ਮਹਿੰਦਰ ਰਾਮ ਫੁੱਗਲਾਣਾ, ਜਲੰਧਰ : ਜਨਤਾ ਦਲ (ਸੈਕੂਲਰ) ਦੇ ਪੰਜਾਬ ਪ੍ਰਧਾਨ ਮਾਸਟਰ ਅਵਤਾਰ ਸਿੰਘ, ਜਨਰਲ ਸਕੱਤਰ ਅਸ਼ੋਕ ਗਿੱਲ, ਦਫ਼ਤਰ ਸਕੱਤਰ ਮਹਿੰਦਰ ਪਾਲ ਸਿੰਘ ਨੇ ਪਾਰਟੀ ਦੀ ਬੈਂਗਲੁਰੂ 'ਚ ਹੋਈ ਕੌਮੀ ਕਾਨਫਰੰਸ ਵਿਚ ਸ਼ਮੂਲੀਅਤ ਕੀਤੀ। ਇਸ ਕੌਮੀ ਕਾਨਫਰੰਸ ਬਾਰੇ ਜਾਣਕਾਰੀ ਦਿੰਦਿਆਂ ਇਨ੍ਹਾਂ ਤਿੰਨਾਂ ਆਗੂਆਂ ਨੇ ਦੱਸਿਆ ਕਿ ਇਸ ਕਾਨਫਰੰਸ ਨੂੰ ਸਬੋਧਨ ਕਰਦਿਆਂ ਸਾਬਕਾ ਪ੍ਰਧਾਨ ਮੰਤਰੀ ਤੇ ਕੌਮੀ ਪ੍ਰਧਾਨ ਐੱਚਡੀ ਦੇਵਗੌੜਾ ਨੇ ਆਖਿਆ ਕਿ ਦੇਸ਼ ਨਾਜ਼ੁਕ ਦੌਰ ਵਿਚੋਂ ਗੁਜ਼ਰ ਰਿਹਾ ਹੈ। ਉਨ੍ਹਾਂ ਨੇ ਦੇਸ਼ ਦੀ ਆਰਥਿਕ, ਸਮਾਜਿਕ, ਅਮਨ ਕਾਨੂੰਨ ਦੀਆਂ ਹਾਲਤਾਂ ਬਾਰੇ ਜਾਣਕਾਰੀ ਦਿੱਤੀ। ਵੱਖ-ਵੱਖ ਸੂਬਿਆਂ ਤੋਂ ਆਏ ਪ੍ਰਧਾਨਾਂ ਤੇ ਸਕੱਤਰਾਂ ਨੇ ਵੀ ਇਸ ਮੌਕੇੇ ਆਪਣੇ ਵਿਚਾਰ ਰੱਖੇ। ਮਾਸਟਰ ਅਵਤਾਰ ਸਿੰਘ, ਅਸ਼ੋਕ ਗਿੱਲ ਤੇ ਮਹਿੰਦਰ ਪਾਲ ਨੇ ਐੱਚਡੀ ਦੇਵਗੌੜਾ ਨਾਲ ਵਿਸ਼ੇਸ਼ ਮੀਟਿੰਗ ਕਰ ਕੇ ਪੰਜਾਬ ਦੀਆਂ ਸਾਰੀਆਂ ਸਥਿਤੀਆਂ ਤੋਂ ਜਾਣੂ ਕਰਵਾਇਆ। ਐੱਚਡੀ ਦੇਵਗੌੜਾ ਨੇ ਜਲਦੀ ਹੀ ਪੰਜਾਬ ਫੇਰੀ ਦਾ ਆਗੂਆਂ ਨੂੰ ਭਰੋਸਾ ਦਿੱਤਾ।