ਜੇਐੱਨਐੱਨ, ਜਲੰਧਰ : ਥਾਣਾ-5 ਦੀ ਪੁਲਿਸ ਨੇ ਬਾਬੂ ਜਗਜੀਵਨ ਰਾਮ ਚੌਕ 'ਤੇ ਨਾਕੇਬੰਦੀ ਦੌਰਾਨ ਇਕ ਸਫੈਦ ਰੰਗ ਦੀ ਸਵਿਟਫ ਕਾਰ ਸਵਾਰ ਨੂੰ ਰੋਕ ਕੇ ਤਲਾਸ਼ੀ ਲਈ ਤਾਂ ਤਿੰਨ ਪੇਟੀਆਂ ਨਾਜਾਇਜ਼ ਸ਼ਰਾਬ ਬਰਾਮਦ ਹੋਈ। ਫੜੇ ਗਏ ਮੁਲਜ਼ਮ ਦੀ ਪਛਾਣ ਅਮਰਪ੍ਰਰੀਤ ਸਿੰਘ ਉਰਫ ਗੋਲਡੀ ਵਾਸੀ ਟਾਵਰ ਇਨਕਲੇਵ ਵਜੋਂ ਹੋਈ ਹੈ। ਦੇਰ ਰਾਤ ਤਕ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਸੀ।