੀਟੀਯੂ ਕੈਂਪਸ ਕਪੂਰਥਲਾ ਵਿਖੇ ਹੱਬ ਦੇ ਨਾਲ ਤਿੰਨ ਹਿੱਸੇ ਹਨ, ਜਿਸ 'ਚ 304 ਕਰੋੜ ਰੁਪਏ ਦੀ ਲਾਗਤ ਆਈ ਹੈ, ਜੋ 3 ਮਹੀਨਿਆਂ 'ਚ ਤਿਆਰ ਹੋ ਜਾਵੇਗੀ। ਸਪੋਕ ਸੁਲਤਾਨਪੁਰ ਲੋਧੀ ਕੈਂਪਸ ਵਿਖੇ ਹੈ। ਚਮਕੌਰ ਸਾਹਿਬ ਵਿਖੇ 300 ਕਰੋੜ ਰੁਪਏ ਦੀ ਲਾਗਤ ਨਾਲ 103 ਕਰੋੜ ਰੁਪਏ ਹੱਬ 'ਤੇ ਹੁਣੇ ਕੰਮ ਸ਼ੁਰੂ ਹੋਇਆ ਹੈ।

ਪਿੰਡ ਫੱਤੂਢੀਂਗਾ, ਸੁਲਤਾਨਪੁਰ ਲੋਧੀ ਵਿਖੇ ਬੇਬੇ ਨਾਨਕੀ ਯੂਨੀਵਰਸਿਟੀ ਕਾਲਜ ਫਾਰ ਗਰਲਜ਼ ਦਾ ਉਦਘਾਟਨ ਇਕ ਕਰੋੜ ਰੁਪਏ ਦੀ ਲਾਗਤ ਨਾਲ ਹੋਇਆ। ਪੇਂਡੂ ਖੇਤਰ ਦੀਆਂ ਕੁੜੀਆਂ ਨੂੰ ਉੱਚ ਸਿੱਖਿਆ ਦੇਣ ਲਈ 9.54 ਕਰੋੜ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮਿ੍ਤਸਰ ਦਾ ਇਹ ਸੰਵਿਧਾਨਕ ਕਾਲਜ, 27 ਏਕੜ ਦੇ ਖੇਤਰ 'ਚ ਫੈਲਿਆ ਹੈ, ਜਿਸ 'ਚ ਵੱਖ-ਵੱਖ ਵਿਸ਼ਿਆਂ 'ਚ ਮਿਆਰੀ ਸਿੱਖਿਆ ਦਿੱਤੀ ਜਾਵੇਗੀ।

ਜਲੰਧਰ ਸ਼ਹਿਰ ਤੇ ਇਸ ਦੇ ਆਸ-ਪਾਸ ਦੇ ਸਰਬਪੱਖੀ ਵਿਕਾਸ ਨੂੰ ਹੋਰ ਹੁਲਾਰਾ ਦੇਣ ਲਈ ਕੈਪਟਨ ਅਮਰਿੰਦਰ ਸਿੰਘ ਨੇ ਪੂਰੇ ਸ਼ਹਿਰ 'ਚ ਇਕ ਕਰੋੜ ਦੀ ਲਾਗਤ ਨਾਲ ਸਮੁੱਚੀ ਐੱਲਈਡੀ ਸਟਰੀਟ ਲਾਈਟਾਂ ਦੀ ਸਪਲਾਈ, ਫਿਕਸਿੰਗ ਤੇ ਪੰਜ ਸਾਲਾਂ ਦੇ ਸੰਚਾਲਨ ਤੇ ਰੱਖ-ਰਖਾਅ ਲਈ ਨੀਂਹ ਪੱਥਰ ਰੱਖਿਆ। 46 ਕਰੋੜ ਦੇ ਇਸ ਪ੍ਰਰਾਜੈਕਟ ਤਹਿਤ ਅਗਸਤ 2020 ਤਕ ਸ਼ਹਿਰ ਦੀਆਂ ਸਾਰੀਆਂ ਮੌਜੂਦਾ ਸਟ੍ਰੀਟ ਲਾਈਟਾਂ ਨੂੰ ਸਮਾਰਟ ਐੱਲਈਡੀ ਲਾਈਟਾਂ ਨਾਲ ਤਬਦੀਲ ਕਰ ਦਿੱਤਾ ਜਾਵੇਗਾ। ਮੁੱਖ ਮੰਤਰੀ ਨੇ ਪੂਰੇ ਸ਼ਹਿਰ ਲਈ ਕਰੋੜਾਂ ਰੁਪਏ ਦੀ ਲਾਗਤ ਨਾਲ ਆਵਾਜਾਈ ਦੇ ਨਿਰਵਿਘਨ ਪ੍ਰਵਾਹ ਨੂੰ ਸੁਵਿਧਾ ਦੇਣ ਲਈ ਟ੍ਰੈਫਿਕ ਸੰਕੇਤਾਂ ਦੇ ਪ੍ਰਰਾਜੈਕਟ ਦਾ ਨੀਂਹ ਪੱਥਰ ਰੱਖਿਆ।