ਰਾਕੇਸ਼ ਗਾਂਧੀ, ਜਲੰਧਰ : ਸਪੈਸ਼ਲ ਟਾਸਕ ਫੋਰਸ ਦੀ ਪੁਲਿਸ ਨੇ ਮੁਖਬਰੀ 'ਤੇ ਕੀਤੀ ਗਈ ਨਾਕੇਬੰਦੀ ਦੌਰਾਨ ਇਕ ਵਿਅਕਤੀ ਨੂੰ ਕਾਬੂ ਕਰ ਕੇ ਉਸ ਕੋਲੋਂ ਹੈਰੋਇਨ ਬਰਾਮਦ ਕੀਤੀ ਹੈ। ਏਆਈਜੀ ਸੁਰਿੰਦਰ ਕੁਮਾਰ ਨੇ ਦੱਸਿਆ ਕਿ ਡੀਐੱਸਪੀ ਯੋਗੇਸ਼ ਕੁਮਾਰ ਨੂੰ ਮੁਖਬਰੀ ਮਿਲੀ ਸੀ ਕਿ ਜਤਿੰਦਰ ਸਿੰਘ ਉਰਫ ਜਿੰਦਰ ਵਾਸੀ ਝੱਜ ਤਹਿਸੀਲ ਆਨੰਦਪੁਰ ਸਾਹਿਬ ਥਾਣਾ ਨੂਰਪੁਰ ਬੇਦੀ ਜ਼ਿਲ੍ਹਾ ਰੂਪਨਗਰ ਆਪਣੇ ਮੋਟਰਸਾਈਕਲ ਨੰ. ਪੀਬੀ 07 ਐੱਸ 6586 'ਤੇ ਕਿਸੇ ਨੂੰ ਹੈਰੋਇਨ ਦੀ ਸਪਲਾਈ ਦੇਣ ਲਈ ਪਿੰਡ ਪਦਰਾਣਾ ਮੋੜ ਵੱਲ ਜਾ ਰਿਹਾ ਹੈ। ਐੱਸਟੀਐੱਫ ਦੀ ਟੀਮ ਨੇ ਦੱਸੀ ਹੋਈ ਥਾਂ 'ਤੇ ਨਾਕੇਬੰਦੀ ਕਰ ਦਿੱਤੀ ਜਿਵੇਂ ਹੀ ਉਕਤ ਨੰਬਰ ਦੇ ਮੋਟਰਸਾਈਕਲ 'ਤੇ ਆ ਰਹੇ ਵਿਅਕਤੀ ਨੇ ਪੁਲਿਸ ਨਾਕਾ ਦੇਖਿਆ ਤਾਂ ਪਿਛਾਂਹ ਮੁੜਨ ਲੱਗਾ ਪੁਲਿਸ ਨੇ ਉਸ ਨੂੰ ਰੋਕ ਕੇ ਜਦੋਂ ਨਾਂ ਪੁੱਿਛਆ ਤਾਂ ਉਸ ਨੇ ਆਪਣਾ ਨਾਂ ਜਤਿੰਦਰ ਸਿੰਘ ਦੱਸਿਆ। ਪੁਲਿਸ ਟੀਮ ਨੇ ਜਦੋਂ ਉਸ ਦੀ ਤਲਾਸ਼ੀ ਲਈ ਤਾਂ ਜੇਬ ਵਿਚੋਂ 60 ਗ੍ਰਾਮ ਹੈਰੋਇਨ ਬਰਾਮਦ ਹੋਈ। ਉਸ ਨੂੰ ਗਿ੍ਫ਼ਤਾਰ ਕਰ ਲਿਆ ਗਿਆ। ਫੜੇ ਗਏ ਮੁਲਜ਼ਮ ਖ਼ਿਲਾਫ਼ ਐੱਸਟੀਐੱਫ ਥਾਣਾ ਮੁਹਾਲੀ ਵਿਖੇ ਐੱਨਡੀਪੀਐੱਸ ਦਾ ਮਾਮਲਾ ਦਰਜ ਕੀਤਾ ਗਿਆ ਹੈ। ਫੜੇ ਗਏ ਮੁਲਜ਼ਮ ਨੂੰ ਅਦਾਲਤ ਵਿਚੋਂ ਪੁਲਿਸ ਰਿਮਾਂਡ 'ਤੇ ਲੈ ਕੇ ਪੁੱਛਗਿੱਛ ਕੀਤੀ ਜਾਵੇਗੀ ਤੇ ਇਸ ਦੇ ਨੈੱਟਵਰਕ ਨੂੰ ਬਰੇਕ ਕੀਤਾ ਜਾਵੇਗਾ।